channel punjabi
Canada News North America

B.C. ELECTIONS : ਵੋਟਰਾਂ ਨੂੰ ਲੁਭਾਉਣ ਦੀਆਂ ਕੋਸ਼ਿਸ਼ਾਂ ਹੋਈਆਂ ਤੇਜ਼, ਲਿਬਰਲ ਪਾਰਟੀ ਨੇ ਲਾਈ ਵਾਅਦਿਆਂ ਦੀ ਝੜੀ

ਵੈਨਕੁਵਰ : ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਆਮ ਚੋਣਾਂ ਹੋਣ ਜਾ ਰਹੀਆਂ ਨੇ। ਇਨ੍ਹਾਂ ਚੋਣਾਂ ਨੂੰ ਲੈ ਕੇ ਸਿਆਸੀ ਮਾਹੌਲ ਪੂਰੇ ਸਿਖਰਾਂ ‘ਤੇ ਹੈ । 24 ਅਕਤੂਬਰ ਨੂੰ ਹੋਣ ਜਾ ਰਹੀਆਂ ਇਹਨਾਂ ਚੋਣਾਂ ਲਈ ਹਰ ਛੋਟੀ-ਵੱਡੀ ਪਾਰਟੀ ਨੇ ਆਪਣਾ ਪੂਰਾ ਜ਼ੋਰ ਲਗਾਇਆ ਹੋਇਆ ਹੈ। ਤਮਾਮ ਪਾਰਟੀਆਂ ਦੇ ਆਗੂਆਂ ਵੱਲੋਂ ਸਿਆਸੀ ਦਾਅਵਿਆਂ ਤੇ ਵਾਅਦਿਆਂ ਦਾ ਦੌਰ ਜਾਰੀ ਹੈ । ਆਪਣੀ ਜਿੱਤ ਪੱਕੀ ਕਰਨ ਲਈ ਪਾਰਟੀਆਂ ਵੋਟਰਾਂ ਨਾਲ ਹਰ ਤਰਾਂ ਦੇ ਵਾਅਦੇ ਕਰ ਰਹੀਆਂ ਹਨ। ਇਹਨਾਂ ਚੋਣਾਂ ਲਈ ਮੁੱਖ ਮੁਕਾਬਲਾ ਲਿਬਰਲ, ਐੱਨ.ਡੀ.ਪੀ. ਤੇ ਗ੍ਰੀਨ ਪਾਰਟੀ ਵਿਚਕਾਰ ਹੈ। ਲਿਬਰਲ ਪਾਰਟੀ ਨੇ ਵਾਅਦਾ ਕੀਤਾ ਹੈ ਕਿ ਜੇਕਰ ਉਹ ਚੋਣਾਂ ਵਿਚ ਜਿੱਤ ਪ੍ਰਾਪਤ ਕਰਦੇ ਹਨ ਤਾਂ ਉਹ ਸੂਬੇ ਵਿਚ 10 ਹਜ਼ਾਰ ਡੇਅ ਕੇਅਰ ਸੈਂਟਰ ਖੋਲ੍ਹਣਗੇ ਤਾਂ ਕਿ ਬੱਚਿਆਂ ਨੂੰ ਚੰਗੀ ਦੇਖਭਾਲ ਤੇ ਪੜ੍ਹਾਈ ਮਿਲ ਸਕੇ।

ਬ੍ਰਿਟਿਸ਼ ਕੋਲੰਬੀਆ ਵਿਚ ਲਿਬਰਲ ਪਾਰਟੀ ਦੇ ਲੀਡਰ ਐਂਡਰੀਊ ਵਿਲਕਨਸਿਨ ਨੇ ਚੋਣ ਪ੍ਰਚਾਰ ਦੌਰਾਨ ਕਿਹਾ ਕਿ ਜਲਦੀ ਹੀ ਉਹ ਇਸ ਖੇਤਰ ਵੱਲ ਧਿਆਨ ਦੇਣਗੇ ਤੇ ਮਾਪਿਆਂ ਦੀਆਂ ਪ੍ਰੇਸ਼ਾਨੀਆਂ ਦਾ ਹੱਲ ਕਰਨਗੇ । ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਵਾਅਦਾ ਕੀਤਾ ਕਿ ਜਿੱਤ ਤੋਂ ਬਾਅਦ ਅਜਿਹੇ ਹੀਲੇ ਵਸੀਲੇ ਕੀਤੇ ਜਾਣਗੇ ਜਿਸ ਨਾਲ ਨਵੀਂਆਂ ਨੌਕਰੀਆਂ ਪੈਦਾ ਹੋਣਗੀਆਂ।

ਉਨ੍ਹਾਂ ਸੂਬੇ ਦੇ ਮੁੱਖ ਮੰਤਰੀ ਜੌਹਨ ਹੌਰਗਨ ਜਿਹੜੇ ਬ੍ਰਿਟਿਸ਼ ਕੋਲੰਬੀਆ ਨਿਊ ਡੈਮੋਕ੍ਰੇਟਿਕ ਪਾਰਟੀ ਦੇ ਨਾਲ ਸਬੰਧਤ ਹਨ, ਦੇ ਕੰਮਾਂ ਦੀ ਆਲੋਚਨਾ ਕੀਤੀ । ਉਹਨਾਂ ਇਲਜ਼ਾਮ ਲਗਾਇਆ ਕਿ ਜੌਹਨ ਹੌਰਗਨ ਦੀ ਅਗਵਾਈ ਅਧੀਨ ਸੂਬੇ ਦਾ ਵਿਕਾਸ ਰੁਕ ਗਿਆ ਹੈ। ਲਿਬਰਲ ਪਾਰਟੀ ਨੇ ਵਾਅਦਾ ਕੀਤਾ ਹੈ ਕਿ ਉਹ ਇਕ ਨਵਾਂ ਰਿਚਮੰਡ ਹਸਪਤਾਲ ਬਣਾਉਣਗੇ ਜੋ ਸਰੀ ਦਾ ਦੂਜਾ ਸਭ ਤੋਂ ਕੋਈਵੱਡਾ ਹਸਪਤਾਲ ਹੋਵੇਗਾ। ਇਸ ਦੇ ਨਾਲ ਹੀ ਉਨ੍ਹਾਂ ਪੁਲਸ ਵਿਭਾਗ ਵਿਚ ਸੁਧਾਰ ਕਰਨ, ਬੇਘਰੇ ਲੋਕਾਂ ਨੂੰ ਘਰ ਦੇਣ ਦਾ ਵਾਅਦਾ ਵੀ ਕੀਤਾ। ਸੀਨੀਅਰਾਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਵੀ ਉਨ੍ਹਾਂ ਵਾਅਦਾ ਕੀਤਾ। ਫਿਲਹਾਲ ਵੇਖਣਾ ਇਹ ਹੋਵੇਗਾ ਕਿ ਇਨ੍ਹਾਂ ਦਾਅਵਿਆਂ ਤੇ ਵਾਅਦਿਆਂ ਦਰਮਿਆਨ ਲੋਕ 24 ਅਕਤੂਬਰ ਨੂ‌ੰ ਕਿਸਦੇ ਹੱਥ ਸੱਤਾ ਦੀ ਚਾਭੀ ਸੌਂਪਦੇ ਹਨ।

Related News

ਪੰਜਾਬੀਆਂ ਦੀ ਧੱਕ ਬਰਕਰਾਰ : ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੀ ਨਵੀਂ ਸਰਕਾਰ ਵਿੱਚ ਚਾਰ ਪੰਜਾਬੀ ਬਣੇ ਮੰਤਰੀ

Vivek Sharma

ਓਟਾਵਾ ਨੇ  ਲਗਾਤਾਰ ਤੀਜੇ ਦਿਨ ਨਾਵਲ ਕੋਰੋਨਾ ਵਾਇਰਸ ਦੇ 50 ਤੋਂ ਵੱਧ ਨਵੇਂ ਕੇਸਾਂ ਦੀ ਕੀਤੀ ਪੁਸ਼ਟੀ

Rajneet Kaur

ਇਸ ਸ਼ਹਿਰ ‘ਚ ਬੱਸ ਸਫ਼ਰ ਦੌਰਾਨ ਮਾਸਕ ਪਹਿਨਣਾ ਹੋਇਆ ਲਾਜ਼ਮੀ, ਬਿਨਾਂ ਮਾਸਕ ਸਵਾਰੀ ਨੂੰ ਬੱਸ ਤੋਂ ਉਤਾਰਨ ਦੇ ਹੁਕਮ

Vivek Sharma

Leave a Comment