channel punjabi
Canada International News North America

ਕੈਨੇਡਾ ਦੀ ਫੈਡਰਲ ਸਰਕਾਰ  ਨੇ ਐਮਰਜੈਂਸੀ ਪ੍ਰਤਿਕ੍ਰਿਆ ਲਾਭ (ਸੀਈਆਰਬੀ) ਨੂੰ ਇੱਕ ਮਹੀਨੇ ਲਈ ਹੋਰ ਵਧਾਇਆ

ਕੈਨੇਡਾ ਦੀ ਫੈਡਰਲ ਸਰਕਾਰ ਨੇ  ਐਮਰਜੈਂਸੀ ਪ੍ਰਤਿਕ੍ਰਿਆ ਲਾਭ (ਸੀਈਆਰਬੀ) ਨੂੰ ਇੱਕ ਮਹੀਨੇ ਲਈ ਹੋਰ ਵਧਾ ਰਹੀ ਹੈ ਅਤੇ ਰੁਜ਼ਗਾਰ ਬੀਮਾ ਪ੍ਰੋਗਰਾਮ ਨੂੰ ਨਵਾਂ ਰੂਪ ਦੇ ਰਹੀ ਹੈ ਤਾਂ ਜੋ ਕੋਵਿਡ -19 ਦੌਰਾਨ ਵਧੇਰੇ ਲੋਕਾਂ ਨੂੰ ਵਿੱਤੀ ਸਹਾਇਤਾ ਪ੍ਰਾਪਤ ਕੀਤੀ ਜਾ ਸਕੇ। ਇਸ ਲਾਭ ਦਾ ਉਦੇਸ਼ ਆਰਥਿਕਤਾ ਦੇ ਹੌਲੀ ਹੌਲੀ ਦੁਬਾਰਾ ਖੁੱਲ੍ਹਣ ‘ਤੇ ਤਬਦੀਲੀ ਰਾਹੀਂ ਕੈਨੇਡੀਅਨਾਂ ਦੀ ਮਦਦ ਕਰਨਾ ਹੈ, ਜਿਸਦੀ $ 37 ਬਿਲੀਅਨ ਲਾਗਤ  ਹੋਣ ਦੀ ਉਮੀਦ ਹੈ।

ਕੋਰੋਨਾ ਵਾਇਰਸ ਕਾਰਨ ਜਿੰਨ੍ਹਾਂ ਲੋਕਾਂ ਕੋਲ ਕੰਮ ਨਹੀ ਉਨ੍ਹਾਂ ਲਈ ਇਹ ਯੋਜਨਾ  ਸੰਘੀ ਸਰਕਾਰ ਨੇ ਸ਼ੁਰੂ ਕੀਤੀ ਹੈ। ਇਹ ਦੂਜੀ ਵਾਰ ਹੈ ਜਦੋਂ ਸਰਕਾਰ ਨੇ ਇਸ ਫੰਡਿੰਗ ਦੀ ਮਿਆਦ ਨੂੰ ਮੁੜ ਵਧਾਇਆ ਹੈ।

ਉਪ ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਤੇ ਰੁਜ਼ਗਾਰ ਮੰਤਰੀ ਕਾਰਲਾ ਕੁਆਲਥਰੂ ਨੇ ਵੀਰਵਾਰ ਨੂੰ ਓਟਾਵਾ ‘ਚ ਕਾਨਫਰੰਸ ਦੌਰਾਨ ਇਹ ਘੋਸ਼ਣਾ ਕੀਤੀ ।ਕੁਆਲਥਰੂ ਨੇ ਕਿਹਾ, “ਅਸੀਂ ਸਾਰੇ ਕੈਨੇਡੀਅਨ ਵਰਕਰਾਂ ਦਾ ਸਮਰਥਨ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ ਅਤੇ ਕਿਸੇ ਨੂੰ ਵੀ ਪਿੱਛੇ ਨਹੀਂ ਛੱਡ ਰਹੇ। ਇਸ ਤਰ੍ਹਾਂ ਹਰ ਲੋੜਵੰਦ ਵਿਅਕਤੀ ਨੂੰ 2 ਹਜ਼ਾਰ ਡਾਲਰ ਮਿਲਦਾ ਹੈ ।

ਦੂਸਰਾ ਨਵਾਂ ਲਾਭ ਕੈਨੇਡਾ ਦੇ ਕਿਸੇ ਵੀ ਕਰਮਚਾਰੀ ਨੂੰ 10 ਦਿਨ ਦੀ ਅਦਾਇਗੀ ਵਾਲੀ ਛੁੱਟੀ ਦੇਵੇਗਾ ਜੋ ਬੀਮਾਰ ਹੋ ਜਾਂਦਾ ਹੈ। ਇਹ ਇੱਕ ਹਫਤੇ ਵਿੱਚ $ 500 ਪ੍ਰਦਾਨ ਕਰੇਗਾ।

ਤੀਜਾ ਲਾਭ ਉਨ੍ਹਾਂ ਕੈਨੇਡੀਅਨਾਂ ਦੀ ਸਹਾਇਤਾ ਕਰੇਗਾ ਜਿਨ੍ਹਾਂ ਨੂੰ 12 ਸਾਲ ਤੋਂ ਘੱਟ ਉਮਰ ਵਾਲੇ ਜਾਂ ਕਿਸੇ ਹੋਰ ਨਿਰਭਰ ਬੱਚੇ ਦੀ ਦੇਖਭਾਲ ਲਈ ਘਰ ਰਹਿਣਾ ਚਾਹੀਦਾ ਹੈ ਕਿਉਂਕਿ ਉਨ੍ਹਾਂ ਦਾ ਸਕੂਲ, ਡੇ ਕੇਅਰ ਜਾਂ ਹੋਰ ਦਿਨ ਪ੍ਰੋਗਰਾਮ ਦੀ ਸਹੂਲਤ COVID ਕਾਰਨ ਬੰਦ ਹੋ ਗਈ ਹੈ।

ਦਸ ਦਈਏ ਡਾਕਟਰਾਂ, ਅਧਿਆਪਕਾਂ ਤੇ ਫਰੰਟਲਾਈਨ ਵਰਕਰਾਂ ਨੂੰ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਲਈ ਤਿਆਰ ਰਹਿਣ ਲਈ ਕਿਹਾ ਗਿਆ ਹੈ।

 

Related News

ਬਰੈਂਪਟਨ ਵਿੱਚ ਵਾਪਰੇ ਗੋਲੀਕਾਂਡ ਦੌਰਾਨ ਇੱਕ ਮਹਿਲਾ ਦੀ ਮੌਤ , ਇੱਕ ਹੋਰ ਵਿਅਕਤੀ ਗੰਭੀਰ ਰੂਪ ‘ਚ ਜ਼ਖ਼ਮੀ

Rajneet Kaur

ਕੈਨੇਡਾ ਨੇ ਚੀਨੀ ਸਟੇਟ ਫਰਮ ਦੀ ਸੋਨੇ ਦੀ ਮਾਇਨਿੰਗ ਬੋਲੀ ਦੀ ਸੰਘੀ ਸਮੀੱਖਿਆ ਨੂੰ 45 ਦਿਨਾਂ ਲਈ ਵਧਾਇਆ

Rajneet Kaur

Leave a Comment