channel punjabi
Canada International News North America

ਇਟੋਬੀਕੋ ਦੇ ਨਿਊ ਟੋਰਾਂਟੋ ਏਰੀਆ ‘ਚ ਚੱਲੀਆਂ ਲਗਭਗ 80 ਗੋਲੀਆਂ, 1 ਵਿਅਕਤੀ ਜ਼ਖਮੀ

ਇਟੋਬੀਕੋ : ਇਟੋਬੀਕੋ ਦੇ ਨਿਊ ਟੋਰਾਂਟੋ ਏਰੀਆ ਵਿੱਚ ਚੱਲੀਆਂ ਗੋਲੀਆਂ। ਜਿਸ ‘ਚ  ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਇਸ ਦੌਰਾਨ ਘੱਟੋ ਘੱਟ 80 ਗੋਲੀਆਂ ਚਲਾਈਆਂ ਗਈਆਂ। ਇੱਕ ਰਾਤ ਪਹਿਲਾਂ ਜੈਂਡਰ ਰਵੀਲ ਪਾਰਟੀ ਲਈ ਇਸ ਇਲਾਕੇ ਦੇ ਨੇੜੇ ਤੇੜੇ ਕਿਰਾਏ ਉੱਤੇ ਦਿੱਤੀ ਗਈ ਬੂਜ਼ ਦੀ ਦੁਕਾਨ (ਬਾਰ) ਦੇ ਬਾਹਰ ਇਹ ਸੱਭ ਵਾਪਰਿਆ।

ਪੁਲਿਸ ਨੂੰ ਸਵੇਰੇ 4:31 ਉੱਤੇ ਲੇਕਸ਼ੋਰ ਬੋਲੀਵੀਆਰਡ ਵੈਸਟ ਦੇ ਦੱਖਣ ਵੱਲ ਏੜਥ ਸਟਰੀਟ ਉੱਤੇ ਬੁਲਾਇਆ ਗਿਆ। ਇੱਥੇ ਕਈ ਗੋਲੀਆਂ ਚੱਲਣ ਦੀਆਂ ਰਿਪੋਰਟਾਂ ਪੁਲਿਸ ਨੂੰ ਦਿੱਤੀਆਂ ਗਈਆਂ ਸਨ। ਇੱਕ ਸਥਾਨਕ ਵਾਸੀ ਨੇ ਦੱਸਿਆ ਕਿ ਉਸ ਨੇ ਐਨੀਆਂ ਗੋਲੀਆਂ ਚੱਲਣ ਦੀਆਂ ਆਵਾਜਾਂ ਸੁਣੀਆਂ ਕਿ ਉਸ ਕੋਲੋਂ ਗਿਣੀਆਂ ਨਹੀਂ ਸਨ ਜਾ ਰਹੀਆਂ। ਇਹ ਵੀ ਦੱਸਿਆ ਗਿਆ ਕਿ ਦੋ ਗੱਡੀਆਂ ਵਿੱਚ ਸਵਾਰ ਲੋਕਾਂ ਨੇ ਇੱਕ ਦੂਜੇ ਉੱਤੇ ਇਹ ਗੋਲੀਆਂ ਚਲਾਈਆਂ। ਇੱਕ ਵਿਅਕਤੀ ਇਸ ਗੋਲੀਕਾਂਡ ਦਾ ਸ਼ਿਕਾਰ ਹੋਇਆ, ਉਹ ਜ਼ਖਮੀ ਤਾਂ ਹੋਇਆ ਪਰ ਉਸ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਇਸ ਇਲਾਕੇ ਵਿੱਚ ਖੜ੍ਹੀਆਂ ਕਈ ਗੱਡੀਆਂ ਨਾਲ ਵੀ ਗੋਲੀਆਂ ਟਕਰਾਈਆਂ। ਗੁਆਂਢੀਆਂ ਨੇ ਦੱਸਿਆ ਕਿ ਗੈਰਕਾਨੂੰਨੀ ਸ਼ਰਾਬ ਦੀ ਦੁਕਾਨ ਪਿਛਲੇ ਇੱਕ ਹਫਤੇ ਤੋਂ ਲੇਕਸੋਰ ਬੋਲੀਵੀਆਰਡ ਦੇ ਨੇੜੇ ਚੱਲ ਰਹੀ ਹੈ।

Related News

ਗ੍ਰੀਨ ਕਾਰਡ ਦੇ ਮੁੱਦੇ ‘ਤੇ ਅਮਰੀਕਾ ਦੀਆਂ ਸੜਕਾਂ ‘ਤੇ ਉਤਰੇ ਭਾਰਤੀ-ਅਮਰੀਕੀ ਡਾਕਟਰ

Vivek Sharma

ਹਰ ਰੋਜ਼ 5 ਬ੍ਰਿਟਿਸ਼ ਕੋਲੰਬੀਅਨਸ ਦੀ ਓਵਰਡੋਸ ਨਾਲ ਹੋ ਰਹੀ ਹੈ ਮੌਤ: ਕੋਰੋਨਰ ਰਿਪੋਰਟ

Rajneet Kaur

ਨਕਸਲੀ ਹਮਲੇ ‘ਚ 22 ਜਵਾਨ ਸ਼ਹੀਦ, 31 ਜ਼ਖ਼ਮੀ, 13 ਦੀ ਹਾਲਤ ਗੰਭੀਰ

Vivek Sharma

Leave a Comment