channel punjabi
International News

BIG NEWS@ KISAN ANDOLAN : ਕਿਸਾਨੀ ਅੰਦੋਲਨ ਦੇ ਹੱਕ ਵਿਚ ਸੰਤ ਬਾਬਾ ਰਾਮ ਸਿੰਘ ਸੀਂਗੜਾ ਵਾਲਿਆਂ ਨੇ ਕੀਤੀ ਖੁਦਕੁਸ਼ੀ ! !

ਸੋਨੀਪਤ/ਦਿੱਲੀ : ਨਵੇਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਕਰਦੇ ਹੋਏਰਾਮ ਸਿੰਘ ਸਿੰਗੜਾ ਵਾਲਿਆਂ ਵਲੋਂ ਖੁਦਕੁਸ਼ੀ ਕੀਤੇ ਜਾਣ ਤੋਂ ਬਾਅਦ ਹਰ ਪਾਸੇ ਸੋਗ ਅਤੇ ਰੋਸ ਦੀ ਲਹਿਰ ਹੈ। ਮਿਲੀ ਜਾਣਕਾਰੀ ਅਨੁਸਾਰ ਕੁੰਡਲੀ ਬਾਰਡਰ ‘ਤੇ ਧਰਨੇ ‘ਚ ਸ਼ਾਮਲ ਬਾਬਾ ਰਾਮ ਸਿੰਘ ਨੇ ਖੁਦ ਨੂੰ ਗੋਲੀ ਮਾਰ ਲਈ। ਸਾਥੀ ਕਿਸਾਨ ਉਹਨਾਂ ਨੂੰ ਤੁਰੰਤ ਪਾਣੀਪਤ ਦੇ ਪਾਰਕ ਹਸਪਤਾਲ ਲੈ ਕੇ ਪਹੁੰਚੇ, ਜਿਥੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਬਾਬਾ ਰਾਮ ਸਿੰਘ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਕਰਦੇ ਹੋਏ ਧਰਨੇ ‘ਤੇ ਬੈਠੇ ਸਨ। ਬਾਬਾ ਰਾਮ ਸਿੰਘ ਕਰਨਾਲ ਦੇ ਨਿਸਿੰਗ ਕਸਬੇ ਦੇ ਪਿੰਡ ਸਿੰਗਰਾ ਵਿਖੇ ਗੁਰਦੁਆਰਾ ਨਾਨਕਸਰ ‘ਚ ਗ੍ਰੰਥੀ ਸਨ। ਉਹ ਧਰਨੇ ‘ਚ ਸ਼ਾਮਲ ਹੋਣ ਲਈ ਕਰਨਾਲ ਤੋਂ ਲਗਾਤਾਰ ਆਉਂਦੇ-ਜਾਂਦੇ ਰਹਿੰਦੇ ਸੀ। ਚਾਰ-ਪੰਜ ਦਿਨ ਪਹਿਲਾਂ ਵੀ ਧਰਨੇ ‘ਚ ਸ਼ਾਮਲ ਹੋਣ ਲਈ ਆਏ ਸੀ।

ਉਹ ਬੁੱਧਵਾਰ ਨੂੰ ਘਟਨਾ ਵਾਲੀ ਜਗ੍ਹਾ ‘ਤੇ ਪਹੁੰਚੇ ਤੇ ਮੰਚ ਦੇ ਪਿੱਛੇ ਰੋਡ ਦੇ ਦੂਸਰੇ ਪਾਸੇ ਜਾ ਕੇ ਖੁਦ ਨੂੰ ਗੋਲੀ ਮਾਰ ਲਈ। ਦੱਸਿਆ ਜਾਂਦਾ ਹੈ ਕਿ ਗੋਲੀ ਉਨ੍ਹਾਂ ਨੇ ਆਪਣੀ ਲਾਇਸੈਂਸ ਪਿਸਤੌਲ ਨਾਲ ਮਾਰੀ ਹੈ। ਉਥੇ ਮੌਜੂਦ ਉਨ੍ਹਾਂ ਦੇ ਜਾਣਕਾਰਾਂ ਨੇ ਤੁਰੰਤ ਉਨ੍ਹਾਂ ਨੂੰ ਜੀਟੀ ਰੋਡ ਤੋਂ ਹੁੰਦੇ ਹੋਏ ਪਾਣੀਪਤ ਦੇ ਪਾਰਕ ਹਸਪਤਾਲ ਲੈ ਕੇ ਪਹੁੰਚੇ, ਜਿਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।

ਸੰਤ ਬਾਬਾ ਰਾਮ ਸਿੰਘ ਸੀਂਗੜਾ ਦਾ ਸਿੱਖ ਪੰਥ ਦੇ ਅੰਦਰ ਬਹੁਤ ਵੱਡਾ ਨਾਂਅ ਹੈ ਉਹਨਾਂ ਨੂੰ ਕਥਾ ਕੀਰਤਨ ਤੇ ਮਹਾਨ ਵਿਦਵਾਨ ਹੋਣ ਕਰਕੇ ਪੁਰੇ ਸਿੱਖ ਜਗਤ ਅੰਦਰ ਸਤਿਕਾਰਿਆ ਜਾਂਦਾ ਸੀ। ਕਰਨਾਲ ਦੇ ਰਹਿਣ ਵਾਲੇ ਸੰਤ ਬਾਬਾ ਰਾਮ ਸਿੰਘ ਸੀਂਗੜਾ ਵੱਲੋਂ ਪਹਿਲੇ ਦਿਨ ਤੋਂ ਹੀ ਕਿਸਾਨ ਅੰਦੋਲਨ ਦਾ ਸਮਰਥਨ ਕੀਤਾ ਗਿਆ ਸੀ ਤੇ ਲਗਾਤਾਰ ਉਹਨਾਂ ਦੇ ਸੇਵਾਦਾਰ ਕੁੰਡਲ਼ੀ ਬਾਰਡਰ ‘ਤੇ ਪਹੁੰਚ ਕੇ ਸੇਵਾ ਕਰ ਰਹੇ ਸਨ ਤੇ ਅੱਜ ਵੀ ਉਹਨਾਂ ਵੱਲੋਂ ਧਰਨੇ ਵਾਲੀ ਥਾਂ ‘ਤੇ ਸ਼ਮੂਲੀਅਤ ਕੀਤੀ ਗਈ ਸੀ।

Related News

ਹੈਮਿਲਟਨ ਦੇ ਇਕ ਘਰ ‘ਚ ਲੱਗੀ ਅੱਗ, ਪੁਲਿਸ ਵਲੋਂ ਜਾਂਚ ਜਾਰੀ

Rajneet Kaur

ਕੈਨੇਡਾ ਦੀ Poetic Justice Foundation (PJF) ਨੇ ਦਿੱਤੀ ਸਫ਼ਾਈ, ਗ੍ਰੇਟਾ ਨੂੰ ਟੂਲ-ਕਿੱਟ ਅਸੀਂ ਨਹੀਂ ਦਿੱਤੀ

Vivek Sharma

U.S.A. PRESIDENT ELECTION : ਆਪਣੇ ਪਤੀ ਦੇ ਲਈ ਚੋਣ ਪ੍ਰਚਾਰ ਵਾਸਤੇ ਮੈਦਾਨ ਵਿੱਚ ਨਿੱਤਰੀ ਮੇਲਾਨੀਆ ਟਰੰਪ

Vivek Sharma

Leave a Comment