channel punjabi
Canada International News North America

ਮੇਅਰ ਜੌਹਨ ਟੌਰੀ ਨੇ ਤੀਜੇ ਪੜਾਅ ਦੀ ਰੀਓਪਨਿੰਗ ਲਈ ਪ੍ਰੀਮੀਅਰ ਡੱਗ ਫੋਰਡ ਨੂੰ ਪਤੱਰ ਲਿੱਖ ਕੇ ਕੀਤੀ ਛੇ ਸਿਫਾਰਿਸ਼ਾਂ ਦੀ ਮੰਗ

ਟੋਰਾਂਟੋ: ਮੇਅਰ ਜੌਹਨ ਟੋਰੀ ਵੱਲੋਂ ਪ੍ਰੋਵਿੰਸ ਤੋਂ ਇਹ ਮੰਗ ਕੀਤੀ ਜਾ ਰਹੀ ਹੈ ਕਿ ਤੀਜੇ ਪੜਾਅ ਦੀ ਰੀਓਪਨਿੰਗ ਤੋਂ ਪਹਿਲਾਂ ਬਾਰਜ਼ ਤੇ ਰੈਸਟੋਰੈਂਟਸ ਲਈ ਸਖ਼ਤ ਮਾਪਦੰਡ ਲਿਆਂਦੇ ਜਾਣ । ਪ੍ਰੀਮੀਅਰ ਡੱਗ ਫੋਰਡ ਨੂੰ ਲਿਖੇ ਪੱਤਰ ਵਿਚ ਟੋਰੀ ਨੇ ਛੇ ਸਿਫਾਰਿਸ਼ਾਂ ਦਾ ਜਿ਼ਕਰ ਕੀਤਾ ਹੈ ਜਿਨ੍ਹਾਂ ਨੂੰ ਅਮਲ ਵਿੱਚ ਲਿਆ ਕੇ ਹੋਰਨਾਂ ਥਾਂਵਾਂ ਉੱਤੇ ਨਵੇਂ ਕਰੋਨਾਵਾਇਰਸ ਦੇ ਵਧੇ ਮਾਮਲਿਆਂ ਤੋਂ ਬਚਿਆ ਜਾ ਸਕਦਾ ਹੈ।

ਟੋਰੀ ਨੇ ਇਸ ਪੱਤਰ ਵਿੱਚ ਲਿਖਿਆ ਹੈ ਕਿ ਇਨ੍ਹਾਂ ਸਿਫਾਰਿਸ਼ਾਂ ਨੂੰ ਸਮਾਂ ਰਹਿੰਦਿਆਂ ਨਵੇਂ ਨਿਯਮਾਂ ਵਿੱਚ ਸ਼ਾਮਲ ਕਰਕੇ ਅਸੀਂ ਵੱਡੀਆਂ ਆਊਟਬ੍ਰੇਕਸ ਤੋਂ ਬਚ ਸਕਦੇ ਹਾਂ। ਇਨ੍ਹਾਂ ਸੁਝਾਵਾਂ ਵਿੱਚ ਗਾਹਕਾਂ ਨੂੰ ਬਾਰਜ਼ (Bars) ਅਤੇ ਰੈਸਟੋਰੈਂਟਸ ਵਿੱਚ ਰਹਿੰਦੇ ਸਮੇਂ ਹਮੇਸ਼ਾਂ ਆਪਣੀਆਂ ਸੀਟਾਂ ਉੱਤੇ ਬੈਠੇ ਰਹਿਣ ਲਈ ਆਖਣ ਦਾ ਪ੍ਰਸਤਾਵ ਹੈ। ਪੱਤਰ ਵਿੱਚ ਇਹ ਵੀ ਆਖਿਆ ਗਿਆ ਕਿ ਬਾਰਜ਼ ਤੇ ਰੈਸਟੋਰੈਂਟਸ ਵਿੱਚ ਆਉਂਦੇ-ਜਾਂਦੇ, ਵਾਸ਼ਰੂਮ ਜਾਣ ਜਾਂ ਫਿਰ ਬਿੱਲ ਅਦਾ ਕਰਦੇ ਸਮੇਂ ਗਾਹਕ ਆਪਣੀਆਂ ਸੀਟਾਂ ਤੋਂ ਉੱਠ ਸਕਦੇ ਹਨ।

ਸਟਾਫ ਅਤੇ ਕਸਟਮਰਜ਼ ਲਈ ਸਕਰੀਨਿੰਗ ਪ੍ਰੋਟੋਕਾਲ ਜਿਵੇਂ ਕਿ ਟੈਂਪਰੇਚਰ ਜਾਂਚਣਾ, ਕੰਮ ਸ਼ੁਰੂ ਕਰਨ ਤੋਂ ਪਹਿਲਾਂ ਕੁਏਸਚਨਏਅਰ ਭਰਵਾਉਣਾ, ਮੂੰਹ ਲਾਜ਼ਮੀ ਤੌਰ ਉੱਤੇ ਢੱਕ ਕੇ ਰੱਖਣ ਦੀ ਸ਼ਰਤ ਵੀ ਰੱਖਣ ਲਈ ਆਖਿਆ ਗਿਆ ਹੈ। ਇਸ ਤੋਂ ਇਲਾਵਾ ਫਿਜ਼ੀਕਲ ਡਿਸਟੈਂਸਿੰਗ ਬਣਾਈ ਰੱਖਣ ਦੀ ਵੀ ਸਿਫਾਰਿਸ ਕੀਤੀ ਗਈ ਹੈ।

ਟੋਰੀ ਨੇ ਇਹ ਸੁਝਾਅ ਵੀ ਦਿੱਤਾ ਕਿ ਬਾਰਜ਼ ਤੇ ਰੈਸਟੋਰੈਂਟਸ ਨੂੰ ਜਲਦ ਬੰਦ ਕਰਨ ਨਾਲ ਵੀ ਵੱਡੀ ਮੁਸੀਬਤ ਤੋਂ ਬਚਿਆ ਜਾ ਸਕਦਾ ਹੈ। ਉਨ੍ਹਾਂ ਇਹ ਵੀ ਆਖਿਆ ਕਿ ਟੋਰਾਂਟੋ ਪਬਲਿਕ ਹੈਲਥ ਦੀ ਸਿਫਾਰਸ਼ ਅਨੁਸਾਰ ਬਾਰਜ਼ ਤੇ ਰੈਸਟੋਰੈਂਟਸ ਨੂੰ ਗਾਹਕਾਂ ਦੇ ਨਾਂ ਤੇ ਸੰਪਰਕ ਸਬੰਧੀ ਜਾਣਕਾਰੀ ਵੀ ਆਪਣੇ ਕੋਲ ਰੱਖਣੀ ਚਾਹੀਦੀ ਹੈ ਤਾਂ ਕਿ ਕਿਸੇ ਦੇ ਪਾਜ਼ੀਟਿਵ ਆਉਣ ਦੀ ਸੂਰਤ ਵਿੱਚ ਉਸ ਨੂੰ ਜਲਦੀ ਲੱਭਿਆ ਜਾ ਸਕੇ।

Related News

ਸੰਯੁਕਤ ਰਾਜ ਨੇ ਘਟਾਇਆ ਇਕਾਂਤਵਾਸ ਦਾ ਸਮਾਂ, ਕੈਨੇਡਾ ‘ਚ ਵੀ ਲੋਕ ਸਵਾਲ ਕਰ ਰਹੇ ਹਨ ਕਿ ਕੈਨੇਡਾ ਵੀ ਇਹ ਕਦਮ ਚੁੱਕੇਗਾ?

Rajneet Kaur

ਬ੍ਰਿਟਿਸ਼ ਕੋਲੰਬੀਆ ‘ਚ ਬੁੱਧਵਾਰ ਨੂੰ ਕੋਵਿਡ 19 ਦੇ 519 ਨਵੇਂ ਕੇਸ ਆਏ ਸਾਹਮਣੇ , 12 ਮੌਤਾਂ ਦੀ ਪੁਸ਼ਟੀ

Rajneet Kaur

ਅਮਰੀਕਾ ਵੀ ਚੱਲਿਆ ਭਾਰਤ ਵਾਲੀ ਰਾਹ : ਚੀਨੀ ਐਪਸ TikTok, WeChat ‘ਤੇ ਐਤਵਾਰ ਤੋਂ U.S. ਵਿੱਚ ਪਾਬੰਦੀ

Vivek Sharma

Leave a Comment