channel punjabi
Canada News North America

BIG NEWS : 5 ਜਾਂ ਇਸ ਤੋਂ ਵੱਧ ਕੋਰੋਨਾ ਮਾਮਲੇ ਪਾਏ ਜਾਣ ‘ਤੇ ਕਾਰੋਬਾਰੀ ਅਦਾਰੇ ਆਰਜ਼ੀ ਤੌਰ ‘ਤੇ ਹੋਣਗੇ ਬੰਦ

ਟੋਰਾਂਟੋ : ਸਿਟੀ ਆਫ ਟੋਰਾਂਟੋ ਤੇ ਪੀਲ ਰੀਜਨ ਵੱਲੋਂ ਕੋਵਿਡ-19 ਦੀ ਤੀਜੀ ਵੇਵ ਦੌਰਾਨ ਅਸੈਂਸ਼ੀਅਲ ਕੰਮ ਵਾਲੀਆਂ ਥਾਂਵਾਂ ਲਈ ਨਵੇਂ ਮਾਪਦੰਡ ਲਾਗੂ ਕਰਨ ਦਾ ਐਲਾਨ ਕੀਤਾ ਗਿਆ ਹੈ। ਦੋਵਾਂ ਰੀਜਨਜ਼ ਵੱਲੋਂ ਇਹ ਹੁਕਮ ਜਾਰੀ ਕੀਤੇ ਗਏ ਹਨ ਕਿ ਜਿਸ ਕਾਰੋਬਾਰੀ ਅਦਾਰੇ ਵਿੱਚ ਪਿਛਲੇ 14 ਦਿਨਾਂ ਵਿੱਚ ਵਾਇਰਸ ਦੇ ਪੰਜ ਜਾਂ ਜਿ਼ਆਦਾ ਮਾਮਲੇ ਪਾਏ ਜਾਂਦੇ ਹਨ ਉਹ ਆਰਜ਼ੀ ਤੌਰ ਉੱਤੇ ਆਪਣਾ ਕੰਮ ਕਾਜ ਬੰਦ ਕਰ ਦੇਣ।

ਧਾਰਾ 22 ਤਹਿਤ ਅਪਡੇਟ ਕੀਤੇ ਗਏ ਹੁਕਮਾਂ ਤਹਿਤ ਅਜਿਹੇ ਕਾਰੋਬਾਰਾਂ ਨੂੰ ਘੱਟੋ ਘੱਟ 10 ਦਿਨ ਲਈ ਬੰਦ ਕਰਨ ਦੇ ਹੁਕਮ ਦਿੱਤੇ ਗਏ ਹਨ ਤੇ ਇਹ ਵੀ ਆਖਿਆ ਗਿਆ ਹੈ ਕਿ ਅਜਿਹੇ ਅਦਾਰਿਆਂ ਨੂੰ ਉਦੋਂ ਹੀ ਖੋਲ੍ਹਿਆ ਜਾਵੇ ਜਦੋਂ ਉਨ੍ਹਾਂ ਨੂੰ ਸੁਰੱਖਿਅਤ ਢੰਗ ਨਾਲ ਖੋਲ੍ਹਣਾ ਯਕੀਨੀ ਬਣਾ ਲਿਆ ਜਾਵੇ।

ਕੋਵਿਡ-19 ਤੋਂ ਸੰਕ੍ਰਮਿਤ ਹਰੇਕ ਕਰਮਚਾਰੀ ਨੂੰ ਸੈਲਫ ਆਈਸੋਲੇਟ ਕਰਨ ਦੀਆਂ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਹਨ। ਅਜਿਹੇ ਕਰਮਚਾਰੀਆਂ ਨੂੰ ਉਦੋਂ ਤੱਕ ਕੰਮ ਨਾ ਕਰਨ ਦੇਣ ਦੇ ਵੀ ਹੁਕਮ ਹਨ ਜਦੋਂ ਤੱਕ ਉਹ ਪੂਰੀ ਤਰ੍ਹਾਂ ਸਿਹਤਯਾਬ ਨਹੀਂ ਹੋ ਜਾਂਦੇ। ਮੇਅਰ ਜੌਹਨ ਟੋਰੀ ਨੇ ਆਖਿਆ ਕਿ ਸਿਟੀ ਸਰਕਾਰ ਅਸੈਂਸ਼ੀਅਲ ਵਰਕਰਜ਼ ਦੀ ਮਦਦ ਲਈ ਹਰ ਸੰਭਵ ਕੋਸਿ਼ਸ਼ ਕਰ ਰਹੀ ਹੈ।

ਸਿਟੀ ਆਫ ਟੋਰਾਂਟੋ ਦਾ ਕਹਿਣਾ ਹੈ ਕਿ ਕੁੱਝ ਕੰਮ ਵਾਲੀਆਂ ਥਾਂਵਾਂ, ਜਿਵੇਂ ਕਿ ਹੈਲਥ ਕੇਅਰ ਫੈਸਿਲਿਟੀਜ਼, ਸਕੂਲਜ਼, ਚਾਈਲਡ ਕੇਅਰ ਸੈਂਟਰਜ਼ ਤੇ ਕ੍ਰਿਟੀਕਲ ਸੇਵਾਵਾਂ ਮੁਹੱਈਆ ਕਰਵਾਉਣ ਵਾਲਿਆਂ ਨੂੰ ਇਨ੍ਹਾਂ ਨਵੇਂ ਨਿਯਮਾਂ ਤੋਂ ਛੋਟ ਮਿਲ ਸਕਦੀ ਹੈ । ਪੀਲ ਰੀਜਨ ਵੱਲੋਂ ਇਹ ਐਲਾਨ ਕੀਤੇ ਜਾਣ ਤੋਂ ਬਾਅਦ ਟੋਰਾਂਟੋ ਨੇ ਵੀ ਇਸ ਤਰ੍ਹਾਂ ਦੇ ਮਾਪਦੰਡਾਂ ਦਾ ਐਲਾਨ ਕਰ ਦਿੱਤਾ । ਸਿਟੀ ਦੇ ਆਲ੍ਹਾ ਡਾਕਟਰਾਂ ਦਾ ਕਹਿਣਾ ਹੈ ਕਿ ਹੁਣ ਕੋਵਿਡ-19 ਦੇ ਮਾਮਲੇ ਵੇਰੀਐਂਟਸ ਨਾਲ ਜੁੜੇ ਹੋਏ ਹਨ ਤੇ ਇਸ ਲਈ ਇਹ ਤੇਜ਼ੀ ਨਾਲ ਫੈਲ ਰਹੇ ਹਨ ਤੇ ਇਸੇ ਕਾਰਨ ਅਜਿਹਾ ਫੈਸਲਾ ਲੈਣਾ ਜ਼ਰੂਰੀ ਸੀ।

ਮਿਸੀਸਾਗਾ ਦੀ ਮੇਅਰ ਬੌਨੀ ਕ੍ਰੌਂਬੀ ਦਾ ਕਹਿਣਾ ਹੈ ਕਿ ਉਹ ਵੀ ਇਸ ਗੱਲ ਨਾਲ ਸਹਿਮਤ ਹਨ ਕਿ ਕੋਵਿਡ-19 ਦੇ ਮਾਮਲਿਆਂ ਨੂੰ ਠੱਲ੍ਹ ਪਾਉਣ ਲਈ ਇਹ ਕਦਮ ਚੁੱਕੇ ਜਾਣੇ ਜ਼ਰੂਰੀ ਸਨ।

Related News

ਯੂਕਨ ‘ਚ ਕੋਰੋਨਾ ਵਾਇਰਸ ਕਾਰਨ ਪਹਿਲੀ ਮੌਤ ਹੋਈ ਦਰਜ, ਹੁਣ ਤੱਕ ਇੱਥੇ ਨਹੀਂ ਫੈਲਿਆ ਸੀ ਕੋਰੋਨਾ !

Vivek Sharma

BIG NEWS : ਟਰੈਕਟਰ ਪਰੇਡ ਲਈ ਕਿਸਾਨ ਜਥੇਬੰਦੀਆਂ ਵਲੋਂ ਹਿਦਾਇਤਾਂ ਜਾਰੀ, ਹਦਾਇਤਾਂ ਦੀ ਕਰਨੀ ਹੋਵੇਗੀ ਸਖ਼ਤੀ ਨਾਲ ਪਾਲਨਾ

Vivek Sharma

ਕੋਵਿਡ-19 ਮਹਾਂਮਾਰੀ ਦੀ ਦੂਜੀ ਲਹਿਰ ਦੌਰਾਨ ਕੈਨੇਡੀਅਨਾਂ ਨੂੰ ਚੋਣਾਂ ‘ਚ ਧੱਕਿਆ ਜਾ ਰਿਹੈ : ਪ੍ਰਧਾਨ ਮੰਤਰੀ ਜਸਟਿਨ ਟਰੂਡੋ

Rajneet Kaur

Leave a Comment