channel punjabi
International News SPORTS

BIG NEWS : ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੂੰ ਹੁਣ ਆਈ ਮਹਿੰਦਰ ਸਿੰਘ ਧੋਨੀ ਦੀ ਯਾਦ , ਧੋਨੀ ਲਈ ਕੀਤਾ ਵੱਡਾ ਐਲਾਨ!


ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੂੰ ਆਈ ਆਪਣੇ ‘ਲੱਕੀ’ ਖਿਡਾਰੀ ਦੀ ਯਾਦ

ਧੋਨੀ ਵੱਲੋਂ ਸੰਨਿਆਸ ਲੈਣ ਦੇ ਚਾਰ ਦਿਨਾਂ ਬਾਅਦ ਜਾਗਿਆ ਕ੍ਰਿਕਟ ਬੋਰਡ

ਬੋਰਡ ਦੇ ਅਧਿਕਾਰੀ ਹੁਣ ਧੋਨੀ ਲਈ ਵਿਸ਼ੇਸ਼ ਸਮਾਗਮ ਦਾ ਕਰ ਰਹੇ ਨੇ ਐਲਾਨ

15 ਅਗਸਤ ਨੂੰ ਮਹਿੰਦਰ ਸਿੰਘ ਧੋਨੀ ਅਤੇ ਸੁਰੇਸ਼ ਰੈਨਾ ਨੇ ਇੱਕੋ ਦਿਨ ਅੰਤਰਰਾਸ਼ਟਰੀ ਕ੍ਰਿਕਟ ਤੋਂ ਲਿਆ ਸੰਨਿਆਸ

ਨਵੀਂ ਦਿੱਲੀ : ‘ਕੈਪਟਨ ਕੂਲ’ ਮਹਿੰਦਰ ਸਿੰਘ ਧੋਨੀ ਦੇ ਸੰਨਿਆਸ ਲੈਣ ਦੇ ਚਾਰ ਦਿਨਾਂ ਬਾਅਦ ਆਖ਼ਰਕਾਰ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੂੰ ਉਨ੍ਹਾਂ ਦਾ ਖਿਆਲ ਆ ਹੀ ਗਿਆ । ਹੁਣ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਧੋਨੀ ਨੂੰ ਦੇਸ਼ ਵਾਸਤੇ ਉਨ੍ਹਾਂ ਦੀਆਂ ਸੇਵਾਵਾਂ ਲਈ ਸਨਮਾਨਿਤ ਕਰਨ ਦੀ ਗੱਲ ਆਖ ਰਿਹਾ ਹੈ।

ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਵਾਲੇ ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਲਈ ਇਕ ਫੇਅਰਵੈਲ ਮੈਚ ਦਾ ਆਯੋਜਨ ਕਰਨ ਦੇ ਲਈ ਤਿਆਰ ਹੈ। ਬੀ.ਸੀ.ਸੀ.ਆਈ. ਦੇ ਇੱਕ ਅਧਿਕਾਰੀ ਨੇ ਕਿਹਾ ਕਿ ਬੋਰਡ ਆਗਾਮੀ ਆਈ.ਪੀ.ਐੱਲ. ਦੇ ਦੌਰਾਨ ਇਸ ਮਾਮਲੇ ’ਚ ਧੋਨੀ ਨਾਲ ਗੱਲ ਕਰੇਗਾ ਤੇ ਫਿਰ ਉਸ ਦੇ ਅਨੁਸਾਰ ਅੱਗੇ ਦਾ ਪ੍ਰੋਗਰਾਮ ਤੈਅ ਕੀਤਾ ਜਾਵੇਗਾ ।

ਅਧਿਕਾਰੀ ਨੇ ਕਿਹਾ ਕਿ ਫਿਲਹਾਲ ਕੋਈ ਅੰਤਰਰਾਸ਼ਟਰੀ ਸੀਰੀਜ਼ ਨਹੀਂ ਹੈ, ਹੋ ਸਕਦਾ ਹੈ ਕਿ ਆਈ.ਪੀ.ਐੱਲ. ਤੋਂ ਬਾਅਦ ਦੇਖਾਂਗੇ ਕੀ ਕੀਤਾ ਦਾ ਸਕਦਾ ਹੈ ਕਿਉਂਕਿ ਧੋਨੀ ਨੇ ਦੇਸ਼ ਦੇ ਲਈ ਬਹੁਤ ਕੁਝ ਕੀਤਾ ਹੈ ਤੇ ਉਹ ਇਸ ਸਨਮਾਨ ਦੇ ਹੱਕਦਾਰ ਹਨ।
ਅਸੀਂ ਹਮੇਸ਼ਾ ਉਸਦੇ ਲਈ ਇਕ ਫੇਅਰਵੈਲ ਮੈਚ ਚਾਹੁੰਦੇ ਸੀ ਪਰ ਧੋਨੀ ਇਕ ਅਲੱਗ ਖਿਡਾਰੀ ਹੈ। ਜਦੋਂ ਉਨ੍ਹਾਂ ਨੇ ਆਪਣੇ ਸੰਨਿਆਸ ਦਾ ਐਲਾਨ ਕੀਤਾ ਤਾਂ ਕਿਸੇ ਨੇ ਵੀ ਇਸਦੇ ਵਾਰੇ ’ਚ ਸੋਚਿਆ ਨਹੀਂ ਸੀ। ਇਹ ਪੁੱਛੇ ਜਾਣ ’ਤੇ ਕਿ ਧੋਨੀ ਨੇ ਹੁਣ ਤਕ ਇਸ ਵਾਰੇ ’ਚ ਕੁਝ ਵੀ ਕਿਹਾ ਹੈ, ਅਧਿਕਾਰੀ ਨੇ ਕਿਹਾ ਕਿ ਨਹੀਂ, ਪਰ ਨਿਸ਼ਚਿਤ ਰੂਪ ਨਾਲ ਅਸੀਂ ਆਈ.ਪੀ.ਐੱਲ. ਦੇ ਦੌਰਾਨ ਉਸਦੇ ਨਾਲ ਗੱਲ ਕਰਾਂਗੇ ਤੇ ਮੈਚ ਜਾਂ ਸੀਰੀਜ਼ ਦੇ ਵਾਰੇ ’ਚ ਉਸਦੀ ਰਾਏ ਲੈਣ ਦੇ ਲਈ ਇਹ ਠੀਕ ਜਗ੍ਹਾ ਹੋਵੇਗੀ। ਖੈਰ, ਉਸਦੇ ਲਈ ਇਕ ਉੱਚਿਤ ਸਨਮਾਨ ਸਮਾਰੋਹ ਹੋਵੇਗਾ, ਭਾਵੇਂ ਉਹ ਇਸ ’ਤੇ ਸਹਿਮਤ ਹੋ ਜਾਂ ਨਾ ਹੋਣ। ਉਨ੍ਹਾਂ ਨੂੰ ਸਨਮਾਨਤ ਕਰਨਾ ਸਾਡੇ ਲਈ ਸਨਮਾਨ ਵਾਲੀ ਗੱਲ ਹੈ।

39 ਸਾਲਾ ਧੋਨੀ ਨੇ 2004 ਵਿਚ ਅੰਤਰਰਾਸ਼ਟਰੀ ਕ੍ਰਿਕਟ ਵਿਚ ਸ਼ੁਰੂਆਤ ਕਰਨ ਤੋਂ ਬਾਅਦ 350 ਵਨ ਡੇ, 90 ਟੈਸਟ ਤੇ 98 ਟੀ-20 ਅੰਤਰਰਾਸ਼ਟਰੀ ਮੈਚ ਖੇਡੇ।

ਹੈਰਾਨੀ ਦੀ ਗੱਲ ਇਹ ਹੈ ਕਿ ਬੀਤੇ ਹਫ਼ਤੇ 15 ਅਗਸਤ ਨੂੰ ਜਦੋਂ ਮਹਿੰਦਰ ਸਿੰਘ ਧੋਨੀ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਦਾ ਐਲਾਨ ਕੀਤਾ ਤਾਂ ਭਾਰਤੀ ਕ੍ਰਿਕਟ ਬੋਰਡ ਦੇ ਕਿਸੇ ਵੀ ਅਧਿਕਾਰੀ ਨੇ ਕੋਈ ਪ੍ਰਤੀਕ੍ਰਿਆ ਦੇਣਾ ਮੁਨਾਸਿਬ ਨਹੀਂ ਸਮਝਿਆ । ਇੱਥੋਂ ਤਕ ਕਿ ਸੁਰੇਸ਼ ਰੈਣਾ ਵੱਲੋਂ ਵੀ ਉਸ ਦਿਨ ਸੰਨਿਆਸ ਦਾ ਐਲਾਨ ਕੀਤਾ ਗਿਆ ਪਰ ਕ੍ਰਿਕਟ ਬੋਰਡ ਨੇ ਖੁਦ ਨੂੰ ਇਨ੍ਹਾਂ ਦੇ ਸੰਨਿਆਸ ਤੋਂ ਵੱਖ ਹੀ ਰੱਖਿਆ ।

ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਅਤੇ ਮੌਜੂਦਾ ਖਿਡਾਰੀਆਂ ਦੀਆਂ ਪ੍ਰਤੀਕ੍ਰਿਆਵਾਂ ਉਸ ਸਮੇਂ ਜ਼ਰੂਰ ਸਾਹਮਣੇ ਆਈਆਂ ਸਨ। ਭਾਰਤੀ ਕ੍ਰਿਕਟ ਬੋਰਡ ਇਸ ਤੋਂ ਪਹਿਲਾਂ ਵੀ ਕਈ ਸੀਨੀਅਰ ਖਿਡਾਰੀਆਂ ਨਾਲ ਇਸੇ ਤਰਾਂ ਦਾ ਵਤੀਰਾ ਅਪਣਾਉਂਦਾ ਰਿਹਾ ਹੈ। ਸਮਾਂ ਬਦਲਿਆ, ਭਾਰਤੀ ਕ੍ਰਿਕਟ ਬੋਰਡ ਦੇ ਅਧਿਕਾਰੀ ਬਦਲੇ ਕ੍ਰਿਕਟ ਬੋਰਡ ਮੈਨੇਜਮੈਂਟ ਵਿੱਚ ਕੋਈ ਬਦਲਾਅ ਨਹੀਂ ਆਇਆ। ਇਸ ਨੂੰ ਲੈ ਕੇ ਹਰ ਪਾਸੇ ਬੂਟ ਦੀ ਤਿੱਖੀ ਅਲੋਚਨਾ ਕੀਤੀ ਜਾ ਰਹੀ ਹੈ।

ਤੁਸੀਂ ਮਹਾਨ ਖਿਡਾਰੀ ਨੂੰ ਇਵੇਂ ਨਹੀਂ ਜਾਣ ਦੇ ਸਕਦੇ : ਮਦਨ ਲਾਲ

ਸਾਬਕਾ ਕ੍ਰਿਕਟਰ ਮਦਨ ਲਾਲ ਨੇ ਵੀ ਧੋਨੀ ਲਈ ਇਕ ਵਿਦਾਈ ਮੈਚ ਦਾ ਸਮਰਥਨ ਕੀਤਾ ਹੈ। ਮਦਨ ਲਾਲ ਨੇ ਕਿਹਾ ਕਿ ਮੈਨੂੰ ਅਸਲ ਵਿਚ ਖ਼ੁਸ਼ੀ ਹੋਵੇਗੀ ਜੇ ਬੀਸੀਸੀਆਈ ਧੋਨੀ ਲਈ ਵਿਦਾਈ ਮੈਚ ਕਰਵਾਉਂਦਾ ਹੈ। ਉਹ ਇਕ ਮਹਾਨ ਖਿਡਾਰੀ ਹਨ ਤੇ ਤੁਸੀਂ ਉਨ੍ਹਾਂ ਨੂੰ ਇਵੇਂ ਨਹੀਂ ਜਾਣ ਦੇ ਸਕਦੇ। ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਨੂੰ ਮੁੜ ਐਕਸ਼ਨ ਵਿਚ ਦੇਖਣਾ ਚਾਹੁਣਗੇ। ਉਨ੍ਹਾਂ ਨੇ ਕਿਹਾ ਕਿ ਆਈਪੀਐੱਲ ਯੂਏਈ ਵਿਚ ਹੋ ਰਿਹਾ ਹੈ ਤੇ ਹਰ ਕੋਈ ਉਨ੍ਹਾਂ ਨੂੰ ਖੇਡਦੇ ਹੋਏ ਦੇਖਣ ਲਈ ਆਪਣੀ ਸਕ੍ਰੀਨ ਨਾਲ ਜੁੜ ਕੇ ਬੈਠੇਗਾ ਪਰ ਬੋਰਡ ਭਾਰਤ ਵਿਚ ਵੀ ਇਕ ਸੀਰੀਜ਼ ਦੀ ਮੇਜ਼ਬਾਨੀ ਕਰ ਸਕਦਾ ਹੈ ਤਾਂਕਿ ਲੋਕ ਉਨ੍ਹਾਂ ਨੂੰ ਸਟੇਡੀਅਮ ਵਿਚ ਲਾਈਵ (ਜ਼ਾਹਿਰ ਹੈ ਕਿ ਇਸ ਮਹਾਮਾਰੀ ਦੇ ਸਮਾਪਤ ਹੋਣ ਤੋਂ ਬਾਅਦ) ਦੇਖ ਸਕਣ।

Related News

ਓ ਬੱਲੇ ਬੱਲੇ ਬੱਲੇ ! ਭੰਗੜੇ ਦੀਆਂ ਬ੍ਰਿਟੇਨ ‘ਚ ਪਈਆਂ ਧਮਾਲਾਂ , ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਮੰਨਿਆ ਭੰਗੜੇ ਦਾ ਦਮ

Vivek Sharma

2021 ‘ਚ ਟੋਰਾਂਟੋ ਪੁਲਿਸ ਬਜਟ ‘ਚ ਕਟੌਤੀ ਕਰਨ ਦੇ ਮਤੇ ਖ਼ਿਲਾਫ ਹੋਈ ਵੋਟਿੰਗ

team punjabi

ਅਫਰੀਕੀ ਦੇਸ਼ ਮਾਲੀ ‘ਚ ਫ਼ੌਜ ਦਾ ਤਖਤਾ ਪਲਟ, ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨੂੰ ਬਣਾਇਆ ਬੰਧਕ

Rajneet Kaur

Leave a Comment