channel punjabi
Canada International News North America

CBSA ਨੇ ਬ੍ਰਿਟਿਸ਼ ਕੋਲੰਬੀਆ ਵਿਖੇ ਸਮੁੰਦਰ ਰਸਤੇ ਰਾਹੀਂ ਕੰਟੇਨਰਾਂ ‘ਚੋਂ 1000 ਕਿਲੋਗ੍ਰਾਮ ਅਫੀਮ ਕੀਤੀ ਬਰਾਮਦ

ਕੈਨੇਡੀਅਨ ਬਾਰਡਰ ਅਧਿਕਾਰੀਆਂ (CBSA) ਨੇ ਬ੍ਰਿਟਿਸ਼ ਕੋਲੰਬੀਆ ਵਿਖੇ ਸਮੁੰਦਰ ਰਸਤੇ ਰਾਹੀਂ ਕੰਟੇਨਰਾਂ ‘ਚ ਲੁਕੋ ਕੇ ਲਿਆਂਦੀ ਜਾ ਰਹੀ 1000 ਕਿਲੋਗ੍ਰਾਮ ਅਫੀਮ ਬਰਾਮਦ ਕੀਤੀ ਹੈ। ਇਸ ਦਾ ਬਾਜ਼ਾਰ ਮੁੱਲ 10 ਮਿਲੀਅਨ ਡਾਲਰ ਬਣਦਾ ਹੈ।

ਸੀ.ਬੀ.ਐੱਸ.ਏ.ਦੀ ਮੈਟਰੋ ਵੈਨਕੂਵਰ ਸਮੁੰਦਰੀ ਆਪ੍ਰੇਸ਼ਨ ਯੂਨਿਟ ਨੇ ਦੋ ਕੰਟੇਰਨਰਾਂ ਦੀ ਜਾਂਚ ਦੌਰਾਨ 1000 ਕਿਲੋਗ੍ਰਾਮ ਅਫੀਮ ਜ਼ਬਤ ਕੀਤੀ ਹੈ। ਇਸ ਮਾਮਲੇ ਵਿੱਚ ਪੁਲਿਸ ਨੇ 5 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਿਨ੍ਹਾਂ ਵਿੱਚ 1 ਵਿਅਕਤੀ ਬ੍ਰਿਟਿਸ਼ ਕੋਲੰਬੀਆ ਦਾ ਅਤੇ 4 ਓਂਟਾਰੀਓ ਦੇ ਰਹਿਣ ਵਾਲੇ ਹਨ। ਜਦੋਂਕਿ 6ਵਾਂ ਵਿਅਕਤੀ ਮੌਕੇ ਤੋਂ ਫ਼ਰਾਰ ਹੋਣ ਵਿੱਚ ਕਾਮਯਾਬ ਹੋ ਗਿਆ ਹੈ। ਇਨ੍ਹਾਂ ਦੋਸ਼ੀਆ ‘ਤੇ ਹਾਲੇ ਤੱਕ ਕੋਈ ਚਾਰਜ ਨਹੀਂ ਲਾਏ ਗਏ ਹਨ । ਆਰ.ਸੀ.ਐਮ.ਪੀ. ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।

Related News

TDSB ਵਲੋਂ ਕਲਾਸਾਂ ਦੇ ਛੋਟੇ ਆਕਾਰ ਲਈ 38.7 ਮਿਲੀਅਨ ਡਾਲਰ ਦੀ ਮਦਦ ਕਰਨ ਦੀ ਯੋਜਨਾ ਨੂੰ ਦਿੱਤੀ ਮਨਜ਼ੂਰੀ

Rajneet Kaur

ਪੰਜਾਬ ‘ਚ ਮੁੜ ਵਧਿਆ ਕੋਰੋਨਾ ਦਾ ਜ਼ੋਰ,2700 ਨਵੇਂ ਮਾਮਲੇ ਆਏ ਸਾਹਮਣੇ,43 ਦੀ ਗਈ ਜਾਨ : ਭਾਰਤ ਸਰਕਾਰ ਨੇ ਚੁੱਕਿਆ ਵੱਡਾ ਕਦਮ

Vivek Sharma

ਕ੍ਰਿਸਟੀ ਪਿਟਸ ਨੇੜੇ ਵਿਅਕਤੀ ਨੇ ਔਰਤ ਨੂੰ ਮਾਰਿਆ ਛੁਰਾ, ਵਿਅਕਤੀ ਗ੍ਰਿਫਤਾਰ

Rajneet Kaur

Leave a Comment