channel punjabi
Canada International News

BIG NEWS : ਘਟਿਆ ਕੋਰੋਨਾ ਦਾ ਕਹਿਰ, OTAWA ‘ਚ ਮੰਗਲਵਾਰ ਨੂੰ ਦਰਜ ਕੀਤਾ ਗਿਆ ਕੋਰੋਨਾ ਪ੍ਰਭਾਵਿਤ ਸਿਰਫ਼ ਇੱਕ ਮਾਮਲਾ !

ਓਟਾਵਾ ਵਿੱਚ ਘਟਣ ਲੱਗਾ ਕੋਰੋਨਾ ਦਾ ਪ੍ਰਭਾਵ

ਬੀਤੇ ਦੋ ਦਿਨਾਂ ਵਿੱਚ ਕੁੱਲ 5 ਮਾਮਲੇ ਆਏ ਸਾਹਮਣੇ

ਮੰਗਲਵਾਰ ਨੂੰ ਸਿਰਫ ਇਕ ਕੋਰੋਨਾ ਪ੍ਰਭਾਵਿਤ ਮਾਮਲਾ ਕੀਤਾ ਗਿਆ ਦਰਜ

ਓਟਾਵਾ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਸਾਵਧਾਨੀਆਂ ਜਾਰੀ ਰੱਖਣ ਦੀ ਅਪੀਲ

ਓਟਾਵਾ : ਕੋਰੋਨਾ ਵਾਇਰਸ ਦਾ ਪ੍ਰਭਾਵ ਕੈਨੇਡਾ ਦੇ ਵੱਖ-ਵੱਖ ਸੂਬਿਆਂ ਵਿੱਚ ਫ਼ਿਲਹਾਲ ਘੱਟਦਾ ਨਜ਼ਰ ਆ ਰਿਹਾ ਹੈ । ਕੈਨੇਡਾ ਦੀ ਰਾਜਧਾਨੀ ਓਟਾਵਾ ਵੀ ਹੌਲੀ-ਹੌਲੀ ਕੋਰੋਨਾ ਦੀ ਮਾਰ ਤੋਂ ਬਾਹਰ ਹੁੰਦੀ ਜਾ ਰਹੀ ਹੈ । ਕੋਰੋਨਾ ਪ੍ਰਭਾਵਿਤਾਂ ਦੇ ਤਾਜ਼ੇ ਅੰਕੜੇ ਇਸ ਦੀ ਪੁਸ਼ਟੀ ਕਰਦੇ ਹਨ।

ਬੀਤੇ ਦੋ ਦਿਨਾਂ ਵਿਚ ਕੋਰੋਨਾ ਦੇ ਸਿਰਫ 5 ਐਕਟਿਵ ਮਾਮਲੇ ਦਰਜ ਕੀਤੇ ਗਏ ਹਨ। ਰੋਜ਼ਾਨਾ ਦੋਹਰੇ ਅੰਕ ‘ਚ ਦਰਜ ਹੋਣ ਵਾਲੇ ਮਾਮਲਿਆਂ ਦਾ ਰਿਕਾਰਡ ਸੋਮਵਾਰ ਨੂੰ ਟੁੱਟਾ ਸੀ ਜਦੋ ਓਟਾਵਾ ਵਿਖੇ ਕੋਰੋਨਾ ਪ੍ਰਭਾਵਿਤ ਸਿਰਫ 4 ਨਵੇਂ ਮਾਮਲੇ ਦਰਜ ਕੀਤੇ ਗਏ। ਪਰ ਇਸ ਰਿਕਾਰਡ ਵਿੱਚ ਨਵਾਂ ਸੁਧਾਰ ਮੰਗਲਵਾਰ ਨੂੰ ਹੋਇਆ ਜਦੋਂ ਕੋਰੋਨਾ ਪ੍ਰਭਾਵਿਤ ਸਿਰਫ ਇੱਕ ਮਾਮਲਾ ਹੀ ਅਧਿਕਾਰਿਕ ਤੌਰ ਤੇ ਦਰਜ ਕੀਤਾ ਐਲਾਨਿਆ ਗਿਆ ।


ਇਸ ਤੋਂ ਪਿਛਲੀ ਵਾਰ ਇਕ ਅੰਕ (Single Digit) ‘ਚ 17 ਜੁਲਾਈ ਨੂੰ ਮਾਮਲਾ ਦਰਜ ਹੋਇਆ ਸੀ, ਉਦੋਂ ਸਿਰਫ ਸੱਤ ਨਵੇਂ ਕੋਵਿਡ-19 ਦੇ ਮਾਮਲੇ ਆਏ ਸਨ। ਹੁਣ ਤੱਕ ਓਟਾਵਾ ‘ਚ ਕੁੱਲ 2,560 ਮਾਮਲੇ ਦਰਜ ਹੋਏ।

ਮੌਜੂਦਾ ਸਮੇਂ ਇੱਥੇ 196 ਸਰਗਮ ਮਾਮਲੇ ਹਨ, ਜਦੋਂ 264 ਲੋਕਾਂ ਦੀ ਇਸ ਕਾਰਨ ਮੌਤ ਹੋ ਚੁੱਕੀ ਹੈ। ਉੱਥੇ ਹੀ, ਹੁਣ ਤੱਕ ਵੱਡੀ ਗਿਣਤੀ ‘ਚ 2,100 ਲੋਕ ਇਸ ਤੋਂ ਠੀਕ ਹੋਏ ਹਨ। ਇਸ ਸਮੇਂ ਓਟਾਵਾ ‘ਚ 12 ਕੋਰੋਨਾ ਵਾਇਰਸ ਮਰੀਜ਼ ਹਸਪਤਾਲ ‘ਚ ਦਾਖ਼ਲ ਹਨ, ਜਿਨ੍ਹਾਂ ‘ਚੋਂ 2 ਗੰਭੀਰ ਦੇਖਭਾਲ ਅਧੀਨ ਹਨ।

ਮਹਾਮਾਰੀ ਦੇ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ ਕੁੱਲ ਮਿਲਾ ਕੇ 216 ਲੋਕ ਹਸਪਤਾਲ ‘ਚ ਦਾਖ਼ਲ ਹੋਏ ਹਨ ਤੇ 63 ਆਈ. ਸੀ. ਯੂ. ‘ਚ ਰਹਿ ਚੁੱਕੇ ਹਨ।

ਕੋਰੋਨਾ ਦੇ ਘਟਦੇ ਮਾਮਲੇ ਰਾਹਤ ਦੀ ਵੱਡੀ ਖਬਰ ਹਨ, ਪਰ ਇਸ ਵਿਚਾਲੇ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਸਾਵਧਾਨੀਆਂ ਪਹਿਲਾਂ ਦੀ ਤਰ੍ਹਾਂ ਹੀ ਜਾਰੀ ਰੱਖਣ ਦੀ ਹਦਾਇਤ ਕੀਤੀ ਗਈ ਹੈ। ਲੋਕਾਂ ਨੂੰ ਮੌਜੂਦਾ ਸਮੇਂ ਮਾਸਕ ਪਹਿਨੀ ਰੱਖਣ, ਸਮਾਜਿਕ ਦੂਰੀ ਦੇ ਨਿਯਮ ਦੀ ਪਾਲਣਾ ਕਰਨ, ਸਮੇਂ ਸਮੇਂ ਤੇ ਹੱਥ ਧੋਂਦੇ ਰਹਿਣ ਅਤੇ ਹੋਰ ਜਰੂਰੀ ਹਦਾਇਤਾਂ ਦੀ ਪਾਲਣਾ ਵਾਸਤੇ ਅਪੀਲ ਕੀਤੀ ਗਈ ਹੈ ।

Related News

ਪਾਰਲੀਮੈਂਟ ਸਟਰੀਟ ਅਤੇ ਕੁਈਨਜ਼ ਕੁਏ ਵਿਖੇ ਕਰੈਸ਼ ਹੋਣ ਤੋਂ ਬਾਅਦ ਮੋਟਰਸਾਈਕਲ ਚਾਲਕ ਦੀ ਹਾਲਤ ਗੰਭੀਰ

Rajneet Kaur

ਸਸਕੈਚਵਨ: ਸੂਬਾਈ ਚੋਣ ਲਈ ਐਡਵਾਂਸਡ ਪੋਲਿੰਗ ‘ਚ 2 ਦਿਨਾਂ ‘ਚ 2016 ਚੋਣਾਂ ਦੇ ਟੁੱਟੇ ਰਿਕਾਰਡ

Rajneet Kaur

ਓਂਟਾਰੀਓ ਸਰਕਾਰ ਨੇ ਚੁੱਕਿਆ ਅਹਿਮ ਕਦਮ, ਮਰੀਜ਼ਾਂ ਨੂੰ ਉਨ੍ਹਾਂ ਦੀ ਸਹਿਮਤੀ ਤੋਂ ਬਿਨ੍ਹਾਂ ਹਸਪਤਾਲਾਂ ਤੋਂ ਲੰਮੇ ਸਮੇਂ ਦੇ ਦੇਖਭਾਲ ਘਰਾਂ ‘ਚ ਭੇਜਣ ਨੂੰ ਮਨਜ਼ੂਰੀ

Vivek Sharma

Leave a Comment