channel punjabi
Canada International News North America

ਓਟਾਵਾ: ਪਬਲਿਕ ਹੈਲਥ ਅਧਿਕਾਰੀਆਂ ਨੇ ਕੋਵਿਡ 19 ਦੇ 25 ਹੋਰ ਨਵੇਂ ਕੇਸਾਂ ਦੀ ਕੀਤੀ ਪੁਸ਼ਟੀ, 5 ਸਕੂਲ ਵੀ ਕੋਰੋਨਾ ਦੀ ਲਪੇਟ ‘ਚ

ਓਟਾਵਾ : ਓਟਾਵਾ ਦੇ ਪਬਲਿਕ ਹੈਲਥ ਅਧਿਕਾਰੀਆਂ ਨੇ ਕੋਵਿਡ 19 ਦੇ 25 ਹੋਰ ਨਵੇਂ ਕੇਸਾਂ ਦੀ ਪੁਸ਼ਟੀ ਕੀਤੀ ਹੈ। ਜਿਨ੍ਹਾਂ ਵਿੱਚ ਕੁਝ ਸਕੂਲ ਨਾਲ ਜੁੜੇ ਹੋਏ ਹਨ, ਜਦੋਂਕਿ ਆਉਟੌਇਸ (Outaouais) ਵਿੱਚ ਇੱਕ ਨਵੀਂ ਮੌਤ ਦੀ ਪੁਸ਼ਟੀ ਹੋਈ ਹੈ।

ਮਹਾਂਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਓਟਾਵਾ ‘ਚ ਕੁਲ ਕੇਸਾਂ ਦੀ ਗਿਣਤੀ 3,098 ਹੋ ਗਈ ਹੈ । ਇਨ੍ਹਾਂ ਮਾਮਲਿਆਂ ਵਿਚੋਂ ਤਕਰੀਬਨ 85 ਪ੍ਰਤੀਸ਼ਤ ਹੱਲ ਕੀਤੇ ਜਾ ਚੁੱਕੇ ਹਨ।
ਓਟਾਵਾ ਪਬਲਿਕ ਹੈਲਥ (ਓਪੀਐਚ) ਦੇ ਅਨੁਸਾਰ, ਸੋਮਵਾਰ ਦੇ ਜ਼ਿਆਦਾਤਰ ਕੇਸ 25 ਚੋਂ 14, 30 ਤੋਂ ਵੱਧ ਉਮਰ ਦੇ ਲੋਕਾਂ ਦੇ ਸਨ।

ਓ.ਪੀ.ਐਚ ਨੇ ਜਾਣਕਾਰੀ ਦਿਤੀ ਕਿ ਇਥੋਂ ਦੇ 5 ਸਕੂਲਾਂ ‘ਚ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ। ਫਿਲਹਾਲ ਅਜੇ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਕਿ ਇਥੇ ਇਹ ਮਾਮਲੇ ਕਿਉਂ ਸਾਹਮਣੇ ਆਏ ਹਨ। ਅਧਿਕਾਰੀਆਂ ਨੇ ਦੱਸਿਆ  ਕਿ ਉਨ੍ਹਾਂ ਨੂੰ ਇਸ ਬਾਰੇ ਜਾਣਕਾਰੀ ਹੈ ਕਿ ਕਿਹੜੇ ਸਕੂਲ ਕੋਰੋਨਾ ਦੀ ਲਪੇਟ ‘ਚ ਆਏ ਹਨ।

ਲੋਰੀਅਰ-ਕੈਰੀਅਰ ਕੈਥੌਲਿਕ ਐਲੀਮੈਂਟਰੀ ਸਕੂਲ, ਸੈਂਟ ਐਨੀ ਕੈਥੋਲਿਕ ਐਲੀਮੈਂਟਰੀ ਸਕੂਲ, ਸੈਂਟ ਫਰੈਂਕੋਇਸ ਐਸੀ ਕੈਥੌਲਿਕ ਐਲੀਮੈਂਟਰੀ ਸਕੂਲ, ਰੋਗਰ ਸੈਂਟ ਡੈਨਿਸ ਕੈਥੋਲਿਕ ਐਲੀਮੈਂਟਰੀ ਸਕੂਲ ਅਤੇ ਕਾਲਜ ਕੈਥੋਲਿਕ ਫਰੈਂਕੋ-ਆਊਸਟ ਹਾਈ ਸਕੂਲ ‘ਚ ਕੋਰੋਨਾ ਵਾਇਰਸ ਦੇ ਕੇਸ ਆਏ ਹਨ। ਉਨ੍ਹਾਂ ਕਿਹਾ ਕਿ ੳਂਟਾਰੀਓ ਪਬਲਿਕ ਹੈਲਥ ਵਿਭਾਗ ਸਕੂਲਾਂ ਦੇ ਪ੍ਰਿੰਸੀਪਲਾਂ ਤੇ ਸਟਾਫ ਦੇ ਸੰਪਰਕ ‘ਚ ਹਨ ਤੇ ਸਕੂਲਾਂ ਬਾਰੇ ਪੂਰੀ ਜਾਣਕਾਰੀ ਰੱਖ ਰਹੇ ਹਨ।

Related News

64 ਸਾਲਾਂ ਬਾਅਦ ਪਹਿਲੀ ਵਾਰ ਨੌਬਲ ਪੁਰਸਕਾਰ ਨੂੰ ਕੀਤਾ ਗਿਆ ਰੱਦ

Rajneet Kaur

ਟੋਰਾਂਟੋ ਪਬਲਿਕ ਹੈਲਥ ਨੇ ਕੋਵਿਡ -19 ਸੰਪਰਕ ਟਰੇਸਿੰਗ ਪ੍ਰੋਗਰਾਮ ‘ਚ 280 ਲੋਕਾਂ ਨੂੰ ਕੀਤਾ ਸ਼ਾਮਲ

Rajneet Kaur

ਕੈਨੇਡਾ ਦੀ 7 ਸਾਲ ਦੀ ਬੱਚੀ ਨੇ ਵੇਟਲਿਫਟਿੰਗ ‘ਚ ਰੱਚਿਆ ਇਤਿਹਾਸ

Rajneet Kaur

Leave a Comment