channel punjabi
Canada News North America

ਵਿਆਹ ‘ਤੇ ਪਿਆ ਕੋਰੋਨਾ ਦਾ ਪਰਛਾਵਾਂ, ਹੁਣ ਬਰਾਤੀਆਂ ਨੂੰ ਪਈਆਂ ਭਾਜੜਾਂ !

ਓਸ਼ਾਵਾ : ਕੈਨੇਡਾ ਦੇ ਸ਼ਹਿਰ ਓਸ਼ਾਵਾ ਵਿਚ ਕਰੀਬ 2 ਹਫ਼ਤੇ ਪਹਿਲਾਂ ਹੋਇਆ ਇੱਕ ਵਿਆਹ ਇਸ ਵਿੱਚ ਸ਼ਾਮਲ ਹੋਣ ਵਾਲਿਆਂ ਲਈ ਮੁਸੀਬਤ ਬਣ ਗਿਆ ਹੈ। ਦਰਅਸਲ ਇਸ ਵਿਆਹ ਵਿਚ ਸ਼ਾਮਲ ਹੋਏ ਮਹਿਮਾਨਾਂ ਵਿਚੋਂ 8 ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ। ਇਸ ਬਾਰੇ ਪਤਾ ਚੱਲਦੇ ਹੀ ਜਿਨ੍ਹਾਂ ਲੋਕਾਂ ਨੂੰ ਇਹ ਮਿਲੇ ਹਨ, ਉਨ੍ਹਾਂ ਨੂੰ ਵੀ ਹੱਥਾਂ-ਪੈਰਾਂ ਦੀ ਪੈ ਗਈ ਹੈ।

ਬੁੱਧਵਾਰ ਨੂੰ ਜਾਣਕਾਰੀ ਦਿੱਤੀ ਗਈ ਹੈ ਕਿ ਦੁਰਹਾਮ ਖੇਤਰ ਵਿਚ 19 ਸਤੰਬਰ ਨੂੰ ਇਕ ਵਿਆਹ ਹੋਇਆ ਸੀ, ਜਿਸ ਵਿਚ ਸ਼ਿਰਕਤ ਕਰਨ ਵਾਲੇ ਕਈ ਲੋਕ ਕੋਰੋਨਾ ਦੀ ਲਪੇਟ ਵਿਚ ਆ ਗਏ ਹਨ।

ਦੱਸਿਆ ਜਾ ਰਿਹਾ ਹੈ ਕਿ ਵਿਆਹ ਵਿੱਚ ਤੈਅ ਨਿਯਮਾਂ ਅਨੁਸਾਰ 50 ਮਹਿਮਾਨ ਪੁੱਜੇ ਸਨ, ਜਿਨ੍ਹਾਂ ਵਿਚੋਂ 8 ਤੋਂ 10 ਸਟਾਫ ਮੈਂਬਰ ਤੇ ਇਕ ਵਲੰਟੀਅਰ ਕੋਰੋਨਾ ਪੀੜਤ ਪਾਏ ਗਏ ਹਨ। ਇਨ੍ਹਾਂ ਲੋਕਾਂ ਦੇ ਸੰਪਰਕ ਵਿਚ ਕੌਣ-ਕੌਣ ਆਏ ਹਨ, ਅਜੇ ਇਸ ਬਾਰੇ ਵੀ ਜਾਣਕਾਰੀ ਨਹੀਂ ਮਿਲ ਸਕੀ ਹੈ। ਜ਼ਿਕਰਯੋਗ ਹੈ ਕਿ ਓਂਟਾਰੀਓ ਸੂਬੇ ਨੇ ਇਨਡੋਰ ਸਮਾਗਮ ਲਈ 10 ਅਤੇ ਆਊਟਡੋਰ ਸਮਾਗਮ ਲਈ ਸਿਰਫ਼ 25 ਲੋਕਾਂ ਦੇ ਇਕੱਠੇ ਹੋਣ ਦੀ ਛੋਟ ਦਿੱਤੀ ਸੀ। ਹਾਲਾਂਕਿ ਵੱਡੇ ਪੈਲਸਾਂ ਤੇ ਵੈਨਿਊਜ਼ ਦੇ ਇਨਡੋਰ ਸਮਾਗਮ ਵਿਚ 50 ਅਤੇ ਆਊਟਡੋਰ ਵਿਚ 100 ਲੋਕ ਇਕੱਠੇ ਹੋ ਸਕਦੇ ਹਨ।

ਫ਼ਿਲਹਾਲ ਇਸ ਵਿਆਹ ਵਿੱਚ ਸ਼ਾਮਲ ਹੋਏ ਸਾਰੇ ਲੋਕਾਂ ਅਤੇ ਉਨ੍ਹਾਂ ਦੇ ਆਲੇ-ਦੁਆਲੇ ਦੇ ਲੋਕਾਂ ਦਾ ਕੋਰੋਨਾ ਟੈਸਟ ਕੀਤੇ ਜਾਣ ਲਈ ਸਿਹਤ ਵਿਭਾਗ ਚੌਕਸ ਹੋ ਗਿਆ ਹੈ।

Related News

JOE BIDEN-TRUDEAU MEET IMPACT : ਕੈਨੇਡਾ ਅਤੇ ਯੂਐਸ ਵਾਹਨਾਂ ਦੇ ਨਿਕਾਸ ਦੇ ਮਿਆਰਾਂ ਲਈ ਸਾਂਝੇ ਤੌਰ ‘ਤੇ ਕਰ ਰਹੇ ਹਨ ਕੰਮ: ਵਿਲਕਿਨਸਨ

Vivek Sharma

ਉੱਤਰੀ ਸਕਾਰਬੌਰੋ ਇਲਾਕੇ ‘ਚ ਇੱਕ ਘਰ ਨੂੰ ਲੱਗੀ ਭਿਆਨਕ ਅੱਗ

Rajneet Kaur

ਸਟਾਫ ਮੈਂਬਰ ਦੇ COVID-19 ਸਕਾਰਾਤਮਕ ਟੈਸਟ ਤੋਂ ਬਾਅਦ ਪ੍ਰੀਮੀਅਰ ਡੱਗ ਫੋਰਡ ਨੇ ਆਪਣੇ ਆਪ ਨੂੰ ਕੀਤਾ ਆਈਸੋਲੇਟ

Rajneet Kaur

Leave a Comment