channel punjabi
Canada International News North America

NDP ਜਗਮੀਤ ਸਿੰਘ ਨੇ ਕਿਉਬੈਕ ਅਤੇ ਬਾਕੀ ਦੇਸ਼ਾਂ ‘ਚ ਨਸਲਵਾਦ ਦੇ ਮੁੱਦੇ ਨੂੰ ਦਿੱਤਾ ਵਧਾਵਾ: ਯਵੇਸ-ਫ੍ਰਾਂਸੋਇਸ ਬਲੈਂਚੇਟ

ਬਲਾਕ ਕਿਉਬਕੋਇਸ (Bloc Québécois) ਨੇਤਾ ਯਵੇਸ-ਫ੍ਰਾਂਸੋਇਸ ਬਲੈਂਚੇਟ(Yves-François Blanchet ) ਨੇ ਵੀਰਵਾਰ ਨੂੰ ਕਿਉਬੈਕ ਅਤੇ ਬਾਕੀ ਦੇਸ਼ ਦੇ ਹਿੱਸਿਆਂ ‘ਚ ਨਸਲਵਾਦ ਦੇ ਮੁੱਦੇ ‘ਤੇ ਪਾੜਾ  ਵਧਾਉਣ ਲਈ ਐਨ.ਡੀ.ਪੀ ਆਗੂ ਜਗਮੀਤ ਸਿੰਘ ਨੂੰ ਨਿੱਜੀ ਤੌਰ ‘ਤੇ ਜ਼ਿੰਮੇਵਾਰ ਠਹਿਰਾਇਆ ਹੈ। ਕਿਉਬੇਕ ਦੇ ਪ੍ਰੀਮੀਅਰ ਫ੍ਰਾਂਸੀਓਸ ਲੈਗੌਲਟ (François Legault) ਨਾਲ ਮੁਲਕਾਤ ਤੋਂ ਬਾਅਦ ਬਲੈਂਚੇਟ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸਿੰਘ ਨੇ ਲੇਗੌਲਟ ਨੂੰ ਨਸਲਵਾਦੀ ਸ਼੍ਰੇਣੀਬੱਧ ਕੀਤਾ ਕਿਉਂਕਿ ਲੈਗੌਲਟ ਇਹ ਨਹੀਂ ਸਵੀਕਾਰ ਕਰੇਗਾ ਕਿ ਇਹ ਸੂਬੇ ਦਾ ਇੱਕ ਪ੍ਰਣਾਲੀਵਾਦੀ ਮੁੱਦਾ ਹੈ, ਅਤੇ ਇਸ ਨਾਲ ਕਿਉਬੇਕ ਅਤੇ ਕੈਨੇਡਾ ਵਿੱਚ ਨਸਲਵਾਦ ਦੇ ਵਿਚਾਰ-ਵਟਾਂਦਰੇ ਵਿੱਚ ਇੱਕ ਤਰ੍ਹਾਂ ਨਾਲ ਪਾੜਾ ਪੈਦਾ ਹੋ ਗਿਆ ਹੈ।

ਬਲੈਂਚੇਟ ਨੇ ਫ੍ਰੈਂਚ ਵਿੱਚ ਕਿਹਾ ਕਿ ‘ਉਸਨੂੰ ਆਪਣੇ ਆਪ ਨੂੰ ਸ਼ੀਸ਼ੇ ਵਿੱਚ ਵੇਖਣਾ ਚਾਹੀਦਾ ਹੈ ਅਤੇ ਪੁੱਛਣਾ ਚਾਹੀਦਾ ਹੈ ਕਿ ਕੀ ਉਸਨੇ ਇੱਕ ਗੰਭੀਰ ਸਮਾਜਿਕ ਸੰਕਟ ਅਤੇ ਇੱਕ ਗੰਭਰਿ ਪਾੜਾ  ਪੈਦਾ ਕੀਤਾ ਹੈ।

ਜੂਨ ਦੇ ਸ਼ੁਰੂ ‘ਚ ਕਿਉਬੈਕ ਸਮੇਤ  ਵਿਸ਼ਵ ਭਰ ਵਿੱਚ ਹੋ ਰਹੇ ਬਲੈਕ ਲਾਈਵਜ਼ ਮੈਟਰਜ਼ ਵਿਰੋਧ ‘ਤੇ ਲੈਗੌਲਟ ਨੇ ਸੂਬੇ ‘ਚ ਨਸਲਵਾਦ ਦੀ ਨਿੰਦਾ ਕੀਤੀ, ਪਰ ਇਹ ਮੰਨਣ ਤੋਂ ਇਨਕਾਰ ਕਰ ਦਿਤਾ ਕਿ ਕਿਉਬੇਕ ‘ਚ ਕਿਸੇ ਕਿਸਮ ਦਾ ਸਿਸਟਮਿਕ ਮਸਲਾ ਹੈ।

ਸੰਸਦ ਮੈਂਬਰ ਅਤੇ ਐਨਡੀਪੀ ਦੇ ਉਪ ਨੇਤਾ ਐਲਗਜ਼ੈਂਡਰੇ ਬੁਲੇਰਿਸ (Alexandre Boulerice) ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਬਲੈਂਚੇਟ ਨੇ ਅਜਿਹੀ ਟਿੱਪਣੀ ਕੀਤੀ ਕਿਉਂਕਿ ਉਹ ਜਾਣਦਾ ਹੈ ਕਿ ਉਨ੍ਹਾਂ ਦੀ ਪਾਰਟੀ ਮੁਸੀਬਤ ਵਿੱਚ ਹੈ।

ਬੁਲੇਰਿਸ ਨੇ ਅੱਗੇ ਕਿਹਾ ਕਿ ਸਿੰਘ ਨਸਲਵਾਦ ਨੂੰ ਆਪਣੀ ਪੂਰੀ ਜ਼ਿੰਦਗੀ ਅਤੇ ਕਰੀਅਰ ਨਾਲ ਲੜਨ ਲਈ ਅੜਿਆ ਰਿਹਾ ਹੈ ਅਤੇ ਉਹ ਮੰਨਦਾ ਹੈ ਕਿ ਨੌਜਵਾਨ ਵੋਟਰ ਇਸ ਗੱਲ ਨੂੰ ਮੰਨਣਗੇ।

ਦੱਸ ਦਈਏ ਸਿੰਘ ਨੇ ਹਾਊਸ ਆਫ਼ ਕਾਮਨਜ਼ ਦੀਆਂ ਸਾਰੀਆਂ ਧਿਰਾਂ ਨੂੰ ਪੁਲਿਸ ‘ਚ ਪ੍ਰਣਾਲੀਗਤ ਨਸਲਵਾਦ ਨੂੰ ਖਤਮ ਕਰਨ ਦੇ ਪ੍ਰਸਤਾਵ ‘ਤੇ ਇੱਕਠੇ ਕਰਨ ਦੀ ਕੋਸ਼ਿਸ਼ ਕੀਤੀ ਸੀ।ਜਿਸ ‘ਚ ਥੈਰਿਨ ਸਦਨ ‘ਚ ਇਕਲੌਤੇ ਸੰਸਦ ਮੈਂਬਰ ਸਨ ਜਿਸਨੇ  ਇਸ ਮਤੇ ਦਾ ਸਮਰਥਨ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਇਸ ਮਤੇ ਵਿੱਚ ਪੁਲਿਸ ਦੀ ਸਮੀਖਿਆ ਕਰਨ ਅਤੇ ਜਨਤਾ ਨਾਲ ਨਜਿੱਠਣ ‘ਚ ਪੁਲਿਸ ਦੀ ਰਣਨੀਤੀ ਦੀ ਸਮੀਖਿਆਂ ਕਰਨ ਸਮੇਤ ਕਈ ਮੰਗਾਂ ਸ਼ਾਮਲ ਸਨ।

Related News

ਵੱਡੀ ਖ਼ਬਰ : ਵੈਸਟਜੈੱਟ ਨੇ ਅਚਾਨਕ ਅਪਣੀਆਂ ਸੇਵਾਵਾਂ ਬੰਦ ਕਰਨ ਦਾ ਕੀਤਾ ਐਲਾਨ, ਕਰੀਬ ਢਾਈ ਦਹਾਕਿਆਂ ਤੱਕ ਉਪਲਬਧ ਕਰਵਾਈ ਕਿਫ਼ਾਇਤੀ ਹਵਾਈ ਸੇਵਾ

Vivek Sharma

ਓਟਾਵਾ :ਕਮਪੈਕਟ ਕਾਰ ਅਤੇ ਇਕ 18 ਪਹੀਆ ਵਾਹਨ ਦੀ ਹੋਈ ਟੱਕਰ, 22 ਸਾਲਾ ਡਰਾਇਵਰ ਦੀ ਹਾਲਤ ਗੰਭੀਰ

Rajneet Kaur

BIG NEWS : ਕਿਸਾਨ ਮੋਰਚੇ ਵੱਲੋਂ ਅੰਦੋਲਨ ਦੇ 100 ਦਿਨ ਪੂਰੇ ਹੋਣ ‘ਤੇ KUNDLI-MANESAR-PALWAL ਐਕਸਪ੍ਰੈੱਸ ਵੇਅ ਜਾਮ ਕਰਨ ਦਾ ਐਲਾਨ

Vivek Sharma

Leave a Comment