channel punjabi
Canada International News North America

ਪੁਲਿਸ ਨੇ ਸੈਂਡਸਟੋਨ ਵੈਲੀ ‘ਚ ਇਕ ਨਿਸ਼ਾਨਾ ਬਣਾ ਕੇ ਕੀਤੇ ਦੋਹਰੇ ਕਤਲੇਆਮ ਦੇ ਮਾਮਲੇ ‘ਚ ਜੁੜੇ ਦੂਜੇ ਵਿਅਕਤੀ ਨੂੰ ਵੀ ਕੀਤਾ ਚਾਰਜ

ਕੈਲਗਰੀ: ਸੋਮਵਾਰ ਨੂੰ ਜਾਰੀ ਕੀਤੀ ਗਈ ਇਕ ਖਬਰ ਅਨੁਸਾਰ, ਕੈਲਗਰੀ ਪੁਲਿਸ ਨੇ ਅਗਸਤ ਦੇ ਅਖੀਰ ਵਿਚ ਸੈਂਡਸਟੋਨ ਵੈਲੀ ਵਿਚ ਇਕ ਨਿਸ਼ਾਨਾ ਬਣਾ ਕੇ ਕੀਤੇ ਗਏ ਦੋਹਰੇ ਕਤਲੇਆਮ ਦੇ ਮਾਮਲੇ ‘ਚ ਜੁੜੇ ਦੂਜੇ ਵਿਅਕਤੀ ਨੂੰ ਵੀ ਚਾਰਜ ਕਰ ਲਿਆ ਹੈ। ਐਤਵਾਰ ਨੂੰ, ਪੁਲਿਸ ਨੇ 23 ਸਾਲਾ ਕੈਲਗਰੀਅਨ ਗੇਰਲਡ ਡੇਵਿਡ ਬੇਨ ਨੂੰ ਗ੍ਰਿਫਤਾਰ ਕੀਤਾ ਅਤੇ ਉਸ ਉੱਤੇ ਦੂਜੀ ਡਿਗਰੀ ਦੇ ਕਤਲ ਦੇ ਦੋ ਮਾਮਲੇ ਅਤੇ ਇਕ ਕਤਲ ਦੀ ਕੋਸ਼ਿਸ਼ ਦੇ ਦੋਸ਼ ਲਗਾਏ ਹਨ।  ਬੇਨ ਨੂੰ 21 ਸਤੰਬਰ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।

ਦਸ ਦਈਏ 28 ਅਗਸਤ ਨੂੰ ਸ਼ਾਮ 8.30 ਵਜੇ ਤੋਂ ਬਾਅਦ ਪੁਲਿਸ ਨੇ ਉੱਤਰ ਪੱਛਮੀ ਨੇਬਰਹੁੱਡ ‘ਚ ਗੋਲੀਬਾਰੀ  ਦੀਆਂ ਖਬਰਾਂ ਦਾ ਜਵਾਬ ਦੀਤਾ ਤੇ ਕਿਹਾ ਕਿ ਸ਼ੱਕੀ ਕਾਰ ਨੂੰ ਆਖਰੀ ਵਾਰ ਸੈਂਡਰਸ ਪਲੇਸ ਐਨ ਡਬਲਿਯੂ ਦੇ 200 ਬਲਾਕ ‘ਚ ਦੇਖਿਆ ਗਿਆ ਸੀ। ਅਧਿਕਾਰੀਆਂ ਨੂੰ ਇੱਕ ਵਾਹਨ ‘ਚ ਦੋ ਵਿਅਕਤੀਆਂ ਦੀ ਲਾਸ਼ ਮਿਲੀ ਸੀ ਜਿੰਨ੍ਹਾਂ ਦੀ ਪਛਾਣ ਬਾਅਦ ‘ਚ 19 ਸਾਲਾ ਮੁਹੰਮਦ ਖਾਲਿਦ ਸ਼ੇਖ ਅਤੇ 27 ਸਾਲਾ ਦੇ ਅਬਾਸ ਅੀਹਮਦ ਇਬਰਾਹਿਮ ਵਜੋਂ ਹੋਈ। ਇਕ ਵਿਅਕਤੀ ਨੂੰ ਜ਼ਖਮੀ ਹਾਲਤ ‘ਚ ਹਸਪਤਾਲ ਵੀ ਲਿਜਾਇਆ ਗਿਆ ਸੀ।

29 ਅਗਸਤ ਨੂੰ ਪੁਲਿਸ ਨੇ ਤਿੰਨ ਵਿਅਕਤੀਆਂ ਅਤੇ ਉਨ੍ਹਾਂ ਦੇ ਵਾਹਨਾਂ ਦੀਆਂ ਤਸਵੀਰਾਂ ਜਾਰੀ ਕੀਤੀਆਂ  ਸਨ। 31 ਅਗਸਤ ਨੂੰ ਪੁਲਿਸ ਨੇ ਗੱਡੀ ਲੱਭੀ ਅਤੇ ਕੈਲਗਰੀ ਦੇ 20 ਸਾਲਾ ਡੈਨਿਸ ਵੋਂਗ ਨੂੰ ਗ੍ਰਿਫਤਾਰ ਕੀਤਾ ਸੀ। ਪੁਲਿਸ ਨੇ ਪੜਤਾਲ ਨੂੰ ਅੱਗੇ ਵਧਾਉਣ ‘ਚ ਲੋਕਾਂ ਦੀ ਮਦਦ ਲਈ ਧੰਨਵਾਦ ਕੀਤਾ।

Related News

ਕੈਨੇਡਾ ‘ਚ ਵੀਰਵਾਰ ਨੂੰ ਕੋਵਿਡ-19 ਦੇ 5628 ਨਵੇਂ ਮਾਮਲੇ ਆਏ ਸਾਹਮਣੇ, ਤੀਜਾ ਸਭ ਤੋਂ ਵੱਡਾ ਵਾਧਾ

Vivek Sharma

ਡਰਹਮ: ਕੋਵਿਡ 19 ਵੈਰੀਅੰਟ ਦੀ ਪੁਸ਼ਟੀ ਹੋਣ ਵਾਲਾ ਜੋੜਾ ਕਰ ਰਿਹਾ ਕਈ ਦੋਸ਼ਾਂ ਦਾ ਸਾਹਮਣਾ

Rajneet Kaur

ਵਿਦੇਸ਼ਾਂ ਵਿਚ ਵਸਦੇ ਪੰਜਾਬੀ ਭਾਈਚਾਰੇ ਨੇ ਵੰਦੇ ਭਾਰਤ ਯੋਜਨਾ ਲਈ ਭਾਰਤ ਸਰਕਾਰ ਦਾ ਕੀਤਾ ਧੰਨਵਾਦ

Vivek Sharma

Leave a Comment