channel punjabi
Canada News

CORONA ਦਾ ਮੁੜ ਵਧਿਆ ਜ਼ੋਰ : ਕਿਊਬਿਕ ਕੈਬਨਿਟ ਦੇ 3 ਮੰਤਰੀਆਂ ਨੇ ਖ਼ੁਦ ਲਿਆ ਇਕਾਂਤਵਾਸ

ਕੋਰੋਨਾ ਦੇ ਵਧਦੇ ਮਾਮਲਿਆਂ ਨੇ ਲੋਕਾਂ ਦੇ ਸਾਂਹ ਸੂਤੇ

ਕਿਊਬਿਕ ਕੈਬਨਿਟ ਦੇ 3 ਮੰਤਰੀਆਂ ਨੇ ਖੁਦ ਲਿਆ ਇਕਾਂਤਵਾਸ

ਮਾਂਟਰੀਅਲ ਦੇ ਮੇਅਰ ਵੈਲੇਰੀ ਪਲਾਂਟੇ ਵੀ QUARANTINE ‘ਤੇ ਗਏ

ਮਾਂਟਰੀਅਲ : ਕੁਝ ਦਿਨਾਂ ਤੱਕ ਕਾਬੂ ਵਿਚ ਰਹਿਣ ਤੋਂ ਬਾਅਦ ਕੈਨੇਡਾ ‘ਚ ਕੋਰੋਨਾ ਵਾਇਰਸ ਦੇ ਮਾਮਲੇ ਇਕ ਵਾਰ ਫਿਰ ਵਧਣੇ ਸ਼ੁਰੂ ਹੋ ਗਏ ਹਨ। ਕਿਊਬਿਕ ਕੈਬਨਿਟ ਦੇ 3 ਮੰਤਰੀ ਅਤੇ ਮਾਂਟਰੀਅਲ ਦੇ ਮੇਅਰ ਵੈਲੇਰੀ ਪਲਾਂਟੇ ਨੇ ਆਪਣੇ-ਆਪ ਨੂੰ ਇਕਾਂਤਵਾਸ ਕਰ ਲਿਆ ਹੈ ਕਿਉਂਕਿ ਉਹ ਕੋਰੋਨਾ ਪੀੜਤ ਇਕ ਮੇਅਰ ਦੇ ਸੰਪਰਕ ਵਿਚ ਆ ਗਏ ਸਨ।

ਜਾਣਕਾਰੀ ਮੁਤਾਬਕ ਜਦ ਲੋਂਗੂਇਲ ਦੇ ਮੇਅਰ ਸਾਇਲਵੀ ਪੇਰੈਂਟ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਤਾਂ ਨਿਆਂ ਮੰਤਰੀ ਸਿਮਸਨ ਜੋਲਿਨ-ਬੈਰੇਟੇ, ਆਵਾਜਾਈ ਮੰਤਰੀ ਫਰੈਂਕੋਇਸ ਬੋਨਾਰਡੇਲ ਅਤੇ ਮਾਂਟਰੀਅਲ ਰੀਜਨ ਦੇ ਮੰਤਰੀ ਚਾਂਤੇਲ ਰੋਲੀਊ ਇਕਾਂਤਵਾਸ ਹੋ ਗਏ।

ਦੱਸਿਆ ਜਾ ਰਿਹਾ ਹੈ ਕਿ ਇਹ ਤਿੰਨੋਂ ਮੰਤਰੀ ਤੇ ਉਨ੍ਹਾਂ ਦੇ ਸਟਾਫ ਮੈਂਬਰ ਪਿਛਲੇ ਹਫਤੇ ਮੇਅਰ ਸਾਇਲਵੀ ਪੇਰੈਂਟ ਦੇ ਸੰਪਰਕ ਵਿਚ ਆਏ ਸਨ। ਪਲਾਂਟੇ ਨੇ ਦੱਸਿਆ ਕਿ ਉਹ ਪੇਰੈਂਟ ਨੂੰ ਤਾਂ ਨਹੀਂ ਮਿਲੀ ਪਰ ਉਨ੍ਹਾਂ ਦੇ ਸੰਪਰਕ ਵਿਚ ਆਏ ਰੋਲੀਊ ਨੂੰ ਮਿਲੀ ਸੀ, ਇਸ ਕਾਰਨ ਉਹ ਇਕਾਂਤਵਾਸ ਹੋ ਗਈ ਹੈ।

ਰਾਸ਼ਟਰੀ ਅਸੈਂਬਲੀ ਦੇ ਮੈਂਬਰ ਇਆਨ ਲਾਫਰੇਨੇ ਅਤੇ ਕੈਥਰੀਨ ਫੁਰਨੀਅਰ ਅਤੇ ਲਾਵਾਲ ਮੇਅਰ ਮਾਰਕ ਡੀਮਰਜ਼ ਵੀ ਇਕਾਂਤਵਾਸ ਹੋ ਗਏ ਹਨ। ਉਨ੍ਹਾਂ ਦੱਸਿਆ ਕਿ ਪਿਛਲੇ ਹਫਤੇ ਇਕ ਸਮਾਗਮ ਦੌਰਾਨ ਉਹ ਜਿੱਥੇ ਗਏ ਸਨ, ਉੱਥੇ ਪੇਰੈਂਟ ਵੀ ਮੌਜੂਦ ਸਨ। ਇਸ ਤਰ੍ਹਾਂ 7 ਸਿਆਸਤਦਾਨ ਇਸ ਸਮੇਂ ਇਕਾਂਤਵਾਸ ਹੋ ਗਏ ਹਨ।ਜ਼ਿਕਰਯੋਗ ਹੈ ਕਿ ਕਿਊੂਬਿਕ ਵਿਚ ਮੰਗਲਵਾਰ ਨੂੰ ਕੋਰੋਨਾ ਦੇ 163 ਨਵੇਂ ਮਾਮਲੇ ਸਾਹਮਣੇ ਆਏ ਸਨ।

ਲਗਾਤਾਰ ਵਧਦੇ ਜਾ ਰਹੇ ਕੋਰੋਨਾ ਦੇ ਮਾਮਲਿਆਂ ਨੇ ਨਾ ਸਿਰਫ ਸਰਕਾਰ ਨੂੰ ਸਗੋਂ ਆਮ ਲੋਕਾਂ ਨੂੰ ਵੀ ਫਿਕਰਾਂ ਵਿਚ ਪਾਇਆ ਹੋਇਆ ਹੈ। ਸਥਾਨਕ ਪ੍ਰਸਾਸ਼ਨ ਵੱਲੋਂ ਆਮ ਲੋਕਾਂ ਨੂੰ ਸਮਾਜਿਕ ਦੂਰੀ ਦੀ ਪਾਲਣਾ ਕਰਨ, ਮਾਸਕ ਪਹਿਨਣ, ਸਮੇਂ ਸਮੇਂ ਤੇ ਹੱਥ ਧੋਂਦੇ ਰਹਿਣ ਅਤੇ ਬਜ਼ੁਰਗਾਂ ਅਤੇ ਬੱਚਿਆਂ ਦੀ ਵਿਸ਼ੇਸ਼ ਸੰਭਾਲ ਰੱਖਣ ਲਈ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਹੈ ।

Related News

ਖੁਲਾਸਾ: ਚੀਨ ਵਿੱਚ ਲਗਭਗ ਸੱਤ ਸਾਲ ਪਹਿਲਾਂ ਹੋ ਚੁੱਕੀ ਸੀ ਕੋਰੋਨਾ ਵਾਇਰਸ ਦੀ ਆਮਦ

team punjabi

Yes ਜਾਂ NO ਤੋਂ ਬਾਅਦ ਕਿਸਾਨਾਂ ਦਾ ਨਵਾਂ ਨਾਅਰਾ ‘ਜਾਂ ਮਰਾਂਗੇ ਜਾਂ ਜਿੱਤਾਂਗੇ’

Rajneet Kaur

ਦਿੱਲੀ ’ਚ ਕੋਰੋਨਾ ਦਾ ਕਹਿਰ ਜਾਰੀ, ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਮੁਲਤਵੀ

Vivek Sharma

Leave a Comment