channel punjabi
Canada International News North America

ਜੂਲੀ ਪੇਯਟ ਦੇ ਕੰਮ ਤੋਂ ਨਾਖੁਸ਼ ਕੈਨੇਡੀਅਨ

ਨੈਨੋਜ਼ ਵੱਲੋਂ ਸਿਆਸਤ ਨਾਲ ਜੁੜੇ ਕਈ ਤਰਾਂ ਦੇ ਸਰਵੇਖਣ ਕੀਤੇ ਜਾ ਰਹੇ ਹਨ ।  ਲੋਕਾਂ ਨੂੰ ਕਿਹੜੀ ਪਾਰਟੀ ਪਸੰਦ ਹੈ, ਕੈਨੇਡੀਅਨ ਕਿਹੜੇ ਲੀਡਰ ਨੂੰ ਜਿਆਦਾ ਪਸੰਦ ਕਰਦੇ ਹਨ ਅਤੇ ਹੁਣ ਸਵਾਲ ਸੀ ਗਵਰਨਰ ਜਨਰਲ ਜੂਲੀ ਪੇਯਟ ਦੀ ਭੂਮਿਕਾ ਦਾ ਜਿਸ ਲਈ 1 ਹਜ਼ਾਰ 39 ਕੈਨੇਡੀਅਨ ਨੂੰ ਸਵਾਲ ਕੀਤਾ ਗਿਆ ਕਿ, ਕੀ ਤੁਸੀ ਗਵਰਨਰ ਜਨਰਲ ਜੂਲੀ ਪੇਯਟ ਦੇ ਕੰਮ ਨੂੰ ਪਸੰਦ ਕਰਦੇ ਹੋ? ਜਿਸਦਾ ਜ਼ਿਆਦਾਤਰ ਲੋਕਾਂ ਦਾ ਜਵਾਬ ਨਾ ਪਸੰਦ ‘ਚ ਹੀ ਆਏ ਹਨ।

ਇਹ ਸਰਵੇ ਇਕ ਨਿੱਜੀ ਚੈਨਲ ਵਲੋਂ ਬੁਧਵਾਰ ਨੂੰ ਜਾਰੀ ਕੀਤਾ ਗਿਆ । ਜੋ 31 ਅਗਸਤ ਤੇ 3 ਸਤੰਬਰ ਦੇ ਵਿਚਕਾਰ ਕੀਤਾ ਗਿਆ ਸੀ ਅਤੇ 18 ਸਾਲ ਤੋਂ ਵੱਧ ਉਮਰ ਦੇ 1 ਹਜ਼ਾਰ 39 ਕੈਨੇਡਜੀਅਨਾਂ ਦੀ ਚੋਣ ਕਰਕੇ ਕੀਤਾ ਗਿਆ ਸੀ ਤਾਂ ਜੋ ਜੂਲੀ ਪੇਯਟ ਦੇ ਪ੍ਰਦਰਸ਼ਨ ਬਾਰੇ ਪਤਾ ਲਗ ਸਕੇ। ਚੁਣੇ ਗਏ ਲੋਕਾਂ ਨੂੰ ਸਰਵੇਖਣ ‘ਚ ਇੱਕ ਸਵਾਲ ਪੁਛਿਆ ਗਿਆ ਕਿ ਤੁਸੀ ਕੀ ਕਹਿਣਾ ਚਾਹੁੰਦੇ ਹੋ ਗਵਰਨਰ ਜਨਰਲ ਜੂਲੀ ਪੇਯਟ ਚੰਗਾ ਕੰਮ ਕਰ ਰਹੀ ਹੈ, ਚੰਗੀ ਨੌਕਰੀ ਕਰ ਰਹੀ ਹੈ, ਜਾਂ ਮਾੜੀ ਤੋਂ ਵੀ ਮਾੜੀ ਨੌਕਰੀ। ਕੁੱਲ ਮਿਲਾ ਕੇ 53 ਫੀਸਦੀ ਲੋਕਾਂ ਨੇ ਕਿਹਾ ਕਿ ਉਹ ਮਾੜਾ ਕੰਮ ਕਰ ਰਹੀ ਹੈ। ਜਦੋਂਕਿ 20 ਫੀਸਦੀ ਨੇ ਕਿਹਾ ਕਿ ਉਹ ਆਪਣੀ ਭੂਮਿਕਾ ਵਿੱਚ ਚੰਗਾ ਕੰਮ ਕਰ ਰਹੀ ਹੈ। ਇਸ ਸਰਵੇਖਣ ‘ਚ’ 27 ਫੀਸਦੀ ਨੇ ਕਿਹਾ ਕਿ ਉਹ ਇਸ ਗੱਲ ‘ਚ ਯਕੀਨ ਨਹੀਂ ਰੱਖਦੇ। ਇਸ ਸਰਵੇਖਣ ਦੀ ਲੋੜ ਕਿਉਂ ਮਹਿਸੂਸ ਹੋਈ।

ਦਰਅਸਲ ਪੇਯਟ ਪਿਛਲੇ ਕੁਝ ਮਹੀਨਿਆਂ ਤੋਂ ਆਪਣੇ ਸਟਾਫ ਨਾਲ ਕੰਮ ਵਾਲੀ ਥਾਂ ਤੇ ਬਦਸਲੂਕੀ ਕਰਨ ਦੇ ਇਲਜ਼ਾਮਾਂ ਅਧੀਨ ਜਾਂਚ ਪੜਤਾਲ ‘ਚ ਹੈ। ਹਾਲਾਂਕਿ ਪ੍ਰਧਾਨ ਮੰਤਰੀ ਜਸਟੀਨ ਟਰੂਡੋ ਗਵਰਨਰ ਜਨਰਲ ਦੇ ਬਚਾਅ ਲਈ ਖੜੇ ਸਨ।

ਪ੍ਰੀਵੀ ਕੌਂਸਲ ਦਫਤਰ ਨੇ ਪੀਯਟ ਦੇ ਦਫਤਰ ਦੇ ਅੰਦਰ ਪਰੇਸ਼ਾਨੀ ਦੇ ਦੋਸ਼ਾਂ ਦੀ ਪੂਰੀ ਤਰਾਂ ਸਮੀਖਿਆ ਕਰਨ ਲਈ ਇੱਕ ਤੀਜੀ ਧਿਰ ਦੀ ਸਲਾਹਕਾਰ ਫਰਮ ਨੂੰ ਨਿਯੁਕਤ ਕੀਤਾ ਹੈ। ਦਸ ਦਈਏ  ਪੇਯਟ ਨੇ ਕਿਹਾ ਹੈ ਕਿ ਉਹ ਸਮੀਖਿਆ ਦਾ ਸਵਾਗਤ ਕਰਦੀ ਹੈ ਤੇ ਦੋਸ਼ਾਂ ਪ੍ਰਤੀ ਡੂੰਘੀ ਚਿੰਤਾ ਵੀ ਜਤਾ ਰਹੀ ਹੈ।

 

Related News

ਸੁੱਰਖਿਆ ਪਰਿਸ਼ਦ ਦੀ ਸੀਟ ਗੁਆਉਣ ਦੇ ਬਾਵਜੂਦ ਕੈਨੇਡਾ ਸੰਯੁਕਤ ਰਾਸ਼ਟਰ ਦੇ ਪੀਸਕੀਪਿੰਗ ਮਿਸ਼ਨ ‘ਚ ਸਹਿਯੋਗ ਦੇਣਾ ਰੱਖੇਗਾ ਜਾਰੀ

Rajneet Kaur

23 ਸਾਲਾ ਪੰਕਜ ਗਰਗ ਦੀ ਕੈਨੇਡਾ ‘ਚ ਬਿਮਾਰੀ ਨਾਲ ਹੋਈ ਮੌਤ

Rajneet Kaur

ਕੈਨੇਡੀਅਨ ਸੂਬੇ ਮੈਨੀਟੋਬਾ ਦੀ ਰਾਜਧਾਨੀ ਵਿਨੀਪੈੱਗ ਤੋਂ ਲਾਪਤਾ ਹੋਏ ਪੰਜਾਬੀ ਨੌਜਵਾਨ ਅਮਨਿੰਦਰ ਸਿੰਘ ਗਰੇਵਾਲ ਦਾ ਹਾਲੇ ਤੱਕ ਕੁਝ ਪਤਾ ਨਹੀਂ ਲੱਗ ਸੱਕਿਆ

Rajneet Kaur

Leave a Comment