channel punjabi
Canada News North America USA

ਕੀ ਕੈਨੇਡਾ-ਅਮਰੀਕਾ ਦੀ ਸਰਹੱਦ ਅਗਲੇ ਸਾਲ ਤੱਕ ਰੱਖੀ ਜਾਵੇਗੀ ਬੰਦ !

ਕੈਨੇਡਾ-ਅਮਰੀਕਾ ਸਰਹੱਦ ਲੰਮੇ ਸਮੇਂ ਤਕ ਬੰਦ ਰੱਖਣ ਦਾ ਸੁਝਾਅ

ਕਾਰੋਬਾਰੀਆਂ ਦੇ ਨਾਲ ਨਾਲ ਆਮ ਲੋਕਾਂ ਨੇ ਵੀ ਸਰਹੱਦ ਬੰਦ ਰੱਖਣ ‘ਤੇ ਜਤਾਈ ਸਹਿਮਤੀ

ਕੋਰੋਨਾ ਦੇ ਲਗਾਤਾਰ ਹੋ ਰਹੇ ਪਸਾਰ ਕਾਰਨ ਕੈਨੇਡੀਅਨ ਡਾਢੇ ਦੁਖੀ

ਕਾਰੋਬਾਰਿਆਂ ਨੂੰ ਮੁੜ ਤਾਲਾਬੰਦੀ ਦੀ ਹੋਈ ਫਿਕਰ !

ਓਂਟਾਰੀਓ : ਕੈਨੇਡਾ ਵਿੱਚ ਵਧਦੇ ਜਾ ਰਹੇ ਕੋਰੋਨਾ ਦੇ ਮਾਮਲਿਆਂ ਕਾਰਨ ਭਆਮ ਲੋਕਾਂ ਅਤੇ ਕਾਰੋਬਾਰੀਆਂ ਵਿਚ ਚਿੰਤਾ ਪਾਈ ਜਾ ਰਹੀ ਹੈ। ਇਹ ਨੂੰ ਡਰ ਹੈ ਕਿ ਸਰਕਾਰ ਮੁੜ ਤੋਂ ਨਵੀਂ ਤਾਲਾਬੰਦੀ ਦਾ ਐਲਾਨ ਨਾ ਕਰ ਦੇਵੇ। ਜੇਕਰ ਅਜਿਹਾ ਹੁੰਦਾ ਹੈ ਤਾਂ ਉਨ੍ਹਾਂ ਨੂੰ ਆਰਥਿਕ ਪੱਖੋਂ ਹੋਰ ਵੱਡਾ ਨੁਕਸਾਨ ਹੋਵੇਗਾ ।‌ ਉਧਰ ਸਰਹੱਦੀ ਸੂਬੇ ਉਂਟਾਰੀਓ ਵੱਲੋਂ ਅਮਰੀਕਾ-ਕੈਨੇਡਾ ਸਰਹੱਦ ਨੂੰ ਕੁਝ ਸਮੇਂ ਲਈ ਬੰਦ ਰੱਖੇ ਜਾਣ ਦੀ ਅਪੀਲ ਕੀਤੀ ਹੈ ਤਾਂ ਜੋ ਕੋਰੋਨਾ ਦੇ ਫੈਲਾਅ ਨੂੰ ਰੋਕਿਆ ਜਾ ਸਕੇ ।

ਅਗਲੇ ਸਾਲ ਤੱਕ ਕੈਨੇਡਾ-ਅਮਰੀਕਾ ਦੀ ਸਰਹੱਦ ਬੰਦ ਰੱਖਣ ਲਈ ਓਂਟਾਰੀਓ ਸਰਹੱਦੀ ਖੇਤਰ ਦੇ ਮੇਅਰਾਂ ਤੇ ਉਨ੍ਹਾਂ ਦੇ ਸਾਥੀਆਂ ਨੇ ਮਿਲ ਕੇ ਕੈਨੇਡਾ ਸੰਘੀ ਸਰਕਾਰ ਨੂੰ ਅਪੀਲ ਕੀਤੀ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਕੋਰੋਨਾ ਵਾਇਰਸ ਨੂੰ ਰੋਕਣ ਲਈ ਦੋਹਾਂ ਦੇਸ਼ਾਂ ਦੀ ਸਰਹੱਦ ਘੱਟੋ-ਘੱਟ ਅਗਲੇ ਸਾਲ ਤੱਕ ਬੰਦ ਰਹਿਣੀ ਚਾਹੀਦੀ ਹੈ।

ਕੈਨੇਡਾ ਦੇ ਜਨਤਕ ਸੁਰੱਖਿਆ ਵਿਭਾਗ ਦੇ ਮੰਤਰੀ ਬਿੱਲ ਬਲੇਅਰ ਨਾਲ ਸਾਰਨੀਆ ਦੇ ਮੇਅਰ ਮਾਈਕ ਬਰੇਡਲੀ ਤੇ ਉਨ੍ਹਾਂ ਦੇ ਸਾਥੀ ਮੇਅਰਾਂ ਨੇ ਵੀਡੀਓ ਕਾਨਫਰੰਸ ਕੀਤੀ ਤੇ ਇਹ ਮੰਗ ਉਨ੍ਹਾਂ ਅੱਗੇ ਰੱਖੀ। ਉਨ੍ਹਾਂ ਕਿਹਾ ਕਿ ਕੋਰੋਨਾ ਨੂੰ ਫੈਲਣ ਤੋਂ ਰੋਕਣ ਲਈ ਸਭ ਤੋਂ ਵੱਡਾ ਕਦਮ ਇਸ ਸਰਹੱਦ ਨੂੰ ਬੰਦ ਰੱਖਣਾ ਹੈ।

ਉਨ੍ਹਾਂ ਕਿਹਾ ਕਿ ਅਸੀਂ ਕਾਫੀ ਵਿਚਾਰ ਮਗਰੋਂ ਇਸ ਫੈਸਲੇ ‘ਤੇ ਪੁੱਜੇ ਹਾਂ ਕਿ ਸਰਹੱਦ ਨਾਲ ਖੋਲੀ ਜਾਵੇ ਤਾਂ ਕਿ ਇਹ ਦੇਖ ਸਕੀਏ ਕਿ ਸਕੂਲਾਂ ਦੇ ਖੁੱਲ਼੍ਹਣ ਨਾਲ ਕੀ ਅਸਰ ਪੈਂਦਾ ਹੈ। ਜੇਕਰ ਕੈਨੇਡੀਅਨ ਅਮਰੀਕੀਆਂ ਦੇ ਸੰਪਰਕ ਵਿਚ ਨਹੀਂ ਆਉਂਦੇ ਤਾਂ ਕੀ ਕੋਰੋਨਾ ਫੈਲਣ ਦਾ ਖਤਰਾ ਘਟਾਇਆ ਜਾ ਸਕਦਾ ਹੈ ਜਾਂ ਨਹੀਂ, ਅਸੀਂ ਇਸ ‘ਤੇ ਜਾਂਚ ਕਰ ਰਹੇ ਹਾਂ। ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਕਾਰਨ ਅਮਰੀਕਾ ਦੁਨੀਆ ਦਾ ਸਭ ਤੋਂ ਪ੍ਰਭਾਵਿਤ ਦੇਸ਼ ਹੈ ਤੇ ਇਸ ਦੇ ਗੁਆਂਢੀ ਦੇਸ਼ ਕੈਨੇਡਾ ਵਿਚ ਕੋਰੋਨਾ ਦੇ ਮਾਮਲੇ ਇਸ ਨਾਲੋਂ ਕਾਫੀ ਘੱਟ ਹਨ ਤੇ ਇਸੇ ਲਈ ਕੈਨੇਡੀਅਨਾਂ ਦੀ ਸੁਰੱਖਿਆ ਲਈ ਇਹ ਸੁਝਾਅ ਦਿੱਤਾ ਗਿਆ ਹੈ।

ਫਿਲਹਾਲ ਕੈਨੇਡਾ ਸਰਕਾਰ ਵੱਲੋਂ 21 ਸਤੰਬਰ ਤੱਕ ਕੈਨੇਡਾ-ਅਮਰੀਕਾ ਦੀ ਗੈਰ ਜ਼ਰੂਰੀ ਯਾਤਰਾ ਲਈ ਸਰਹੱਦ ਬੰਦ ਰੱਖੀ ਗਈ ਹੈ।

Related News

ਲਓ ਜੀ, ਦੁਨੀਆ ਦੇਖਦੀ ਰਹਿ ਗਈ, ਰੂਸ ਲੱਭ ਲਿਆਇਆ ‘ਕੋਰੋਨਾ’ ਦਾ ਹੱਲ !

Vivek Sharma

ਹੁਣ ਵਿਸ਼ੇਸ਼ ਫਾਰਮੂਲੇ ਵਾਲਾ ਦੁੱਧ ਪੰਜਾਬੀਆਂ ਦੀ ਕੋਰੋਨਾ ਤੋਂ ਕਰੇਗਾ ਰਾਖੀ , ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਨੇ ਦੁੱਧ ਨੂੰ ਕੀਤਾ ਲਾਂਚ

Vivek Sharma

ਸਾਬਕਾ ਕੈਨੇਡੀਅਨ ਡਿਪਲੋਮੈਟ ਮਾਈਕਲ ਕੋਵਰੀਗ ਮਾਮਲੇ ਦੀ ਸੁਣਵਾਈ ਬੀਜਿੰਗ ਦੀ ਅਦਾਲਤ ‘ਚ ਸ਼ੁਰੂ

Rajneet Kaur

Leave a Comment