channel punjabi
Canada International News

BIG NEWS : ਚੀਨ ਵੱਲੋਂ ਗ੍ਰਿਫ਼ਤਾਰ ਕੈਨੇਡੀਅਨ ਨਾਗਰਿਕਾਂ ਖਿਲਾਫ ਜਲਦੀ ਹੀ ਚਲਾਇਆ ਜਾਵੇਗਾ ਮੁਕੱਦਮਾ : ਚੀਨੀ ਮੀਡੀਆ

ਓਟਾਵਾ : ਕੈਨੇਡੀਅਨ ਅਧਿਕਾਰੀ ਚੀਨ ਵਲੋਂ ਨਜ਼ਰਬੰਦ ਕੀਤੇ ਗਏ ਦੋ ਕੈਨੇਡੀਅਨਾਂ ਦੀ ਸੁਣਵਾਈ ਲਈ ਕਿਸੇ ਨਵੀਂ ਸਮਾਂ-ਰੇਖਾ ਬਾਰੇ ਜਾਣੂ ਨਹੀਂ ਹਨ, ਹਾਲਾਂਕਿ ਚੀਨ ਵਲੋਂ ਦਾਅਵਾ ਕੀਤਾ ਗਿਆ ਹੈ ਕਿ ਕੈਨੇਡੀਅਨ ਨਾਗਰਿਕਾਂ ਮਾਈਕਲ ਸਪੋਵਰ ਅਤੇ ਮਾਈਕਲ ਕੋਵ੍ਰਿਗ ‘ਤੇ ਛੇਤੀ ਹੀ ਮੁਕੱਦਮਾ ਚਲਾਇਆ ਜਾਵੇਗਾ। ਚੀਨ ਦੀ ਇੱਕ ਸਰਕਾਰੀ ਪਬਲੀਕੇਸ਼ਨ ਦਾ ਕਹਿਣਾ ਹੈ ਕਿ ਦੋ ਕੈਨੇਡੀਅਨ ਵਿਅਕਤੀਆਂ ਨੂੰ ਦੋ ਸਾਲ ਨਜ਼ਰਬੰਦ ਕੀਤੇ ਜਾਣ ਤੋਂ ਬਾਅਦ ਪਹਿਲੀ ਵਾਰੀ ਟ੍ਰਾਇਲ ਦਾ ਸਾਹਮਣਾ ਕਰਨਾ ਹੋਵੇਗਾ । ਗਲੋਬਲ ਅਫੇਅਰਜ਼ ਕੈਨੇਡਾ ਦੇ ਬੁਲਾਰੇ ਦਾ ਕਹਿਣਾ ਹੈ ਕਿ ਕੈਨੇਡੀਅਨ ਡਿਪਲੋਮੈਟਸ ਨੂੰ ਅਜਿਹੀ ਕਿਸੇ ਵੀ ਕੋਰਟ ਸਬੰਧੀ ਸੁਣਵਾਈ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਤੇ ਨਾ ਹੀ ਇਸ ਤਰ੍ਹਾਂ ਦੇ ਕਿਸੇ ਟ੍ਰਾਇਲ ਬਾਰੇ ਉਨ੍ਹਾਂ ਨੂੰ ਕੋਈ ਸਮਾਂ ਸੀਮਾਂ ਨਹੀਂ ਦੱਸੀ ਗਈ ਹੈ।

ਜ਼ਿਕਰਯੋਗ ਹੈ ਕਿ ਮਾਈਕਲ ਕੋਵਰਿਗ ਤੇ ਮਾਈਕਲ ਸਪੇਵਰ ਨੂੰ ਦਸੰਬਰ 2018 ਵਿੱਚ ਨਜ਼ਰਬੰਦ ਕੀਤਾ ਗਿਆ ਸੀ। ਇਹ ਸਾਰਾ ਮਾਮਲਾ ਵੈਨਕੂਵਰ ਵਿੱਚ ਗ੍ਰਿਫਤਾਰ ਕੀਤੀ ਗਈ ਹੁਆਵੇ ਦੀ ਚੀਫ ਐਗਜ਼ੈਕਟਿਵ ਮੈਂਗ ਵਾਨਜੂ ਨਾਲ ਸ਼ੁਰੂ ਹੋਇਆ। ਵਾਨਜੂ ਨੂੰ ਗ੍ਰਿਫਤਾਰ ਕਰਨ ਦੀ ਮੰਗ ਅਮਰੀਕਾ ਵੱਲੋਂ ਕੀਤੀ ਗਈ ਸੀ। ਉਸ ਸਮੇਂ ਤੋਂ ਹੀ ਇਹ ਦੋਵੇਂ ਕੈਨੇਡੀਅਨ ਵੀ ਚੀਨ ਦੀ ਹਿਰਾਸਤ ਵਿੱਚ ਹਨ।

ਕੈਨੇਡੀਅਨ ਸਰਕਾਰ ਦੇ ਆਬਜ਼ਰਵਰਜ਼ ਦਾ ਕਹਿਣਾ ਹੈ ਕਿ ਇਨ੍ਹਾਂ ਦੋਵਾਂ ਕੈਨੇਡੀਅਨਾਂ ਨੂੰ ਮੈਂਗ ਨੂੰ ਰਿਹਾਅ ਕਰਨ ਲਈ ਕੈਨੇਡਾ ਉੱਤੇ ਦਬਾਅ ਪਾਉਣ ਵਾਸਤੇ ਝੂਠੇ ਚਾਰਜਾਂ ਤਹਿਤ ਗ੍ਰਿਫਤਾਰ ਕਰਕੇ ਰੱਖਿਆ ਗਿਆ ਹੈ । ਚੀਨ ਵਲੋਂ ਗ੍ਰਿਫ਼ਤਾਰ ਕੈਨੇਡੀਅਨ ਨਾਗਰਿਕਾਂ ਬਾਰੇ ਚੀਨੀ ਮੀਡੀਆ ਵਿੱਚ ਆਈਆਂ ਟਰਾਇਲ ਦੀਆਂ ਖਬਰਾਂ ਤੋਂ ਬਾਅਦ ਕੈਨੇਡਾ ਚੀਨ ਵਿੱਚ ਮੁੜ ਤੋਂ ਤਨਾਅ ਵਧਨ ਦੀ ਸੰਭਾਵਨਾ ਬਣ ਗਈ ਹੈ।

Related News

ਟੋਰਾਂਟੋ ਪੁਲਿਸ ਨੇ ਛੁਰਾ ਮਾਰਨ ਵਾਲੇ ਇੱਕ ਸ਼ੱਕੀ ਵਿਅਕਤੀ ਦੀ ਜਾਰੀ ਕੀਤੀ ਤਸਵੀਰ

Rajneet Kaur

ਨਿਊਵੈਸਟ ਦੇ ਕੁਈਨਬੋਰੋ ਇਲਾਕੇ ਦੇ ਇਕ ਉਦਯੋਗਿਕ ਖੇਤਰ ‘ਚ ਲੱਗੀ ਭਿਆਨਕ ਅੱਗ

Rajneet Kaur

Leave a Comment