channel punjabi
Canada International News North America

ਟੋਰਾਂਟੋ : ਮਾਸਕ ਨਾ ਪਹਿਨਣ ਤੇ ਫਿਰ ਕੁੱਟਮਾਰ ਦਾ ਮਾਮਲਾ ਆਇਆ ਸਾਹਮਣੇ

ਕੈਨੇਡਾ ‘ਚ ਮਾਸਕ ਨਾ ਪਹਿਨਣ ਤੇ ਕੁੱਟਮਾਰ ਦਾ ਇਕ ਹੋਰ ਮਾਮਲਾ ਆਇਆ ਸਾਹਮਣੇ । ਟੋਰਾਂਟੋ ਦੇ ਇਕ ਸਟੋਰ ‘ਚ ਇਕ ਨੌਜਵਾਨ ਬਿਨ੍ਹਾਂ ਮਾਸਕ ਪਹਿਨੇ ਆਇਆ ਸੀ ।ਜਿਸਨੂੰ ਇਕ ਵਿਅਕਤੀ ਨੇ ਮਾਸਕ ਨਾ ਪਹਿਨਣ ਦਾ ਕਾਰਨ ਪੁਛਿਆ। ਇਨ੍ਹੇ ਨੂੰ ਹੀ ਨੌਜਵਾਨ ਹਿੰਸਕ ਹੋ ਗਿਆ ਅਤੇ ਦੂਜੇ ਵਿਅਕਤੀ ਦੇ ਮੁੰਹ ‘ਤੇ ਮੁੱਕਾ ਮਾਰਿਆ ‘ਤੇ ਮੌਕੇ ਤੇ ਫਰਾਰ ਹੋ ਗਿਆ।ਪੀੜਿਤ ਨੇ ਦਸਿਆ ਕਿ ਉਸਦੇ ਕੁਝ ਦੰਦ ਵੀ ਟੁੱਟ ਗਏ ਹਨ। ਜਿਸ ਤੋਂ ਬਾਅਦ ਟੋਰਾਂਟੋ ਪੁਲਿਸ ਸ਼ੱਕੀ ਨੂੰ ਫੜਨ ‘ਚ ਜਨਤਾ ਤੋਂ ਮਦਦ ਦੀ ਮੰਗ ਕਰ ਰਹੀ ਹੈ।

ਇਹ ਘਟਨਾ 18 ਸਤੰਬਰ ਰਾਤ 9 ਵਜੇ ਦੀ ਹੈ। ਪੁਲਿਸ ਦਾ ਕਹਿਣਾ ਹੈ ਕਿ ਇਕ ਵਿਅਕਤੀ ਡਾਨ ਮਿਲਜ਼ ਅਤੇ ਗੇਟਵੇਅ ਬੁਲੇਵਰਡ ਖੇਤਰ ‘ਚ ਇਕ ਸਟੋਰ ਦੇ ਅੰਦਰ ਸੀ ਜਦੋਂ ਦੁਸਰਾ ਵਿਅਕਤੀ ਬਿੰਨ੍ਹਾਂ ਮਾਸਕ ਪਹਿਨੇ ਸਟੋਰ ਅੰਦਰ ਆਇਆ। ਜਿਸਤੋਂ ਬਾਅਦ ਸਾਰੀ ਘਟਨਾ ਵਾਪਰੀ।

ਪੁਲਿਸ ਨੇ ਦਸਿਆ ਕਿ ਸ਼ੱਕੀ ਵਿਅਕਤੀ ਤਕਰੀਬਨ 23 ਸਾਲ ਦਾ ਹੈ। ਉਸਦਾ ਕੱਦ ਲੰਬਾ ਅਤੇ ਕਾਲੇ ਵਾਲ ਹਨ। ਆਖਰੀ ਵਾਰ ਉਸਨੇ ਭੂਰੇ ਰੰਗ ਦੇ ਕਪੜੇ ਪਹਿਨੇ ਹੋਏ ਸਨ। ਪੁਲਿਸ ਦਾ ਕਹਿਣਾ ਹੈ ਕਿ ਉਹ ਦਾਰੀ ਭਾਸ਼ਾ ਬੋਲਦਾ ਸੀ।

ਪੁਲਿਸ ਨੇ ਕਿਹਾ ਹੈ ਕਿ ਜੇਕਰ ਕਿਸੇ ਕੋਲ ਜਾਣਕਾਰੀ ਹੋਵੇ ਤਾਂ ਉਹ ਇਸ 416-808-5500 ਨੰਬਰ ਤੇ ਸਪੰਰਕ ਕਰਨ ।

Related News

ਬੀ.ਸੀ ‘ਚ ਬੰਦ ਕੀਤੇ ਜਾਣਗੇ ਨਾਈਟਕਲਬ ਤੇ ਬੈਂਕੁਅਟ ਹਾਲ : ਡਾ.ਬੋਨੀ ਹੈਨਰੀ

Rajneet Kaur

ਮਨਾਹੀ ਦੇ ਬਾਵਜੂਦ ਐਥਲੀਟ ਪਾਰਟੀ ‘ਚ ਹੋਏ ਸ਼ਾਮਲ, ਯੂਨੀਵਰਸਿਟੀ ਨੇ ਕਿਹਾ ਮਾਮਲੇ ਦੀ ਹੋਵੇਗੀ ਜਾਂਚ

Vivek Sharma

ਭਾਰਤ ਨੇ ਕੈਨੇਡਾ ਤੋਂ ਡਿਪਲੋਮੈਟਿਕ ਮਿਸ਼ਨਾਂ ਦੀ ਸੁਰੱਖਿਆ ਯਕੀਨੀ ਬਨਾਉਣ ਦੀ ਕੀਤੀ ਮੰਗ

Vivek Sharma

Leave a Comment