channel punjabi
International News USA

ਆਕਸਫੋਰਡ ਦਾ ਕੋਰੋਨਾ ਵੈਕਸੀਨ ਟ੍ਰਾਇਲ ਹਾਲੇ ਵੀ ਹਵਾ ਵਿੱਚ !

ਨਿਊਯਾਰਕ : ਕੋਰੋਨਾ ਵਾਇਰਸ ਦੀ ਵੈਕਸੀਨ ਤਿਆਰ ਕਰਨ ਵਿੱਚ ਹਾਲੇ ਵੀ ਰੂਸ ਸਭ ਤੋਂ ਮੋਹਰੀ ਹੈ । ਰੂਸ ਵੱਲੋਂ ਆਪਣੀ ਦੂਜੀ ਵੈਕਸੀਨ ਅਗਲੇ ਮਹੀਨੇ ਤੱਕ ਤਿਆਰ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ,ਪਰ ਅਮਰੀਕਾ ਵਿੱਚ ਵੈਕਸੀਨ ਤਿਆਰ ਕਰਨ ਦਾ ਪਹਿਲਾ ਪੜਾਅ ਹੀ ਪੂਰਾ ਨਹੀਂ ਹੋ ਸਕਿਆ । ਕੋਰੋਨਾ ਵਾਇਰਸ ਦੀ ਵੈਕਸੀਨ ਤਿਆਰ ਕਰਨ ਦੀ ਦੌੜ ਵਿਚ ਕਿਸੇ ਸਮੇਂ ਸਭ ਤੋਂ ਅੱਗੇ ਚੱਲ ਰਹੀ ਆਕਸਫੋਰਡ ਯੂਨੀਵਰਸਿਟੀ ਅਤੇ ਐਸਟ੍ਰਾਜ਼ੈਨੇਕਾ ਦੀ AZD1222 ਦੇ ਅਮਰੀਕਾ ਵਿਚ ਟ੍ਰਾਇਲ ਹੁਣ ਵੀ ਰੁਕੇ ਹੋਏ ਹਨ। ਅਮਰੀਕਾ ਦੇ ਫੂਡ ਐਂਡ ਡਰੱਗ ਐਡਮਿਨੀਸਟ੍ਰੇਸ਼ਨ (ਐੱਫ.ਡੀ.ਏ.) ਨੇ ਇਕ ਮਰੀਜ਼ ਵਿਚ ਹੋਏ ਸਾਈਡ ਇਫੈਕਟਸ ਦੀ ਜਾਂਚ ਲਈ ਗਲੋਬਲ ਟ੍ਰਾਇਲ ਨੂੰ ਰੋਕ ਦਿੱਤਾ ਹੈ। ਅਮਰੀਕਾ ਦੇ ਸਿਹਤ ਅਤੇ ਮਨੁੱਖੀ ਸੇਵਾ ਸਕੱਤਰ ਅਲੈਕਸ ਅਜ਼ਾਰ ਨੇ ਬੁੱਧਵਾਰ ਨੂੰ ਇਸ ਬਾਰੇ ਵਿਚ ਜਾਣਕਾਰੀ ਦਿੱਤੀ

ਅਜ਼ਾਰ ਨੇ ਦੱਸਿਆ ਹੈ ਕਿ ਅਮਰੀਕਾ ਦੇ ਬਾਹਰ ਟ੍ਰਾਇਲ ਸ਼ੁਰੂ ਹੋ ਚੁੱਕੇ ਹਨ ਪਰ ਜਾਂਚ ਅਜੇ ਜਾਰੀ ਹੈ। ਉਨ੍ਹਾਂ ਕਿਹਾ ਸੀ ਕਿ ਇਸ ਨਾਲ ਸੁਰੱਖਿਆ ਦੇ ਪ੍ਰਤੀ ਗੰਭੀਰਤਾ ਪਤਾ ਲੱਗਦੀ ਹੈ। ਇਸ ਤੋਂ ਪਹਿਲਾਂ ਐਸਟ੍ਰਾਜ਼ੈਨੇਕਾ ਨੇ ਬ੍ਰਿਟੇਨ ਵਿਚ ਹਰੀ ਝੰਡੀ ਮਿਲਣ ਤੋਂ ਬਾਅਦ ਵੈਕਸੀਨ ਦੇ ਪ੍ਰੀਖਣਾਂ ਨੂੰ ਫਿਰ ਤੋਂ ਸ਼ੁਰੂ ਕੀਤਾ ਹੈ। ਕੰਪਨੀ ਨੇ ਦੱਸਿਆ ਕਿ ਐੱਮ.ਐੱਚ. ਆਰ.ਏ. ਦੇ ਪ੍ਰੀਖਣ ਨੂੰ ਸੁਰੱਖਿਅਤ ਦੱਸੇ ਜਾਣ ਤੋਂ ਬਾਅਦ ਐਸਟ੍ਰਾਜ਼ੈਨੇਕਾ ਆਕਸਫੋਰਡ ਨੇ ਬ੍ਰਿਟੇਨ ਵਿਚ ਕੋਰੋਨਾ ਵਾਇਰਸ ਦੀ ਵੈਕਸੀਨ ਦੇ ਪ੍ਰੀਖਣ ਨੂੰ ਬਹਾਲ ਕਰ ਦਿੱਤਾ ਹੈ।

ਭਾਰਤ ਵਿਚ ਹਰੀ ਝੰਡੀ
ਭਾਰਤ ਵਿਚ ਵੀ ਡਰੱਗਸ ਕੰਟਰੋਲਰ ਜਨਰਲ ਆਫ ਇੰਡੀਆ (ਡੀ.ਜੀ.ਸੀ.ਆਈ.) ਡਾਕਟਰ ਵੀ.ਜੀ. ਸੋਮਾਨੀ ਨੇ ਸੀਰਮ ਇੰਸਟੀਚਿਊਟ ਆਫ ਇੰਡੀਆ (ਐੱਸ.ਆਈ.ਆਈ.) ਨੂੰ ਆਕਸਫੋਰਡ ਦੇ ਕੋਵਿਡ-19 ਵੈਕਸੀਨ ਦੇ ਦੁਬਾਰਾ ਟ੍ਰਾਇਲ ਸ਼ੁਰੂ ਕਰਨ ਨੂੰ ਹਰੀ ਝੰਡੀ ਦੇ ਦਿੱਤੀ। ਹਾਲਾਂਕਿ ਡੀ. ਸੀ. ਜੀ. ਆਈ. ਨੇ ਇਸ ਦੇ ਲਈ ਜਾਂਚ ਦੌਰਾਨ ਹੋਰ ਧਿਆਨ ਦੇਣ ਸਮੇਤ ਕਈ ਦੂਜੀਆਂ ਸ਼ਰਤਾਂ ਰੱਖੀਆਂ ਹਨ।

ਵੈਕਸੀਨ ਦੇ ਤੀਜੇ ਪੜਾਅ ਦੇ ਟ੍ਰਾਇਲ ਦੌਰਾਨ ਇਕ ਵਾਲੰਟੀਅਰ ਵਿਚ ‘ਟ੍ਰਾਂਸਵਰਸ ਮਾਯਲਾਇਟਿਸ’ ਦੀ ਕੰਡੀਸ਼ਨ ਪੈਦਾ ਹੋ ਗਈ ਸੀ। ਇਸ ਵਿਚ ਰੀੜ ਦੀ ਹੱਡੀ ਵਿਚ ਸੋਜ ਪੈ ਜਾਂਦੀ ਹੈ ਜੋ ਇਨਫੈਕਸ਼ਨ ਦਾ ਕਾਰਨ ਹੋ ਸਕਦੀ ਹੈ। ਹਾਲਾਂਕਿ, ਐਸਟ੍ਰਾਜ਼ੈਨੇਕਾ ਦੇ ਸੀ. ਈ. ਈ. ਪਾਸਕਲ ਸਾਰਿਯਟ ਨੇ ਵੈਕਸੀਨ ਦੇ ਜਲਦ ਉਪਲੱਬਧ ਹੋਣ ਦੀ ਉਮੀਦ ਜਤਾਈ ਸੀ। ਉਨ੍ਹਾਂ ਦਾ ਆਖਣਾ ਹੈ ਕਿ ਇਹ ਵੈਕਸੀਨ ਇਸ ਸਾਲ ਦੇ ਆਖਿਰ ਤੱਕ ਜਾਂ ਅਗਲੇ ਸਾਲ ਦੀ ਸ਼ੁਰੂਆਤ ਤੱਕ ਆ ਸਕਦੀ ਹੈ।

Related News

ਅਮਰੀਕਾ ‘ਚ ਬਿਨਾਂ ਦਸਤਾਵੇਜ਼ਾਂ ਦੇ ਰਹਿ ਰਹੇ 1.1 ਕਰੋੜ ਲੋਕਾਂ ਨੂੰ ਦਿੱਤੀ ਜਾਵੇਗੀ ਨਾਗਰਿਕਤਾ : ਕਮਲਾ ਹੈਰਿਸ

Vivek Sharma

ਅੰਤਰਰਾਸ਼ਟਰੀ ਯਾਤਰੀਆਂ ਲਈ ਟੋਰਾਂਟੋ ਪੀਅਰਸਨ ਹਵਾਈ ਅੱਡੇ ‘ਤੇ ਮੁਫਤ ਕੋਵਿਡ -19 ਟੈਸਟਿੰਗ ਪ੍ਰੋਗਰਾਮ ਦੀ ਸ਼ੁਰੂਆਤ

Rajneet Kaur

 ਸਸਕੈਟੂਨ: 62 ਸਾਲਾ ਵਿਅਕਤੀ ਤੇ ਚਾਕੂ ਨਾਲ ਹਮਲਾ, ਹੋਈ ਮੌਤ

Rajneet Kaur

Leave a Comment