channel punjabi
Canada International News North America

ਕੈਨੇਡਾ ਦੀ ਕੰਜ਼ਰਵੇਟਿਵ ਪਾਰਟੀ ਦੇ ਆਗੂ ਐਰਿਨ ਓਟੂਲ ਦੀ ਕੋਰੋਨਾ ਰਿਪੋਰਟ ਆਈ ਸਕਾਰਾਤਮਕ

ਕੈਨੇਡਾ ਦੀ ਕੰਜ਼ਰਵੇਟਿਵ ਪਾਰਟੀ ਦੇ ਆਗੂ ਐਰਿਨ ਓਟੂਲ ਤੇ ਉਨ੍ਹਾਂ ਦੇ ਪਰਿਵਾਰ ਦਾ ਗੈਟਿਨਿਊ ਵਿੱਚ ਕੋਵਿਡ-19 ਟੈਸਟ ਕੀਤਾ ਗਿਆ। ਓਟੂਲ ਆਪਣੇ ਪਰਿਵਾਰ ਨੂੰ ਓਟਾਵਾ ਪਬਲਿਕ ਹੈਲਥ ਯੂਨਿਟ ਵਿਖੇ ਸਥਿਤ ਅਸੈੱਸਮੈਂਟ ਸੈਂਟਰ ਲੈ ਗਏ। ਕਈ ਘੰਟੇ ਲਾਈਨ ਵਿੱਚ ਉਡੀਕ ਕਰਨ ਤੋਂ ਬਾਅਦ ਓਟੂਲ ਪਰਿਵਾਰ ਨੂੰ ਪਰਤਣਾ ਪਿਆ ਕਿਉਂਕਿ ਸੈਂਟਰ ਵਿੱਚ ਟੈਸਟ ਕਰਨ ਦੀ ਸਮਰੱਥਾ ਪੂਰੀ ਹੋ ਚੁੱਕੀ ਸੀ।

ਦੁਪਹਿਰ ਸਮੇਂ ਓਟੂਲ ਪਰਿਵਾਰ ਨੇ ਓਟਵਾ ਪਬਲਿਕ ਹੈਲਥ ਨਾਲ ਸੰਪਰ ਕਰਕੇ ਇਹ ਪਤਾ ਕੀਤਾ ਕਿ ਕਿਸੇ ਏਰੀਆ ਦੀ ਫੈਸਿਲਿਟੀ ਵਿੱਚ ਅਜੇ ਵੀ ਟੈਸਟ ਕਰਨ ਦੀ ਸਮਰੱਥਾ ਹੈ। ਇਸ ਲਈ ਉਨ੍ਹਾਂ ਨੂੰ ਸ਼ੁੱਕਰਵਾਰ ਨੂੰ ਟੈਸਟਿੰਗ ਵਾਸਤੇ ਅਪੁਆਇੰਟਮੈਂਟ ਮਿਲੀ। ਹਾਊਸ ਆਫ ਕਾਮਨਜ਼ ਵੱਲੋਂ ਐਮਪੀਜ਼ ਤੇ ਉਨ੍ਹਾਂ ਦੇ ਪਰਿਵਾਰਾਂ ਲਈ ਗੈਟਿਨਿਊ ਵਿੱਚ ਟੈਸਟਿੰਗ ਦੀ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਹੈ।

ਓਟੂਲ ਪਰਿਵਾਰ ਨੇ ਅੱਜ ਸਵੇਰੇ 9:00 ਵਜੇ ਟੈਸਟਿੰਗ ਕਰਵਾਈ। ਓਟੂਲ ਪਰਿਵਾਰ ਅਜੇ ਸੈਲਫ ਆਈਸੋਲੇਟ ਕਰ ਰਿਹਾ ਹੈ ।ਐਰਿਨ ਦੇ ਦਫਤਰ ਵਲੋਂ ਜਾਰੀ ਅਧਿਕਾਰਕ ਬਿਆਨ ਮੁਤਾਬਕ ਐਰਿਨ ਕੋਰੋਨਾ ਪਾਜ਼ੀਟਿਵ ਹਨ ਜਦੋਂਕਿ ਉਨ੍ਹਾਂ ਦੀ ਪਤਨੀ ਤੇ ਬੱਚਿਆਂ ਦੀ ਰਿਪੋਰਟ ਨੈਗਟਿਵ ਆਈ ਹੈ।

ਜ਼ਿਕਰਯੋਗ ਹੈ ਕਿ ਓਟੂਲ ਦੇ ਇੱਕ ਸਟਾਫ ਮੈਂਬਰ, ਜਿਸ ਨਾਲ ਉਹ ਟਰੈਵਲ ਕਰ ਰਹੇ ਸਨ, ਦੇ ਕੋਵਿਡ-19 ਪਾਜ਼ੀਟਿਵ ਪਾਏ ਜਾਣ ਤੋਂ ਬਾਅਦ ਉਨ੍ਹਾਂ ਵੱਲੋਂ ਇਹ ਟੈਸਟ ਕਰਵਾਉਣ ਦਾ ਫੈਸਲਾ ਕੀਤਾ ਗਿਆ ਸੀ। ਓਟੂਲ ਵੱਲੋਂ ਆਪਣੇ ਪਰਿਵਾਰ ਦੇ ਟੈਸਟ ਵੀ ਅਹਿਤਿਆਤ ਵਜੋਂ ਨਾਲ ਹੀ ਕਰਵਾਏ ਗਏ ਹਨ। ਓਟੂਲ ਨਾਲ ਟਰੈਵਲ ਕਰ ਰਹੇ ਇੱਕ ਹੋਰ ਸਟਾਫ ਮੈਂਬਰ ਦਾ ਵੀ ਟੈਸਟ ਹੋ ਗਿਆ ਹੈ ਤੇ ਉਹ ਸੈਲਫ ਆਈਸੋਲੇਟ ਕਰ ਰਿਹਾ ਹੈ।

Related News

ਓਟਾਵਾ ‘ਚ ਕੋਵਿਡ 19 ਨਾਲ ਮਰਨ ਵਾਲਿਆਂ ਦੀ ਗਿਣਤੀ 300 ਤੋਂ ਪਾਰ

Rajneet Kaur

ਬੀ.ਸੀ. ਕੇਅਰ ਹੋਮ ਦੇ ਪ੍ਰਬੰਧਕ ਨੇ ਦਿੱਤਾ ਅਸਤੀਫਾ

Rajneet Kaur

ਭੂਚਾਲ ਦੇ ਜ਼ੋਰਦਾਰ ਝਟਕਿਆਂ ਅਤੇ ਸੁਨਾਮੀ ਨੇ ਗ੍ਰੀਸ ਤੇ ਤੁਰਕੀ ‘ਚ ਕੀਤੀ ਭਾਰੀ ਤਬਾਹੀ, 7.0 ਰਹੀ ਤੀਬਰਤਾ

Vivek Sharma

Leave a Comment