channel punjabi
Canada International News North America

ਸੂਬੇ ‘ਚ ਕੋਵਿਡ 19 ਦੇ ਵਧਦੇ ਮਾਮਲਿਆਂ ਕਾਰਨ ਇਕ ਹੋਰ ਸ਼ਟਡਾਊਨ ਸਥਿਤੀ ਹੋ ਸਕਦੀ ਹੈ ਪੈਦਾ: ਪ੍ਰਮੀਅਰ ਡਗ ਫੋਰਡ

ਓਂਟਾਰੀਓ: ਸੂਬੇ ‘ਚ ਵਧ ਰਹੇ ਕੋਵਿਡ ਮਾਮਲਿਆਂ ਨੂੰ ਧਿਆਨ ‘ਚ ਰਖਦਿਆਂ ਓਨਟਾਰਿਓ ਪ੍ਰਮੀਅਰ ਡਗ ਫੋਰਡ ਨੇ ਕਿਹਾ ਹੈ ਕਿ ਵਧ ਰਹੇ ਮਾਮਲੇ ਇਕ ਹੋਰ ਸ਼ਟਡਾਊਨ ਸਥਿਤੀ ਪੈਦਾ ਕਰ ਰਹੇ ਹਨ।

ਫੋਰਡ ਨੇ ਸੋਮਵਾਰ ਨੂੰ ਕੁਈਨਜ਼ ਪਾਰਕ ਵਿਖੇ ਇਹ ਟਿਪਣੀਆਂ ਕੀਤੀਆਂ। ਉਨਾਂ ਕਿਹਾ ਕਿ ਓਨਟਾਰਿਓ ਨੇ ਜੂਨ ਦੇ ਸ਼ੁਰੂ ਤੋਂ ਨਵੇਂ ਕੋਵਿਡ ਮਾਮਲਿਆਂ ‘ਚ ਵੱਡੀ ਛਾਲ ਇਸ ਮਹੀਨੇ ਦੇਖੀ ਹੈ। ਜੋ ਸਾਡੇ ਸਾਰਿਆਂ ਲਈ ਚਿੰਤਾ ਦਾ ਕਾਰਣ ਹੈ।

ਫੋਰਡ ਨੇ ਕਿਹਾ ਕਿ ਜੇ ਓਨਟਾਰਿਓ ਨੂੰ ਬੰਦ ਕਰਨ ਲਈ ਮਜਬੂਰ ਹੋਣਾ ਪਿਆ ਤਾਂ ਫਿਰ ਖੇਤਰ ਦਰ ਖੇਤਰ ਧਿਆਨ ਦੇਣਗੇ। । ਉਨਾਂ ਕਿਹਾ ਕਿ ਸਾਨੂੰ ਇਸਨੂੰ ਖਿਤਿਆਂ ਵਿਚ ਵੇਖਣਾ ਪਵੇਗਾ। ਓਨਟਾਰਿਓ ਚ ਇਸ ਵੇਲੇ ਤਿੰਨ ਜਾਂ ਚਾਰ ਕੋਵੀਡ ਹੌਟਸਪੋਟ ਹਨ। ਦਸ ਦਈਏ ਕਿ ਟੋਰਾਂਟੋ ਦੇ ਵਿਚ ਸੋਮਵਾਰ ਨੂੰ ਕੋਵਿਡ ਦੇ ਨਵੇਂ ਮਾਮਲੇ ਦਰਜ ਹੋਏ ਹਨ, ਜੋ ਪਿਛਲੇ 24 ਘੰਟਿਆਂ ਦੀ ਮਿਆਦ ਵਿਚ 112 ਰਿਕਾਰਡ ਕੀਤੇ ਗਏ ਹਨ। ਪੀਲ ਰੀਜਨ ਚ 71 ਨਵੇਂ ਕੇਸ ਨੇ ਜਦੋਂ ਕਿ ਓਟਾਵਾ ਵਿਚ 60 ਕੇਸ ਦਰਜ ਹੋਏ ਹਨ। ਬਾਕੀ ਜਨਤਕ ਇਕਾਈਆਂ ਵਿਚ ਯਾਰਕ ਖੇਤਰ ਨੂੰ ਛੱਡ ਕੇ 10 ਤੋਂ ਵੀ ਘੱਟ ਨਵੇਂ ਕੇਸ ਦਰਜ ਕੀਤੇ ਗਏ ਹਨ। ਜਿਨਾਂ ਵਿਚ 14 ਨਵੇਂ ਸੰਕਰਮਣ ਦੀ ਰਿਪੋਰਟ ਦਰਜ ਕੀਤੀ ਗਈ ਹੈ। ਸੋਮਵਾਰ ਨੂੰ ਸੂਬੇ ਵਿਚ 15 ਜਨਤਕ ਸਿਹਤ ਇਕਾਈਆਂ ਸਨ ਜਿਨਾਂ ਵਿਚ ਜ਼ੀਰੋ ਨਵੇਂ ਇਨਫੈਕਸ਼ਨ ਦੀ ਰਿਪੋਰਟ ਮਿਲੀ ਹੈ।

Related News

ਅਮਰੀਕਾ ਅੰਬਾਨੀ, ਅਡਾਨੀ ਵਪਾਰਕ ਸਮੂਹਾਂ ‘ਤੇ ਲਗਾ ਸਕਦੈ ਪਾਬੰਦੀਆਂ

Rajneet Kaur

ਓਟਾਵਾ ਪਬਲਿਕ ਲਾਇਬ੍ਰੇਰੀ ਨੇ ਸ਼ੱਕੀ “ਸਵੈਟਿੰਗ” ਕਾਲ ਤੋਂ ਬਾਅਦ ਆਪਣੀਆਂ ਸ਼ਾਖਾਵਾਂ ਨੂੰ ਖੋਲ੍ਹਿਆ ਦੁਬਾਰਾ

Rajneet Kaur

COVID-19 UPDATE : ਵੀਰਵਾਰ ਤੋਂ ਮੈਨੀਟੋਬਾ ਸੂਬੇ ਵਿੱਚ ਲਾਗੂ ਹੋਣਗੀਆਂ ਨਵੀਆਂ ਪਾਬੰਦੀਆਂ

Vivek Sharma

Leave a Comment