channel punjabi
Canada International News North America

BIG NEWS : ਕਿਊਬਿਕ ਵਿੱਚ ਵੀਕਐਂਡ ਤੋਂ ਲਾਗੂ ਹੋਵੇਗਾ ਨਾਈਟ ਕਰਫ਼ਿਊ, ਉਲੰਘਣਾ ਕਰਨ ਵਾਲੇ ਨੂੰ ਹੋਵੇਗਾ 6000 ਡਾਲਰ ਤੱਕ ਦਾ ਜੁਰਮਾਨਾ

ਕਿਊਬਿਕ ਸੂਬੇ ‘ਚ ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਕਾਬੂ ਕਰਨ ਲਈ ਪ੍ਰਸ਼ਾਸਨ ਪੂਰੀ ਵਾਹ ਲਗਾ ਰਿਹਾ ਹੈ। ਇਸੇ ਦੇ ਚਲਦਿਆਂ ਸੂਬੇ ਅੰਦਰ ਨਾਈਟ ਕਰਫ਼ਿਊ ਦੀ ਤਿਆਰੀ ਹੋ ਚੁੱਕੀ ਹੈ ਅਤੇ ਇਹ ਇਸੇ ਹਫਤੇ ਤੋਂ ਸ਼ੁਰੂ ਹੋ ਰਿਹਾ ਹੈ । ਕਿਊਬਿਕ ਸਰਕਾਰ ਇਸ ਉਪਰਾਲੇ ਲਈ ਗੰਭੀਰਤਾ ਨਾਲ ਕਦਮ ਚੁੱਕ ਰਹੀ ਹੈ । ਰਾਤ ਦੇ ਕਰਫ਼ਿਊ ਨੂੰ ਸਹੀ ਤਰੀਕੇ ਨਾਲ ਲਾਗੂ ਕਰਨ ਵਾਸਤੇ ਸੂਬਾ ਸਰਕਾਰ ਦਾ ਮੰਨਣਾ ਹੈ ਕਿ ਇਸ ਲਈ ਹਰ ਨਾਗਰਿਕ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣੀ ਪਵੇਗੀ । ਜਨਤਾ ਪਾਬੰਦੀਆਂ ਦੀ ਪਾਲਣਾ ਕਰੇ ਅਤੇ ਜੇਕਰ ਉਹ ਘਰ ਤੋਂ ਬਾਹਰ ਪਾਏ ਜਾਂਦੇ ਹਨ ਤਾਂ ਉਹ ਇਸ ਗੱਲ ਦਾ ਸਬੂਤ ਦੇਣ ਕਿ ਉਹ ਬਾਹਰ ਕਿਉਂ ਹਨ ਅਤੇ ਕਿਸ ਵਾਸਤੇ ਉਨ੍ਹਾਂ ਨੂੰ ਬਾਹਰ ਆਉਣਾ ਪਿਆ। ਸਾਫ਼ ਹੈ ਕਿ ਨਾਈਟ ਕਰਫ਼ਿਊ ਵਿਚ ਆਪਾਤਕਾਲੀਨ ਜ਼ਰੂਰਤ ਤੋਂ ਅਲਾਵਾ ਹੋਰ ਕੋਈ ਬਹਾਨਾ ਨਹੀਂ ਮੰਨਿਆ ਜਾਵੇਗਾ ।

ਲੋਕ ਸੁਰੱਖਿਆ ਮੰਤਰੀ ਜੇਨੇਵੀਵੇ ਗਿਲਬਾਲਟ ਨੇ ਜ਼ੋਰ ਦੇ ਕੇ ਕਿਹਾ ਕਿ ਬਹੁਤੇ ਲੋਕਾਂ ਨੂੰ ਸ਼ਾਮ ਨੂੰ 8 ਵਜੇ ਤੋਂ ਬਾਅਦ ਘਰਾਂ ਵਿੱਚ ਰਹਿਣਾ ਚਾਹੀਦਾ ਹੈ। ਨਾਈਟ ਕਰਫ਼ਿਊ ਸ਼ਾਮ 8 ਵਜੇ ਤੋਂ ਅਗਲੀ ਸਵੇਰੇ 5 ਵਜੇ ਤੱਕ ਲਾਗੂ ਰਹੇਗਾ। ਇਹ ਪਾਬੰਦੀਆਂ ਅਗਲੇ ਮਹੀਨੇ ਤੱਕ ਜਾਰੀ ਰਹਿਣਗੀਆਂ। ਕਰਫ਼ਿਊ ਨਿਯਮਾਂ ਸਬੰਧੀ ਵੇਰਵਾ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਇਹ ਉਪਾਅ ਸਮੇਂ ਦੀ ਮੰਗ ਹਨ । ਇਹ ਸਭ ਅਸੀਂ ਲੋਕਾਂ ਦੀਆਂ ਜਾਨਾਂ ਬਚਾਉਣ ਲਈ ਹੀ ਕਰ ਰਹੇ ਹਾਂ।

ਕਿਊਬਿਕ ਵਿੱਚ ਇਹ ਨਿਯਮ ਇਸੇ ਹਫਤੇ ਵੀਕਐਂਡ ਭਾਵ 9 ਜਨਵਰੀ ਤੋਂ ਲਾਗੂ ਕੀਤੇ ਜਾ ਰਹੇ ਹਨ , ਜਿਹੜੇ 8 ਫਰਵਰੀ ਤੱਕ ਜਾਰੀ ਰਹਿਣਗੇ। ਕਿਊਬਿਕ ਤਾਲਾਬੰਦੀ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਨਾਈਟ ਕਰਫ਼ਿਊ ਦਾ ਐਲਾਨ ਕਰਨ ਵਾਲਾ ਪਹਿਲਾ ਸੂਬਾ ਹੈ । ਨਵੇਂ ਨਿਯਮ ਦੀ ਉਲੰਘਣਾ ਕਰਦੇ ਫੜੇ ਗਏ ਲੋਕਾਂ ਨੂੰ 1000 ਤੋਂ ਲੈ ਕੇ 6,000 ਡਾਲਰ ਤੱਕ ਦੇ ਜੁਰਮਾਨੇ ਦਾ ਸਾਹਮਣਾ ਕਰਨਾ ਪਵੇਗਾ।

Related News

ਕਿਸਾਨਾਂ ਵਲੋਂ ਸਰਕਾਰੀ ਲਿੱਖਤੀ ਪ੍ਰਸਤਾਵ ਪੂਰੀ ਤਰ੍ਹਾਂ ਰੱਦ, ਪੂਰੇ ਦੇਸ਼ ‘ਚ ਅੰਦੋਲਨ ਹੋਵੇਗਾ ਤੇਜ਼

Rajneet Kaur

ਫੈਡਰਲ ਕੋਵਿਡ 19 ਮਾਡਲਿੰਗ ਨੇ ਦਰਸਾਇਆ ਕਿ ਕੈਨੇਡਾ ਅਜੇ ਵੀ ਖਤਰੇ ਦੇ ਰਸਤੇ ‘ਤੇ, ਕੋਵਿਡ 19 ਕੇਸਾਂ ‘ਚ ਹੋਰ ਹੋ ਸਕਦੈ ਵਾਧਾ

Rajneet Kaur

ਓਨਟਾਰੀਓ : ਮੁਲਾਂਕਣ ਕੇਂਦਰਾਂ ਦੀ ਬਹੁਗਿਣਤੀ ਨੂੰ ਅੱਜ ਨਹੀਂ ਖੋਲ੍ਹਿਆ ਗਿਆ

Rajneet Kaur

Leave a Comment