channel punjabi
International KISAN ANDOLAN News

BIG NEWS : ਕਿਸਾਨ ਅੱਜ ‘ਕੁੰਡਲੀ-ਮਾਨੇਸਰ-ਪਲਵਲ KMP ਐਕਸਪ੍ਰੈਸ ਵੇਅ’ ਨੂੰ ਕਰਨਗੇ ਜਾਮ : 5 ਘੰਟੇ ਰਹੇਗਾ ਜਾਮ, ਲਹਿਰਾਏ ਜਾਣਗੇ ਕਾਲੇ ਝੰਡੇ

ਨਵੀਂ ਦਿੱਲੀ: ਮੋਦੀ ਸਰਕਾਰ ਦੇ ਖੇਤੀ ਕਾਨੂੰਨਾਂ ਖਿਲਾਫ ਕਿਸਾਨੀ ਅੰਦੋਲਨ ਦੇ 100 ਦਿਨ ਪੂਰੇ ਹੋ ਚੁੱਕੇ ਹਨ । ਦੇਸ਼ ਦੀਆਂ ਸੈਂਕੜੇ ਕਿਸਾਨ ਜਥੇਬੰਦੀਆਂ ‘ਸੰਯੁਕਤ ਕਿਸਾਨ ਮੋਰਚਾ’ ਅਧੀਨ ਦਿੱਲੀ ਦੀਆਂ ਸਰਹੱਦਾਂ ‘ਤੇ ਲਗਾਤਾਰ ਵਿਰੋਧ ਪ੍ਰਦਰਸ਼ਨ ਕਰ ਰਹੀਆਂ ਹਨ । ਅੱਜ ਕਿਸਾਨਾਂ ਨੇ ਆਪਣੇ ਅੰਦੋਲਨ ਨੂੰ ਹੋਰ ਤਿੱਖਾ ਕਰਨ ਦਾ ਐਲਾਨ ਕਰਦਿਆਂ ‘ਕੁੰਡਲੀ-ਮਾਨੇਸਰ-ਪਲਵਲ ਐਕਸਪ੍ਰੈਸ ਵੇਅ’ ਨੂੰ ਜਾਮ ਕਰਨ ਦਾ ਫ਼ੈਸਲਾ ਕੀਤਾ ਹੈ। ਕਿਸਾਨਾਂ ਵੱਲੋਂ ਅੱਜ ਦਿੱਲੀ ਤੇ ਦਿੱਲੀ ਦੀਆਂ ਸਰਹੱਦਾਂ ਦੇ ਵੱਖ-ਵੱਖ ਸਥਾਨਾਂ ਨੂੰ ਜੋੜਨ ਵਾਲੇ ਕੇਐਮਪੀ ਐਕਸਪ੍ਰੈਸਵੇਅ ‘ਤੇ 5 ਘੰਟੇ ਚੱਕਾ ਜਾਮ ਕੀਤਾ ਜਾਵੇਗਾ। ਕਿਸਾਨ ਸਵੇਰੇ 11 ਵਜੇ ਤੋਂ ਸ਼ਾਮ 4 ਵਜੇ ਤਕ ਕੇਐਮਪੀ ਐਕਸਪ੍ਰੈਸ ਵੇਅ ਜਾਮ ਕਰਨਗੇ। ਉੱਥੇ ਹੀ ਕਿਸਾਨ ਟੋਲ ਫੀਸ ਵੀ ਜਮ੍ਹਾ ਨਹੀਂ ਕਰਨ ਦੇਣਗੇ।

ਕਿਸਾਨਾਂ ਦੇ ਮੁਤਾਬਕ ਇਹ ਵਿਰੋਧ ਪ੍ਰਦਰਸ਼ਨ ਪੂਰੀ ਤਰ੍ਹਾਂ ਸ਼ਾਂਤੀਪੂਰਵਕ ਹੋਵੇਗਾ। ਸੰਯੁਕਤ ਕਿਸਾਨ ਮੋਰਚਾ ਨੇ ਪ੍ਰਦਰਸ਼ਨਕਾਰੀਆਂ ਨੂੰ ਅਪੀਲ ਕੀਤੀ ਹੈ ਕਿ 100 ਦਿਨ ਪੂਰੇ ਹੋਣ ‘ਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਆਪਣਾ ਵਿਰੋਧ ਦਰਜ ਕਰਵਾਇਆ ਜਾਵੇ।

ਕਿਸਾਨਾਂ ਵਲੋਂ ਉਲੀਕੀ ਯੋਜਨਾ ਅਨੁਸਾਰ ਉਹ ਸਿੰਘੂ ਬਾਰਡਰ ਤੋਂ ਕੁੰਡਲੀ ਪਹੁੰਚ ਕੇ ‘KMP ਐਕਸਪ੍ਰੈਸ ਵੇਅ’ ਦਾ ਰਾਹ ਬਲੌਕ ਕਰਨਗੇ ਤਾਂ ਉੱਥੇ ਹੀ ਇਸ ਰਾਹ ‘ਤੇ ਪੈਣ ਵਾਲੇ ਟੋਲ ਪਲਾਜ਼ਾ ਨੂੰ ਵੀ ਬਲੌਕ ਕਰਨਗੇ। ਗਾਜ਼ੀਪੁਰ ਬਾਰਡਰ ਤੋਂ ਨੇੜੇ ਬਹਾਦਰਗੜ ਬਾਰਡਰ ਬਲੌਕ ਕੀਤਾ ਜਾਵੇਗਾ । ਇਸ ਦੇ ਨਾਲ ਹੀ ਸ਼ਾਹਜਹਾਂਪੁਰ ਬਾਰਡਰ ‘ਤੇ ਬੈਠੇ ਕਿਸਾਨ ਗੁਰੂਗ੍ਰਾਮ-ਮਾਨੇਸਰ ਨੂੰ ਛੂੰਹਦਾ ਕੇਐਮਪੀ ਐਕਸਪ੍ਰੈਸ ਵੇਅ ਬਲੌਕ ਕਰਨਗੇ। ਕਿਸਾਨਾਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਕਿ ਜਿੰਨ੍ਹਾਂ ਬਾਰਡਰਾਂ ‘ਤੇ ਜੋ ਟੋਲ ਪਲਾਜ਼ਾ ਨੇੜੇ ਹੋਵੇਗਾ ਉਸ ਨੂੰ ਵੀ ਬਲੌਕ ਕਰ ਦਿੱਤਾ ਜਾਵੇਗਾ।


ਉਧਰ ਗਾਜ਼ੀਪੁਰ ਬਾਰਡਰ ‘ਤੇ ਬੈਠੇ ਭਾਰਤੀ ਕਿਸਾਨ ਯੂਨੀਅਨ ਦੇ ਉੱਤਰ ਪ੍ਰਦੇਸ਼ ਪ੍ਰਧਾਨ ਰਾਜਵੀਰ ਸਿੰਘ ਜਾਦੌਨ ਅਨੁਸਾਰ ਕਿਸਾਨ ਇੱਥੋਂ ਡਾਸਨਾ ਟੋਲ ਵੱਲ ਕੂਚ ਕਰਨਗੇ। ਪਰ ਹਰਿਆਣਾ-ਯੂਪੀ ‘ਚ ਜਿੰਨੇ ਵੀ ਟੋਲ ਪੈਣਗੇ ਸਭ ਤੇ ਕਿਸਾਨ ਰਹਿਣਗੇ ਤੇ ਜਾਮ ਕੀਤਾ ਜਾਵੇਗਾ। ਉਨ੍ਹਾਂ ਕਿਹਾ ਸ਼ਾਂਤੀਪੂਰਵਕ ਟੋਲ ਬੰਦ ਕੀਤੇ ਜਾਣਗੇ ਰਾਹਗੀਰਾਂ ਨੂੰ ਪਰੇਸ਼ਾਨ ਨਹੀਂ ਕੀਤਾ ਜਾਵੇਗਾ।

ਕਿਸਾਨ ਆਗੂਆਂ ਨੇ ਦੱਸਿਆ ਐਮਰਜੈਂਸੀ ਵਾਹਨਾਂ ਨੂੰ ਨਹੀਂ ਰੋਕਿਆ ਜਾਵੇਗਾ, ਬੇਸ਼ੱਕ ਐਂਬੂਲੈਂਸ ਹੋਵੇ, ਫਾਇਰ ਬ੍ਰਿਗੇਡ ਦੀ ਗੱਡੀ, ਇੱਥੋਂ ਤਕ ਕਿ ਵਿਦੇਸ਼ੀ ਸੈਲਾਨੀਆਂ ਨੂੰ ਵੀ ਨਹੀਂ ਰੋਕਿਆ ਜਾਵੇਗਾ। ਇਸ ਤੋਂ ਇਲਾਵਾ ਮਿਲਟਰੀ ਵਾਹਨਾਂ ਨੂੰ ਵੀ ਨਹੀਂ ਰੋਕਿਆ ਜਾਵੇਗਾ। ਸੰਯੁਕਤ ਕਿਸਾਨ ਮੋਰਚਾ ਨੇ ਇਹ ਵੀ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਅੰਦੋਲਨ ਨੂੰ ਸਮਰਥਨ ਲਈ ਤੇ ਸਰਕਾਰ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਕਰਨ ਲਈ ਘਰਾਂ ਤੇ ਦਫ਼ਤਰਾਂ ‘ਚ ਕਾਲੇ ਝੰਡੇ ਲਹਿਰਾਏ ਜਾਣਗੇ।

Related News

ਬਰੈਂਪਟਨ ਸਾਊਥ ਤੋਂ ਐਮ ਪੀ ਸੋਨੀਆਂ ਸਿੱਧੂ ਨੇ ਸਭਿਆਚਾਰ ਅਤੇ ਵਿਰਾਸਤ ਨੂੰ ਪ੍ਰਫੁੱਲਿਤ ਕਰਨ ਲਈ ਫੈਡਰਲ ਸਰਕਾਰ ਦੇ ਫੰਡ ਪ੍ਰੋਗਰਾਮ ਦੀ ਕੀਤੀ ਘੋਸ਼ਣਾ

Rajneet Kaur

ਕੋਰੋਨਾ ਵਾਇਰਸ: ਓਟਾਵਾ ‘ਚ 14 ਹੋਰ ਨਵੇਂ ਕੇਸਾਂ ਦੀ ਪੁਸ਼ਟੀ

Rajneet Kaur

ਕੈਨੇਡੀ ਅਤੇ ਹਾਈਵੇ 401 ਦੇ ਕੋਲ ਚਾਕੂ ਮਾਰ ਕੇ ਇਕ ਵਿਅਕਤੀ ਦੀ ਮੌਤ,2 ਸ਼ੱਕੀ ਵਿਅਕਤੀ ਗ੍ਰਿਫਤਾਰ

Rajneet Kaur

Leave a Comment