channel punjabi
International News USA

ਹੁਣ ਟਰੰਪ ਜੋੜੇ ‘ਤੇ ਵਿਅੰਗਾਂ ਰਾਹੀਂ ਕੱਢੀ ਜਾ ਰਹੀ ਹੈ ਭੜਾਸ, ਵਿਰੋਧੀਆਂ ਨੂੰ ਮਿਲਿਆ ਮੌਕਾ

ਰਾਸ਼ਟਰਪਤੀ ਟਰੰਪ ਦੇ ਕੋਰੋਨਾ ਨਾਲ ਪ੍ਰਭਾਵਿਤ ਪਾਏ ਜਾਣ ਤੋਂ ਬਾਅਦ ਹੁਣ ਉਨ੍ਹਾਂ ਦੇ ਵਿਰੋਧੀ ਵੀ ਹੁਣ ਟਰੰਪ ਨੂੰ ਘੇਰਨ ਲੱਗੇ ਹਨ । ਸਿਵਲ ਰਾਈਟਸ ਆਈਕਨ ਰੇਵ. ਅਲ ਸ਼ਾਰਪਟਨ ਦਾ ਕਹਿਣਾ ਹੈ ਕਿ, ”COVID-19 ਦੀ ਜਾਂਚ ਹੋਣ ਨਾਲ ਸੰਯੁਕਤ ਰਾਜ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਅਹਿਸਾਸ ਹੋਵੇਗਾ ਕਿ ਇਹ ਕਿੰਨਾ ਗੰਭੀਰ ਮੁੱਦਾ ਹੈ। ਇਸ ਨਾਲ ਮਹਾਂਮਾਰੀ ਨੂੰ ਕੰਟਰੋਲ ਵਿਚ ਰੱਖਣ ਲਈ ਦਬਾਅ ਪਾਇਆ ਜਾ ਸਕਦਾ ਹੈ – ਪਰ ਰਾਸ਼ਟਰਪਤੀ ਦਾ ਮਖੌਲ ਉਡਾਉਣ ਨਾਲ ਕੋਈ ਸਹਾਇਤਾ ਨਹੀਂ ਮਿਲੇਗੀ।”

ਨਾਗਰਿਕ ਅਧਿਕਾਰਾਂ ਲਈ ਵਰ੍ਹਿਆਂ ਤੱਕ ਲੜਾਈ ਲੜਨ ਵਾਲੇ ਸ਼ਾਰਪਟਨ ਨੇ ਕਿਹਾ,”ਮੈਨੂੰ ਨਹੀਂ ਲਗਦਾ ਕਿ ਅਸੀਂ ਇਸ ਸਮੇਂ, ਉਸਦਾ ਮਜ਼ਾਕ ਉਡਾਉਣਾ ਚਾਹੁੰਦੇ ਹਾਂ – ਭਾਵੇਂ ਕਿ ਉਸਨੇ ਦੂਜਿਆਂ ਦਾ ਮਜ਼ਾਕ ਉਡਾਇਆ ਹੈ।” ਉਹਨਾਂ ਕਿਹਾ ਕਿ “ਅਸੀਂ ਉਨ੍ਹਾਂ ਵਰਗੇ ਨਹੀਂ ਬਣਨਾ ਚਾਹੁੰਦੇ ਜਿਸ ਦੀ ਅਸੀਂ ਆਲੋਚਨਾ ਕਰਦੇ ਹਾਂ। ਕੁਝ ਕਰਨ ਦੀ ਬਜਾਏ, ਮੈਨੂੰ ਉਮੀਦ ਹੈ ਕਿ ਅਸੀਂ ਕੁਝ ਅਸਲ ਚੀਜ਼ਾਂ ਨੂੰ ਅੱਗੇ ਵਧਾ ਸਕਦੇ ਹਾਂ, ਜਦੋਂ ਕਿ ਇਹ ਉਸ ਦੇ ਘਰ ਆਇਆ ਹੈ।”

ਸ਼ਾਰਪਟਨ ਨੇ ਅੱਗੇ ਕਿਹਾ ਕਿ ਉਸਨੇ ਗਰਮੀਆਂ ਦੇ ਦੌਰਾਨ ਰਾਸ਼ਟਰਪਤੀ ਨਾਲ ਗੱਲ ਕੀਤੀ, ਅਤੇ ਉਹਨਾਂ ਨੂੰ ਕਿਹਾ ਸੀ ਕਿ ਉਹ ਮਹਾਂਮਾਰੀ ਦੇ ਪ੍ਰਭਾਵ ਨੂੰ ਕਮਜ਼ੋਰ ਕਰਨ ਵਾਲੇ ਠੋਸ ਉਪਰਾਲਿਆ ਉੱਤੇ ਵਿਚਾਰ ਕਰਨ । ਉਸਨੇ ਰਾਸ਼ਟਰਪਤੀ ਨੂੰ ਇਹ ਵੀ ਕਿਹਾ, “ਤੁਹਾਨੂੰ ਬੇਘਰਾਂ ਅਤੇ ਕੈਦੀਆਂ ਦੀ ਜਾਂਚ ਕਰਨੀ ਚਾਹੀਦੀ ਹੈ। ਉਹ ਸਮਾਜਕ ਦੂਰੀ ਨਹੀਂ ਰੱਖ ਸਕਦੇ। ਉਹ ਸਿਹਤ ਦੇਖਭਾਲ ਨਹੀਂ ਲੈ ਸਕਦੇ। ਕਿਰਪਾ ਕਰਕੇ ਇਹਨਾਂ ਬੇਬਸ ਅਤੇ ਸਭ ਤੋਂ ਕਮਜ਼ੋਰ ਲੋਕਾਂ ਦੀ ਦੇਖ-ਭਾਲ ਕਰੋ।”
ਇਸ ਗੱਲ ਦੇ ਜਵਾਬ ‘ਚ ਟਰੰਪ ਨੇ ਕਿਹਾ ਸੀ, ‘ਅੱਛਾ, ਮੈਂ ਤੁਹਾਨੂੰ ਸੁਣ ਲਿਆ ਹੈ, ਪਰ ਮੈਂ ਕੋਈ ਵਾਅਦਾ ਨਹੀਂ ਕਰਾਂਗਾ।'”

ਜ਼ਿਕਰਯੋਗ ਹੈ ਕਿ ਰਾਸ਼ਟਰਪਤੀ ਨੇ ਪੁਸ਼ਟੀ ਕੀਤੀ ਕਿ ਉਹ ਅਤੇ ਉਨ੍ਹਾਂ ਦੀ ਪਤਨੀ ਮੇਲਾਨੀਆ ਟਰੰਪ ਨੇ ਸ਼ੁੱਕਰਵਾਰ ਨੂੰ ਇੱਕ ਟਵੀਟ ਵਿੱਚ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਹੋਏ ਜਾਣ ਦੀ ਪੁਸ਼ਟੀ ਕੀਤੀ ਹੈ, ਦੋਹਾਂ ਦੀ ਜਾਂਚ ਸਕਾਰਾਤਮਕ ਹੈ। ਉਧਰ ਵ੍ਹਾਈਟ ਹਾਊਸ ਨੇ ਕਿਹਾ ਕਿ ਦੋਹਾਂ ਦੇ ਲੱਛਣ ‘ਹਲਕੇ’ ਹਨ ਪਰ ਇਸ ਬਾਰੇ ਵਿਸਥਾਰ ਨਾਲ ਨਹੀਂ ਦੱਸਿਆ ਗਿਆ ਕਿ ਉਹ ਕਿਹੜੇ ਲੱਛਣਾਂ ਦਾ ਸਾਹਮਣਾ ਕਰ ਰਹੇ ਹਨ।
ਵਿਸ਼ਵਵਿਆਪੀ ਪ੍ਰਤੀਕਰਮ, ਹਮਦਰਦੀ ਤੋਂ ਇਲਾਵਾ ਇਸ ਸਮੇਂ ਟਰੰਪ ਵਿਰੋਧੀ ਵਿਅੰਗ ਅਤੇ ਮਖੌਲ ਕਰਨ ਤੋਂ ਵੀ ਗੁਰੇਜ਼ ਨਹੀਂ ਕਰ ਰਹੇ।

Related News

ਸਸਕੈਚਵਾਨ: RCMP ਫਰਾਰ ਦੋਸ਼ੀ ਨੂੰ ਲੱਭਣ ਲਈ ਲੋਕਾਂ ਤੋਂ ਕਰ ਰਹੀ ਹੈ ਮਦਦ ਦੀ ਮੰਗ

Rajneet Kaur

ਲਗਭਗ 2,000 TDSB ਵਿਦਿਆਰਥੀ ਅਜੇ ਵੀ ਵਰਚੂਅਲ ਲਰਨਿੰਗ ਲਈ ਲੈਪਟੌਪਜ਼ ਤੇ ਟੇਬਲੈੱਟਸ ਦੀ ਉਡੀਕ ‘ਚ

Rajneet Kaur

ਟਰੂਡੋ ਨੇ ਬਲੈਕ ਕੈਨੇਡੀਅਨ ਕਾਰੋਬਾਰੀਆਂ ਦੀ ਮਦਦ ਲਈ ਕੀਤਾ ਨੈਸ਼ਨਲ ਪ੍ਰੋਗਰਾਮ ਦਾ ਐਲਾਨ

Rajneet Kaur

Leave a Comment