channel punjabi
Canada News North America

ਸਕੂਲ ਖੁੱਲ੍ਹਣ ਦੇ ਦੂਜੇ ਹਫ਼ਤੇ ਹੀ ਵਧੇ ਕੋਰੋਨਾ ਦੇ ਮਾਮਲੇ, ਅਲਬਰਟਾ ਵਿੱਚ ਵੀ ਵਧਿਆ ਕੋਰੋਨਾ ਦਾ ਗ੍ਰਾਫ਼

ਅਚਾਨਕ ਵਧੇ ਕੋਰੋਨਾ ਦੇ ਮਾਮਲਿਆਂ ਨੇ ਸਰਕਾਰ ਨੂੰ ਚੱਕਰਾਂ ‘ਚ ਪਾਇਆ

ਸਕੂਲੀ ਬੱਚਿਆਂ ਦੇ ਮਾਪਿਆਂ ਦੀ ਵਧੀ ਚਿੰਤਾ

ਸਕੂਲ ਖੋਲ੍ਹਣ ਬਾਰੇ ਮੁੜ ਵਿਚਾਰ ਕਰਨ ਦੀ ਹੋਣ ਲੱਗੀ ਮੰਗ

Back to School ਜਲਦੀ ਹੀ ਹੋ ਸਕਦਾ ਹੈ Back to Home !

ਕੈਲਗਰੀ : ਕੋਰੋਨਾ ਸੰਕਟ ਵਿਚਾਲੇ ਕੈਨੇਡਾ ਸਰਕਾਰ ਦੀ ਸਕੂਲ ਖੋਲ੍ਹਣ ਦੀ ਯੋਜਨਾ ‘Back to School’ ਦੀ ਹਵਾ ਨਿਕਲਦੀ ਨਜ਼ਰ ਆ ਰਹੀ ਹੈ । ਦਰਅਸਲ ਕੈਨੇਡਾ ਦੇ ਵੱਖ-ਵੱਖ ਸੂਬਿਆਂ ਵਿਚ ਕੋਰੋਨਾ ਦੇ ਮਾਮਲੇ ਇਕਦਮ ਸਾਹਮਣੇ ਆ ਰਹੇ ਨੇ। ਜਿਸ ਨਾਲ ਸਕੂਲੀ ਬੱਚਿਆਂ ਦੇ ਮਾਪਿਆਂ ਦੀ ਚਿੰਤਾ ਵੀ ਸਹੀ ਸਾਬਤ ਹੁੰਦੀ ਪ੍ਰਤੀਤ ਹੋ ਰਹੀ ਹੈ। ਅਜਿਹੇ ਵਿਚ ਬੱਚਿਆਂ ਦੀ ਖਾਤਰ ਸਕੂਲਾਂ ਨੂੰ ਮੁੜ ਤੋਂ ਕੋਰੋਨਾ ਦੇ ਹੱਲ ਤੱਕ ਬੰਦ ਰੱਖਣ ਦੀ ਮੰਗ ਵੀ ਜ਼ੋਰ ਫੜਨ ਲੱਗੀ ਹੈ ।

ਗੱਲ ਜੇਕਰ ਅਲਬਰਟਾ ਦੀ ਕੀਤੀ ਜਾਵੇ ਤਾ ਅਲਬਰਟਾ ਸੂਬੇ ਦੇ ਸਕੂਲ ਖੁੱਲ੍ਹਣ ਨੂੰ ਇੱਕ ਹਫਤਾ ਬੀਤ ਚੁੱਕਾ ਹੈ ਅਤੇ ਦੂਜੇ ਹਫਤੇ ਹੀ ਕੋਰੋਨਾ ਵਾਇਰਸ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ, ਜਿਸ ਕਾਰਨ ਬੱਚਿਆਂ ਵਿਚ ਡਰ ਤੇ ਮਾਪਿਆਂ ਵਿਚ ਚਿੰਤਾ ਵੀ ਪੈਦਾ ਹੋ ਗਈ ਹੈ। ਉੱਥੇ ਹੀ, ਪੰਜਾਬੀਆਂ ਦੇ ਗੜ੍ਹ ਮੰਨੇ ਜਾਂਦੇ ਕੈਲਗਰੀ ਦੇ 9 ਸਕੂਲਾਂ ਵਿਚ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਪੁਸ਼ਟੀ ਹੋਈ ਹੈ।

ਕਿਸੇ ਵੀ ਸਕੂਲ ਵਿਚ ਕੋਰੋਨਾ ਦਾ ਮਾਮਲਾ ਸਾਹਮਣੇ ਆਉਣ ‘ਤੇ ਸਕੂਲ ਪ੍ਰਸ਼ਾਸਨ ਨੂੰ ਅਲਰਟ ਜਾਰੀ ਕਰਨਾ ਪੈਂਦਾ ਹੈ।

ਕੈਲਗਰੀ ਕੈਥੋਲਿਕ ਸਕੂਲ ਡਿਸਟ੍ਰਿਕਟ (ਸੀ.ਸੀ.ਐੱਸ.ਡੀ.) ਅਨੁਸਾਰ, ਮੰਗਲਵਾਰ ਤੱਕ 5 ਸਕੂਲ ਅਲਰਟ ਦੀ ਸਥਿਤੀ ਵਿਚ ਸਨ, ਇਨ੍ਹਾਂ ਵਿਚ ਸੈਂਟ ਐਂਜੇਲਾ ਐਲੀਮੈਂਟਰੀ, ਡਿਵਾਈਨ ਮਰਸੀ ਐਲੀਮੈਂਟਰੀ, ਨੋਟਰੇ ਡੈਮ ਹਾਈ ਸਕੂਲ, ਸੈਂਟ ਵਿਲਫ੍ਰਿਡ ਐਲੀਮੈਂਟਰੀ ਸਕੂਲ ਅਤੇ ਸੈਂਟ ਫ੍ਰਾਂਸਿਸ ਹਾਈ ਸਕੂਲ ਹਨ। ਸੀ. ਸੀ. ਐੱਸ. ਡੀ. ਮੁਤਾਬਕ ਇਹ ਸਾਰੇ ਮਾਮਲੇ ਵਿਦਿਆਰਥੀਆਂ ਵਿਚ ਪੁਸ਼ਟੀ ਹੋਏ ਸਨ।

ਇਸ ਤੋਂ ਇਲਾਵਾ ਕੈਲਗਰੀ ਸਿੱਖਿਆ ਬੋਰਡ ਦੇ ਚਾਰ ਸਕੂਲ ਕੈਨਿਯਨ ਮੀਡੋਜ਼ ਸਕੂਲ, ਬਾਊਨੈਸ ਹਾਈ ਸਕੂਲ, ਲੈਸਟਰ ਬੀ. ਪੀਅਰਸਨ ਹਾਈ ਸਕੂਲ ਅਤੇ ਬ੍ਰਾਈਡਲਵੁੱਡ ਸਕੂਲ ਮੰਗਲਵਾਰ ਨੂੰ ਅਲਰਟ ਦੀ ਸਥਿਤੀ ਵਿਚ ਸਨ ਅਤੇ ਹਰੇਕ ਵਿਚ ਕੋਰੋਨਾ ਦਾ ਇਕ-ਇਕ ਮਾਮਲਾ ਸੀ। ਹਾਲਾਂਕਿ, ਸਕੂਲ ਬੋਰਡ ਨੇ ਇਹ ਨਹੀਂ ਦੱਸਿਆ ਕਿ ਇਹ ਮਾਮਲੇ ਵਿਦਿਆਰਥੀਆਂ ਜਾਂ ਸਟਾਫ ਮੈਂਬਰਾ ਵਿਚ ਸਨ।

Related News

ਟੋਰਾਂਟੋ ਪਬਲਿਕ ਹੈਲਥ ਤੇ ਪੀਲ ਪਬਲਿਕ ਹੈਲਥ ਵਲੋਂ ਨਵੇਂ ਨਿਯਮ ਲਾਗੂ, ਮਾੜੇ-ਮੋਟੇ ਲੱਛਣ ਹੋਣ ‘ਤੇ ਵੀ ਘਰ ਰਹਿਣ ਲਈ ਹੋਣਾ ਪੈ ਸਕਦੈ ਮਜ਼ਬੂਰ

Rajneet Kaur

ਇਸਲਾਮਿਕ ਸਟੇਟ ‘ਚ ਸ਼ਾਮਿਲ ਹੋਣ ਦੀ ਕੋਸ਼ਿਸ਼ ਕਰਕੇ ਔਰਤ ਦੀ ਹੋਈ ਗ੍ਰਿਫਤਾਰੀ

channelpunjabi

CORONA: ਕੈਨੇਡਾ ‘ਚ ਮੁੜ ਵਧੇ ਕੋਰੋਨਾ ਦੇ ਮਾਮਲੇ, 330 ਨਵੇਂ ਕੇਸ ਆਏ ਸਾਹਮਣੇ

Vivek Sharma

Leave a Comment