channel punjabi
Canada International News North America

ਵੁੱਡਬਾਈਨ ਬੀਚ ਤੇ ਇੱਕ ਕਿਸ਼ਤੀ ਦੇ ਘਾਤਕ ਹਾਦਸੇ ਦੇ ਮਾਮਲੇ’ਚ ਪੁਲਿਸ ਨੇ ਇੱਕ ਵਿਅਕਤੀ ਨੂੰ ਕੀਤਾ ਚਾਰਜ

ਟੋਰਾਂਟੋ ਪੁਲਿਸ ਦਾ ਕਹਿਣਾ ਹੈ ਕਿ ਇਸ ਮਹੀਨੇ ਦੇ ਸ਼ੁਰੂ ਵਿੱਚ ਸ਼ਹਿਰ ਦੇ ਪੂਰਬੀ ਸਿਰੇ ਵਿੱਚ ਵੁੱਡਬਾਈਨ ਬੀਚ ਤੇ ਇੱਕ ਕਿਸ਼ਤੀ ਦੇ ਘਾਤਕ ਹਾਦਸੇ ਦੇ ਮਾਮਲੇ ਵਿੱਚ ਇੱਕ ਵਿਅਕਤੀ ਨੂੰ ਚਾਰਜ ਕੀਤਾ ਗਿਆ ਹੈ।

ਐਮਰਜੈਂਸੀ ਸਰਵਿਸਿਜ਼ ਨੂੰ 3 ਸਤੰਬਰ ਨੂੰ ਸਮੁੰਦਰੀ ਦੇ ਪੱਛਮ ਵਾਲੇ ਪਾਸੇ 90 ਮੀਟਰ ਦੀ ਦੂਰੀ ‘ਤੇ ਵੁੱਡਬਾਈਨ ਐਵੇਨਿਊ ਦੇ ਦੱਖਣ ਅਤੇ ਲੇਕ ਸ਼ੋਰ ਬੁਲੇਵਰਡ (Lake Shore Boulevard East) ‘ਤੇ ਦੁਪਿਹਰ 12.30 ਵਜੇ ਬੁਲਾਇਆ ਗਿਆ।

ਪੁਲਿਸ ਨੇ ਕਿਹਾ ਕਿ 20 ਫੁੱਟ ਦੇ ਬੋਰਾਈਡਰ ਦਾ ਚਾਲਕ ਆਪਣਾ ਕੰਟਰੋਲ ਗੁਆ ਬੈਠਾ ਅਤੇ ਚੱਟਾਨਾਂ ਨਾਲ ਟਕਰਾ ਗਿਆ। ਜਿਸ ‘ਚ 47 ਸਾਲਾ ਵਿਅਕਤੀ ਨੂੰ ਗੰਭੀਰ ਹਾਲਤ ‘ਚ ਹਸਪਤਾਲ ਪਹੁੰਚਾਇਆ ਗਿਆ। ਜਿਸਦੀ ਬਾਅਦ ‘ਚ ਮੌਤ ਹੋ ਗਈ। ਇਸ ਟੱਕਰ ਵਿੱਚ ਛੇ ਹੋਰ ਜ਼ਖਮੀ ਹੋ ਗਏ।

46 ਸਾਲਾ ਮਾਰਖਮ ਨਿਵਾਸੀ ਥਾਮੀਲਗਾਨ ਓਲੀਵਰਨੀਚੋਲਸ (Thamilagan Olivernicholas) ਉੱਤੇ ਮੌਤ ਅਤੇ ਲਾਪਰਵਾਹੀ ਦੇ ਦੋ ਦੋਸ਼ ਲਗਾਏ ਗਏ ਹਨ ਅਤੇ 4 ਨਵੰਬਰ ਨੂੰ ਟੋਰਾਂਟੋ ਦੀ ਇਕ ਅਦਾਲਤ ‘ਚ ਪੇਸ਼ ਹੋਵੇਗਾ।

Related News

ਮੁੜ ਚੜ੍ਹਿਆ ਕੋਰੋਨਾ ਦਾ ਗ੍ਰਾਫ਼ : 873 ਨਵੇਂ ਮਾਮਲੇ ਆਏ ਸਾਹਮਣੇ

Vivek Sharma

ਪਾਕਿਸਤਾਨ ਵੱਲੋਂ ਚੱਲ ਰਹੇ ਵਿਰੋਧ ਪ੍ਰਦਰਸ਼ਨ ਦੇ ਮੱਦੇਨਜ਼ਰ ਵਟਸਐਪ, ਫੇਸਬੁੱਕ, ਟਵਿੱਟਰ, ਹੋਰ ਸੋਸ਼ਲ ਮੀਡੀਆ ‘ਤੇ ਅਸਥਾਈ ਤੌਰ’ ਤੇ ਲਗਾਈ ਗਈ ਪਾਬੰਦੀ

Rajneet Kaur

ਹੋਰ ਕਰੋ ਪਾਰਟੀ ! ਪੁਲਿਸ ਨੇ ਟੈਕਸ ਸਮੇਤ ਠੋਕਿਆ ਜੁਰਮਾਨਾ

Vivek Sharma

Leave a Comment