channel punjabi
Canada International North America

ਕੋਰੋਨਾ ਦੀ ਮਾਰ ਸਿਖਰਾਂ ‘ਤੇ, ਇੱਕ ਦਿਨ ‘ਚ 69 ਹਜ਼ਾਰ ਤੋਂ ਵੱਧ ਕੋਰੋਨਾ ਮਾਮਲੇ ਆਏ ਸਾਹਮਣੇ

ਅਮਰੀਕਾ ਵਿਚ ਕੋਰੋਨਾ ਮਹਾਵਾਰੀ ਨੇ ਲਿਆ ਭਿਆਨਕ ਰੂਪ

ਤੀਜੇ ਦਿਨ 69 ਹਜ਼ਾਰ ਤੋ ਵੱਧ ਮਾਮਲੇ ਆਏ ਸਾਹਮਣੇ

ਹਸਪਤਾਲਾਂ ਵਿੱਚ ਕੋਰੋਨਾ ਦੇ ਮਰੀਜ਼ਾਂ ਦੀ ਭਾਰੀ ਭੀੜ

ਵਾਸ਼ਿੰਗਟਨ : ਬੀਤੇ ਤਿੰਨ ਦਿਨਾਂ ਤੋਂ ਲਗਾਤਾਰ 60ਹਜ਼ਾਰ ਤੋਂ ਵੱਧ ਕੋਰੋਨਾ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਅਮਰੀਕਾ ਵਿੱਚ ਮਹਾਮਾਰੀ ਭਿਆਨਕ ਰੂਪ ਲੈ ਚੁੱਕੀ ਹੈ। ਬੀਤੇ ਤਿੰਨ ਦਿਨਾਂ ਵਿਚ ਹੀ ਕਰੀਬ ਦੋ ਲੱਖ ਲੋਕਾਂ ਦੇ ਕੋਰੋਨਾ ਪਾਜ਼ਿਟਿਵ ਪਾਏ ਜਾਣ ਤੋਂ ਬਾਅਦ ਇੱਥੇ ਬਣ ਚੁੱਕੀ ਸਥਿਤੀ ਦਾ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਆਨਲਾਈਨ ਡਾਟਾ ਅਤੇ ਵੱਖ-ਵੱਖ websites ਦੇ ਅੰਕੜਿਆਂ ਅਨੁਸਾਰ ਅਮਰੀਕਾ ‘ਚ ਬੀਤੇ 24 ਘੰਟਿਆਂ ਦੌਰਾਨ ਰਿਕਾਰਡ 69 ਹਜ਼ਾਰ ਤੋਂ ਜ਼ਿਆਦਾ ਨਵੇਂ ਮਾਮਲੇ ਪਾਏ ਗਏ ਹਨ। ਦੁਨੀਆ ਦੇ ਕਿਸੇ ਵੀ ਦੇਸ਼ ‘ਚ ਇਂਕ ਦਿਨ ‘ਚ ਏਨੀ ਵੱਡੀ ਗਿਣਤੀ ‘ਚ ਇਨਫੈਕਟਿਡ ਨਹੀਂ ਪਾਏ ਗਏ। ਇਹ ਲਗਾਤਾਰ ਤੀਜਾ ਦਿਨ ਹੈ, ਜਦੋਂ ਅਮਰੀਕਾ ‘ਚ 60 ਹਜ਼ਾਰ ਤੋਂ ਜ਼ਿਆਦਾ ਨਵੇਂ ਮਰੀਜ਼ ਮਿਲੇ ਹਨ।

ਕੋਰੋਨਾ ਮਹਾਮਾਰੀ ਦੇ ਨਵੇਂ ਕੇਂਦਰ ਵਜੋਂ ਉੱਭਰ ਰਹੇ ਕੈਲੀਫੋਰਨੀਆ, ਫਲੋਰੀਡਾ ਤੇ ਟੈਕਸਾਸ ‘ਚ ਤੇਜ਼ੀ ਨਾਲ ਇਨਫੈਕਟਿਡ ਲੋਕਾਂ ਦੀ ਗਿਣਤੀ ਵੱਧ ਰਹੀ ਹੈ। ਜਦਕਿ ਅਲਾਸਕਾ, ਜਾਰਜੀਆ, ਵਿਸਕਾਂਸਿਨ, ਇਡਾਓ, ਆਯੋਵਾ, ਲੁਈਸਆਨਾ, ਮੋਂਟਾਨਾ ਤੇ ਓਹੀਓ ਸਮੇਤ ਨੌਂ ਸੂਬਿਆਂ ‘ਚ ਵੀ ਇਨਫੈਕਸ਼ਨ ‘ਚ ਲਗਾਤਾਰ ਵਾਧਾ ਦੇਖਿਆ ਜਾ ਰਿਹਾ ਹੈ।

ਟੈਕਸਾਸ ਦੇ ਗਵਰਨਰ ਗ੍ਰੇਗ ਐਬਾਟ ਨੇ ਸ਼ੁੱਕਰਵਾਰ ਨੂੰ ਇਹ ਚਿਤਾਵਨੀ ਦਿੱਤੀ ਕਿ ਜੇ ਇਨਫੈਕਸ਼ਨ ‘ਚ ਗਿਰਾਵਟ ਨਹੀਂ ਆਈ ਤਾਂ ਉਹ ਸੂਬੇ ‘ਚ ਦੁਬਾਰਾ ਲਾਕਡਾਊਨ ਲਾ ਸਕਦੇ ਹਨ। ਉਨ੍ਹਾਂ ਨੇ ਕਿਹਾ,’ਜੇ ਅਸੀਂ ਰੋਕਥਾਮ ਦੇ ਸਰਬੋਤਮ ਉਪਾਵਾਂ ਨੂੰ ਨਹੀਂ ਅਪਣਾਇਆ ਤਾਂ ਕਾਰੋਬਾਰਾਂ ਨੂੰ ਬੰਦ ਕੀਤਾ ਜਾ ਸਕਦਾ ਹੈ।’

ਕੈਲੀਫੋਰਨੀਆ ‘ਚ ਇਨਫੈਕਸ਼ਨ ਦੇ ਮੱਦੇਨਜ਼ਰ ਕਰੀਬ ਅੱਠ ਹਜ਼ਾਰ ਕੈਦੀਆਂ ਨੂੰ ਰਿਹਾਅ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਇਧਰ, ਫਲੋਰੀਡਾ ‘ਚ ਸ਼ੁੱਕਰਵਾਰ ਨੂੰ ਰਿਕਾਰਡ 11 ਹਜ਼ਾਰ 433 ਨਵੇਂ ਕੇਸ ਪਾਏ ਗਏ ਹਨ। ਇਸ ਸੂਬੇ ਦੇ ਕਈ ਹਸਪਤਾਲਾਂ ‘ਚ ਆਈਸੀਯੂ ਮਰੀਜ਼ਾਂ ਨਾਲ ਪੂਰੀ ਤਰ੍ਹਾਂ ਭਰ ਗਏ ਹਨ। ਇਸ ਵਿਚਾਲੇ ਸੂਬੇ ਦੇ ਆਰਲੈਂਡੋ ‘ਚ ਡਿਜਨੀ ਵਰਲਡ ਨੂੰ ਕਰੀਬ ਚਾਰ ਮਹੀਨੇ ਬਾਅਦ ਫਿਰ ਖੋਲ੍ਹ ਦਿੱਤਾ ਗਿਆ ਹੈ। ਕੈਲੀਫੋਰਨੀਆ, ਟੈਕਸਾਸ ਤੇ ਫਲੋਰੀਡਾ ‘ਚ ਨਵੇਂ ਮਾਮਲਿਆਂ ਦਾ ਰੋਜ਼ਾਨਾ ਨਵਾਂ ਰਿਕਾਰਡ ਬਣ ਰਿਹਾ ਹੈ। ਇਨ੍ਹਾਂ ਤਿੰਨਾਂ ਹੀ ਸੂਬਿਆਂ ‘ਚ 10 ਹਜ਼ਾਰ ਤੋਂ ਜ਼ਿਆਦਾ ਨਵੇਂ ਮਾਮਲੇ ਪਾਏ ਜਾ ਰਹੇ ਹਨ। ਅਮਰੀਕਾ ‘ਚ 50 ਸੂਬਿਆਂ ‘ਚੋਂ 44 ‘ਚ ਕੋਰੋਨਾ ਇਨਫੈਕਸ਼ਨ ਤੇਜ਼ੀ ਨਾਲ ਪੈਰ ਪਸਾਰ ਰਿਹਾ ਹੈ। ਅਮਰੀਕਾ ‘ਚ ਹੁਣ ਤਕ ਕੁਲ 32 ਲੱਖ 93 ਹਜ਼ਾਰ ਲੋਕ ਕੋਰੋਨਾ ਦੀ ਲਪੇਟ ‘ਚ ਆ ਚੁੱਕੇ ਹਨ। ਇਨ੍ਹਾਂ ਵਿਚੋਂ ਇਕ ਲੱਖ 36 ਹਜ਼ਾਰ ਤੋਂ ਜ਼ਿਆਦਾ ਦੀ ਜਾਨ ਗਈ ਹੈ, ਜਦਕਿ 14 ਲੱਖ 60 ਹਜ਼ਾਰ ਠੀਕ ਹੋ ਗਏ ਹਨ।

Related News

ਅਯੁੱਧਿਆ ਵਿਖੇ ਅੱਜ ਹੋਵੇਗਾ ਸ੍ਰੀ ਰਾਮ ਮੰਦਿਰ ਦਾ ਨਿਰਮਾਣ ਕਾਰਜ ਸ਼ੁਰੂ, PM ਨਰਿੰਦਰ ਮੋਦੀ ਕਰਨਗੇ ਭੂਮੀ ਪੂਜਨ

Vivek Sharma

ਟੋਰਾਂਟੋ ਪੁਲਿਸ ਨੇ ਟੈਕਸੀ ਫਰਾਡ ਸਕੈਮ ਦੀ ਦਿਤੀ ਚਿਤਾਵਨੀ

Rajneet Kaur

ਖ਼ਬਰ ਖ਼ਾਸ : ਕਿਊਬਿਕ ਸਰਕਾਰ ਦੇ ਸਕੂਲ ਖੋਲ੍ਹਣ ਦੇ ਫੈਸਲੇ ਤੋਂ ਬਾਅਦ ਬੱਚਿਆਂ ਦੇ ਮਾਪੇ ਦੁਚਿੱਤੀ ਵਿਚ, ਡਾਕਟਰਾਂ ਨਾਲ ਕਰ ਰਹੇ ਨੇ ਸੰਪਰਕ !

Vivek Sharma

Leave a Comment