channel punjabi
Canada International News North America

AIR CANADA ਨੇ ਮੁਲਾਜ਼ਮਾਂ ਦੀ ਗਿਣਤੀ ‘ਚ ਕਟੌਤੀ ਕਰਨ ਦਾ ਕੀਤਾ ਐਲਾਨ,25 ਫ਼ੀਸਦੀ ਮੁਲਾਜ਼ਮਾਂ ਦੀ ਜਾਵੇਗੀ ਨੌਕਰੀ

ਓਟਾਵਾ : ਕੈਨੇਡਾ ਦੀ ਸਭ ਤੋਂ ਵੱਡੀ ਹਵਾਈ ਕੰਪਨੀ ‘ਏਅਰ ਕੈਨੇਡਾ’ ਵਲੋਂ ਆਪਣੇ ਮੁਲਾਜ਼ਮਾਂ ਦੀ ਗਿਣਤੀ ਵਿੱਚ ਕਟੌਤੀ ਕਰਨ ਦਾ ਐਲਾਨ ਕੀਤਾ ਗਿਆ ਹੈ । ਏਅਰ ਕੈਨੇਡਾ ਵਿੱਚ ਕੰਮ ਕਰਦੇ ਵੱਡੀ ਗਿਣਤੀ ਕਾਮਿਆਂ ਦਾ ਰੁਜ਼ਗਾਰ ਖ਼ਤਮ ਹੋਣ ਜਾ ਰਿਹਾ ਹੈ। ਕੰਪਨੀ ਨੇ ਕੋਰੋਨਾ ਮਹਾਮਾਰੀ ਕਾਰਨ ਕੰਮ ਘਟਣ ਦਾ ਹਵਾਲਾ ਦਿੰਦੇ ਹੋਏ ਆਪਣੇ ਸਟਾਫ ਵਿੱਚ 25 ਫ਼ੀਸਦੀ ਭਾਵ 1700 ਨੌਕਰੀਆਂ ਦੀ ਕਟੌਤੀ ਕਰਨ ਦਾ ਫ਼ੈਸਲਾ ਕੀਤਾ ਹੈ।

ਏਅਰ ਕੈਨੇਡਾ ਦੇ ਕਾਰਜਕਾਰੀ ਉਪ ਮੁਖੀ ਅਤੇ ਪ੍ਰਮੁੱਖ ਵਪਾਰਕ ਅਧਿਕਾਰੀ ਲੂਸੀ ਗਿਲੇਮੇਟ ਨੇ ਕਿਹਾ ਕਿ ਨੌਕਰੀਆਂ ਵਿਚ ਇਹ ਕਟੌਤੀਆਂ ਕੰਪਨੀ ਦੀ ਉਸ ਯੋਜਨਾ ਦਾ ਹਿੱਸਾ ਹੈ, ਜਿਸ ਜ਼ਰੀਏ ਉਹ ਆਪਣੀ ਸਮਰੱਥਾ 25 ਫੀਸਦੀ ਘਟਾ ਕੇ ਕੋਵਿਡ-19 ਕਾਰਨ ਪੈ ਰਹੇ ਘਾਟੇ ਨੂੰ ਪੂਰਾ ਕਰਨ ਦਾ ਯਤਨ ਕਰ ਰਹੀ ਹੈ।

ਸੰਚਾਲਨ ਵਿਚ ਵੀ ਕੁਝ ਤਬਦੀਲੀਆਂ ਕੀਤੀਆਂ ਜਾਣਗੀਆਂ, ਜਿਸ ਦੇ ਨਤੀਜੇ ਵਜੋਂ ਲਗਭਗ 1,700 ਮੁਲਾਜ਼ਮਾਂ ਦੀ ਕਟੌਤੀ ਹੋਵੇਗੀ ਅਤੇ ਐਕਸਪ੍ਰੈਸ ਕੈਰੀਅਰਜ਼ ਵਿਚ ਕੰਮ ਕਰਦੇ 200 ਤੋਂ ਵੱਧ ਕਾਮਿਆਂ ਨੂੰ ਵੀ ਛੁੱਟੀ ‘ਤੇ ਭੇਜਣਾ ਪਏਗਾ। ਏਅਰ ਕੈਨੇਡਾ ਦੇ ਅਧਿਕਾਰੀ ਨੇ ਕਿਹਾ ਕਿ ਕੰਪਨੀ ਦੀ ਸਮਰੱਥਾ ਵਿਚ 25 ਫੀਸਦੀ ਕਟੌਤੀ ਕਰਨ ਦਾ ਫ਼ੈਸਲਾ ਸੂਬਾ ਪੱਧਰੀ ਕੋਵਿਡ-19 ਤਾਲਾਬੰਦੀ ਅਤੇ ਯਾਤਰਾ ਪਾਬੰਦੀਆਂ ਕਾਰਨ ਲੈਣਾ ਪਿਆ ਹੈ। ਏਅਰ ਕੈਨੇਡਾ ਨੇ ਕਈ ਮਾਰਗਾਂ ‘ਤੇ ਉਡਾਣਾਂ ਨੂੰ ਘਟਾ ਦਿੱਤਾ ਅਤੇ ਕੁਝ ਲਈ ਇਨ੍ਹਾਂ ਨੂੰ ਮੁਲਤਵੀ ਕੀਤਾ ਹੈ। ਗੌਰਤਲਬ ਹੈ ਕਿ ਇਸ ਸਮੇਂ ਕੈਨੇਡਾ ਦੇ ਕੋਰੋਨਾ ਨਾਲ ਸਭ ਤੋਂ ਵੱਧ ਪ੍ਰਭਾਵਿਤ ਸੂਬੇ ਤਾਲਾਬੰਦੀ ਅਤੇ ਯਾਤਰਾ ‘ਤੇ ਪਾਬੰਦੀ ਦਾ ਸਾਹਮਣਾ ਕਰ ਰਹੇ ਹਨ।

Related News

ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਬੱਚਿਆਂ ਅਤੇ ਨੌਜਵਾਨਾਂ ਦੀ ਮਾਨਸਿਕ ਸਿਹਤ ਸੇਵਾਵਾਂ ਲਈ 11 ਮਿਲੀਅਨ ਡਾਲਰ ਫੰਡ ਦੇਣ ਦਾ ਕੀਤਾ ਐਲਾਨ

Rajneet Kaur

ਬੀ.ਸੀ ਦੇ ਸਿਹਤ ਮੰਤਰੀ ਵਲੋਂ ਸੂਬੇ ਵਾਸੀਆਂ ਨੂੰ ਅਪੀਲ, ਨਿੱਜੀ ਪਾਰਟੀਆਂ ਅਤੇ ਭਾਰੀ ਇਕਠ ‘ਚ ਨਾ ਹੋਣ ਸ਼ਾਮਲ

Rajneet Kaur

ਆਖ਼ਰ ਕਿਉਂ ਵਿਦੇਸ਼ ਯਾਤਰਾ ਲਈ ਬੇਚੈਨ ਹੋਏ ਪਏ ਨੇ ਕੈਨੇਡਾ ਦੇ ਸਿਆਸਤਦਾਨ ?

Vivek Sharma

Leave a Comment