channel punjabi
International News USA

ਅਮਰੀਕਾ ਵਿੱਚ ਹੈਕਿੰਗ ਕਰਨ ਦੇ ਮਾਮਲੇ ‘ਚ ਪੰਜ ਚੀਨੀ ਨਾਗਰਿਕ ਦੋਸ਼ੀ ਕਰਾਰ

ਅਮਰੀਕਾ ‘ਚ ਹੈਕਿੰਗ ਮਾਮਲਾ, ਦੋਸ਼ੀ ਕਰਾਰ ਦਿੱਤੇ ਗਏ 5 ਚੀਨੀ

ਵਾਸ਼ਿੰਗਟਨ : ਅਮਰੀਕਾ ਅਤੇ ਚੀਨ ਵਿਚਾਲੇ ਜਾਰੀ ਤਲਖ਼ੀ ਕਾਰਨ ਨਿੱਤ ਨਵੇਂ ਖੁਲਾਸੇ ਹੋ ਰਹੇ ਨੇ। ਅਮਰੀਕਾ ਚੀਨ ਦੀਆਂ ਹਰਕਤਾਂ ਤੇ ਬਾਜ਼ ਅੱਖ ਰੱਖ ਰਿਹਾ ਹੈ ਅਤੇ ਅੰਤਰਰਾਸ਼ਟਰੀ ਪੱਧਰ ਤੇ ਚੀਨ ਨੂੰ ਸਮੇਂ-ਸਮੇਂ ਤੇ ਬੇਨਕਾਬ ਕਰਨ ਦਾ ਕੋਈ ਵੀ ਮੌਕਾ ਨਹੀਂ ਛੱਡ ਰਿਹਾ ।

ਇਸ ਕੜੀ ਦੇ ਤਾਜ਼ਾ ਮਾਮਲੇ ਅਨੁਸਾਰ ਅਮਰੀਕਾ ਦੇ ਨਿਆਂ ਵਿਭਾਗ ਨੇ ਵੱਡੇ ਪੈਮਾਨੇ ‘ਤੇ ਅੰਜਾਮ ਦਿੱਤੇ ਗਏ ਹੈਕਿੰਗ ਦੇ ਇਕ ਮਾਮਲੇ ਵਿਚ ਪੰਜ ਚੀਨੀ ਨਾਗਰਿਕਾਂ ਨੂੰ ਦੋਸ਼ੀ ਕਰਾਰ ਦਿੱਤਾ ਹੈ। ਇਸ ਮਾਮਲੇ ਵਿਚ ਵੱਡੀ ਗੱਲ ਇਹ ਹੈ ਕਿ ਇਨ੍ਹਾਂ ‘ਤੇ ਅਮਰੀਕਾ ਅਤੇ ਭਾਰਤ ਸਰਕਾਰ ਦੇ ਨੈੱਟਵਰਕ ਸਮੇਤ ਦੂਜੇ ਕਈ ਦੇਸ਼ਾਂ ਦੀਆਂ 100 ਤੋਂ ਜ਼ਿਆਦਾ ਕੰਪਨੀਆਂ ਅਤੇ ਸੰਸਥਾਵਾਂ ਤੋਂ ਸਾਫਟਵੇਅਰ ਡਾਟਾ ਅਤੇ ਕਾਰੋਬਾਰ ਸਬੰਧੀ ਗੁਪਤ ਜਾਣਕਾਰੀਆਂ ਚੋਰੀ ਕਰਨ ਦੇ ਦੋਸ਼ ਲਗਾਏ ਗਏ ਹਨ।

ਅਮਰੀਕਾ ਦੇ ਡਿਪਟੀ ਅਟਾਰਨੀ ਜਨਰਲ ਜੈਫਰੀ ਰੋਸੇਨ ਨੇ ਬੁੱਧਵਾਰ ਨੂੰ ਤਿੰਨ ਦੋਸ਼ਾਂ ਦਾ ਐਲਾਨ ਕੀਤਾ। ਇਨ੍ਹਾਂ ਵਿਚ ਪੰਜ ਚੀਨੀ ਨਾਗਰਿਕਾਂ ‘ਤੇ ਸਮੂਹਿਕ ਤੌਰ ‘ਤੇ ਕੰਪਿਊਟਰ ਹੈਕਿੰਗ ਨੂੰ ਅੰਜਾਮ ਦੇਣ ਦਾ ਦੋਸ਼ ਲਗਾਇਆ ਗਿਆ ਹੈ। ਮਲੇਸ਼ੀਆ ਦੇ ਦੋ ਨਾਗਰਿਕਾਂ ‘ਤੇ ਉਨ੍ਹਾਂ ਦੀ ਮਦਦ ਕਰਨ ਦਾ ਵੀ ਦੋਸ਼ ਲਗਾਇਆ ਗਿਆ ਹੈ। ਨਿਆਂ ਵਿਭਾਗ ਦੇ ਬਿਆਨ ਅਨੁਸਾਰ ਮਲੇਸ਼ਿਆਈ ਨਾਗਰਿਕਾਂ ਨੂੰ ਐਤਵਾਰ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਜਦਕਿ ਚੀਨੀ ਨਾਗਰਿਕਾਂ ਨੂੰ ਭਗੌੜਾ ਐਲਾਨ ਦਿੱਤਾ ਗਿਆ ਹੈ।

ਰੋਸੇਨ ਨੇ ਚੀਨ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਚੀਨ ਦੀ ਕਮਿਊਨਿਸਟ ਪਾਰਟੀ ਦੂਜੇ ਦੇਸ਼ਾਂ ਵਿਚ ਹੈਕਿੰਗ ਨੂੰ ਉਤਸ਼ਾਹ ਦੇ ਕੇ ਆਪਣੇ ਲਈ ਫ਼ਾਇਦੇਮੰਦ ਜਾਣਕਾਰੀਆਂ ਚੋਰੀ ਕਰ ਰਹੀ ਹੈ। ਇੱਕ ਹੋਰ ਖੁਲਾਸਾ ਕਰਦੇ ਹੋਏ ਡਿਪਟੀ ਅਟਾਰਨੀ ਜਨਰਲ ਜੈਫਰੀ ਰੋਸੇਨ ਨੇ ਜਾਣਕਾਰੀ ਦਿੱਤੀ, ‘ਸਾਲ 2019 ਵਿਚ ਸਾਜ਼ਿਸ਼ਕਰਤਾ ਭਾਰਤ ਸਰਕਾਰ ਦੀਆਂ ਵੈੱਬਸਾਈਟਾਂ ਦੇ ਨਾਲ ਹੀ ਵਰਚੁਅਲ ਪ੍ਰਰਾਈਵੇਟ ਨੈੱਟਵਰਕ ਅਤੇ ਸਰਕਾਰ ਸਮਰਥਿਤ ਡਾਟਾਬੇਸ ਸਰਵਰਸ ‘ਚ ਸੰਨ੍ਹ ਲਗਾਉਣ ਵਿਚ ਸਫਲ ਹੋਏ ਸਨ। ਕੰਪਿਊਟਰਾਂ ‘ਚ ਸੰਨ੍ਹਾਂ ਲੱਗਣ ਨਾਲ ਅਮਰੀਕਾ ਅਤੇ ਵਿਦੇਸ਼ ਦੀਆਂ 100 ਤੋਂ ਜ਼ਿਆਦਾ ਕੰਪਨੀਆਂ ਪ੍ਰਭਾਵਿਤ ਹੋਈਆਂ ਸਨ। ਵੱਡੇ ਪੈਮਾਨੇ ‘ਤੇ ਕੀਤੇ ਗਏ ਇਸ ਸਾਈਬਰ ਹਮਲੇ ਵਿਚ ਕਈ ਵਿਦੇਸ਼ੀ ਸਰਕਾਰਾਂ, ਯੂਨੀਵਰਸਿਟੀਆਂ ਅਤੇ ਥਿੰਕ ਟੈਂਕ ਦੇ ਨਾਲ ਹੀ ਹਾਂਗਕਾਂਗ ਦੇ ਲੋਕਤੰਤਰ ਸਮਰਥਕ ਆਗੂਆਂ ਅਤੇ ਵਰਕਰਾਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਸੀ। ਚੀਨੀ ਹੈਕਰਾਂ ਨੇ ਵੀਅਤਨਾਮ ਅਤੇ ਬਿ੍ਟਿਸ਼ ਸਰਕਾਰ ਦੇ ਕੰਪਿਊਟਰ ਨੈੱਟਵਰਕ ਨੂੰ ਵੀ ਨਿਸ਼ਾਨਾ ਬਣਾਇਆ।’

ਫ਼ਿਲਹਾਲ ਇਨ੍ਹਾਂ ਸਾਰਿਆਂ ਖ਼ਿਲਾਫ਼ ਵਿਸ਼ੇਸ਼ ਜਾਂਚ ਟੀਮ ਡੂੰਘਾਈ ਨਾਲ ਪੜਤਾਲ ਕਰ ਰਹੀ ਹੈ ਕਿ ਇਸ ਤੋਂ ਇਲਾਵਾ ਇਹਨਾਂ ਵੱਲੋਂ ਹੈਕਿੰਗ ਦੀਆਂ ਹੋਰ ਕਿਹੜੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ ।

Related News

ਬ੍ਰਿਟਿਸ਼ ਕੋਲੰਬੀਆ 42ਵੀਆਂ ਵਿਧਾਨ ਸਭਾ ਚੋਣਾਂ ‘ਚ ਐਨਡੀਪੀ ਨੇ ਮਾਰੀ ਬਾਜ਼ੀ,8 ਪੰਜਾਬੀਆਂ ਨੇ ਗੱਡੇ ਜਿੱਤ ਦੇ ਝੰਡੇ

Rajneet Kaur

ਬਲੈਕ ਕ੍ਰੀਕ ਡਰਾਈਵ ਨੇੜੇ ਦਿਨ ਦਿਹਾੜੇ ਹੋਈ ਸ਼ੂਟਿੰਗ ਵਿੱਚ ਇੱਕ ਵਿਅਕਤੀ ਜ਼ਖਮੀ

Rajneet Kaur

ਰੂਸ ਵਲੋਂ ਬਣਾਈ ਕੋਵਿਡ 19 ਨਾਲ ਲੜਨ ਵਾਲੀ ਪਹਿਲੀ ਵੈਕਸੀਨ, ਮਨੁੱਖੀ ਟਰਾਇਲ ‘ਚ ਹੋਈ ਕਾਮਯਾਬ

Rajneet Kaur

Leave a Comment