channel punjabi
Canada International News

ਟੋਰਾਂਟੋ : GTA ਖੇਤਰ ਵਿੱਚ ਹੋਏ ਸਮਾਗਮ ਵਿੱਚ ਸ਼ਾਮਲ 11 ਲੋਕਾਂ ਦੀ ਰਿਪੋਰਟ ਪਾਜ਼ੀਟਿਵ

ਬੀਤੇ ਹਫ਼ਤੇ ਹੋਏ ਕੁੱਝ ਸਮਾਗਮਾਂ ‘ਚ ਸ਼ਾਮਲ 11 ਲੋਕਾਂ ਦੀ ਰਿਪੋਰਟ ਪਾਜ਼ਿਟਿਵ

ਸਿਹਤ ਵਿਭਾਗ ਦੀ ਉੱਡੀ ਨੀਂਦ, ਸ਼ਾਮਲ ਹੋਏ ਲੋਕਾਂ ਨੂੰ ਕੀਤਾ ਗਿਆ ਸੁਚੇਤ

ਸਮਾਗਮਾਂ ਵਿੱਚ ਸ਼ਾਮਲ ਹੋਏ ਸਮੂਹ ਲੋਕਾਂ ਨੂੰ ਕੋਰੋਨਾ ਟੈਸਟ ਕਰਵਾਉਣ ਦੀ ਦਿੱਤੀ ਸਲਾਹ

ਟੋਰਾਂਟੋ : ਕੈਨੇਡਾ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਨੇ । ਸਿਹਤ ਵਿਭਾਗ ਵੱਲੋਂ ਵਾਰ-ਵਾਰ ਲੋਕਾਂ ਨੂੰ ਕੋਰੋਨਾ ਸਬੰਧੀ ਜਾਗਰੂਕ ਕਰਨ ਦੇ ਬਾਵਜੂਦ ਲੋਕਾਂ ਦੀ ਲਾਪ੍ਰਵਾਹੀ ਕਾਰਨ ਕੋਰੋਨਾ ਵਾਇਰਸ ਅਤੇ ਅੱਗੇ ਵਧਦਾ ਜਾ ਰਿਹਾ ਹੈ । ਤਾਜ਼ਾ ਉਦਾਹਰਨ GTA ਤੋਂ ਸਾਹਮਣੇ ਆਈ ਹੈ । ਜਿੱਥੇ ਭਾਰਤੀ ਕਮਿਊਨਿਟੀ ਦੇ ਕੁਝ ਵਿਸ਼ੇਸ਼ ਸਮਾਗਮਾਂ ਦੌਰਾਨ ਕੋਰੋਨਾਵਾਇਰਸ ਦੇ ਫੈਲਣ ਦੀ ਸੰਭਾਵਨਾ ਬਣ ਗਈ ਹੈ । ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਹੈ ਕਿ ਗਰੇਟਰ ਟੋਰਾਂਟੋ ਏਰੀਏ ਵਿਚ ਪੈਂਦੇ ਕੁਝ ਇਲਾਕਿਆਂ ਵਿਚ ਹੋਏ 4 ਵਿਆਹ ਸਮਾਗਮਾਂ ਵਿਚ ਸ਼ਾਮਲ ਲੋਕਾਂ ਵਿਚੋਂ 11 ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ।


ਇਸ ਦੇ ਕਨਫਰਮ ਹੋਣ ਤੋਂ ਬਾਅਦ ਯਾਰਕ ਰੀਜਨ ਪਬਲਿਕ ਹੈਲਥ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਇਨ੍ਹਾਂ ਸਮਾਗਮਾਂ ਵਿੱਚ ਸ਼ਾਮਲ ਹੋਏ ਲੋਕ ਆਪਣਾ ਕੋਰੋਨਾ ਟੈਸਟ ਕਰਵਾ ਲੈਣ ਕਿਉਂਕਿ ਹੋ ਸਕਦਾ ਹੈ ਕਿ ਉਹ ਵੀ ਕੋਰੋਨਾ ਦੇ ਸ਼ਿਕਾਰ ਹੋ ਗਏ ਹੋਣ।

ਬੀਤੇ ਹਫਤੇ ਦੇ ਕੁਝ ਸਮਾਗਮਾਂ ਦੀ ਸੂਚੀ ਜਾਰੀ ਕਰਦੇ ਹੋਏ ਇਨ੍ਹਾਂ ਸਮਾਗਮਾਂ ਵਿਚ ਸ਼ਾਮਲ ਲੋਕਾਂ ਨੂੰ ਸੁਚੇਤ ਕੀਤਾ ਗਿਆ ਹੈ।
ਰਿਪਰੋਟਾਂ ਮੁਤਾਬਕ 28 ਅਗਸਤ ਨੂੰ ਲਕਸ਼ਮੀ ਨਾਰਾਇਣ ਮੰਦਰ (1 ਮਾਰਿਨੰਗ ਟਰਾਇਲ), ਰੈਕਸਡੇਲ ਸਿੰਘ ਸਭਾ ਰੀਲੀਜੀਅਸ ਸੈਂਟਰ ਗੁਰਦੁਆਰਾ ਸਾਹਿਬ (47 ਬੇਅਵੁੱਡ ਰੋਡ), ਵ੍ਹਿਟਚਰਚ-ਸਟੂਫਵਿਲੇ ਵਿਖੇ ਅਤੇ 29 ਅਗਸਤ ਨੂੰ ਮਾਰਖਮ ਦੇ ਨਿੱਜੀ ਰਿਹਾਇਸ਼ ਵਿਖੇ ਵਿਆਹ ਸਮਾਗਮ ਵਿਚ ਸ਼ਾਮਲ ਹੋਏ ਲੋਕਾਂ ਵਿਚੋਂ 11 ਲੋਕ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ।

ਇੱਥੇ ਦੱਸਣਾ ਬਣਦਾ ਹੈ ਕਿ ਸ਼ਨੀਵਾਰ ਨੂੰ ਟੋਰਾਂਟੋ ਅਤੇ ਯਾਰਕ ਰੀਜਨ ਖੇਤਰ ਵਿਚ ਕੋਰੋਨਾ ਦੇ 73 ਮਾਮਲੇ ਸਾਹਮਣੇ ਆਏ ਹਨ ਅਤੇ ਪੂਰੇ ਓਂਟਾਰੀਓ ਸੂਬੇ ਵਿਚ 169 ਨਵੇਂ ਮਾਮਲੇ ਰਿਕਾਰਡ ਕੀਤੇ ਗਏ ਹਨ। ਫਿਲਹਾਲ ਇਨ੍ਹਾਂ ਸਮਾਗਮਾਂ ਵਿੱਚ ਸ਼ਾਮਲ ਲੋਕਾਂ ਨੂੰ ਕੋਰੋਨਾ ਟੈਸਟ ਕਰਵਾਉਣ ਦੀ ਸਲਾਹ ਦਿੱਤੀ ਗਈ ਹੈ।

Related News

ਜੇਕਰ ਕੋਵਿਡ 19 ਦੀ ਦੂਜੀ ਲਹਿਰ ਦੌਰਾਨ ਮਾਮਲੇ ਵਧਦੇ ਹਨ, ਤਾਂ ਸਕੂਲ ਬੰਦ ਕਰਨ ਤੋਂ ਸੰਕੋਚ ਨਹੀਂ ਕਰਾਗਾਂ : ਪ੍ਰੀਮੀਅਰ ਡੱਗ ਫੋਰਡ

Rajneet Kaur

ਨਸਲੀ ਨਫ਼ਰਤ ਫੈਲਾਉਣ ਵਾਲੇ ਸੰਗਠਨਾਂ ਵਿਰੁੱਧ ਕੈਨੇਡਾ ਸਰਕਾਰ ਕਰੇ ਠੋਸ ਕਾਰਵਾਈ : ਜਗਮੀਤ ਸਿੰਘ

Vivek Sharma

ਟੋਰਾਂਟੋ ਦੇ ਘਰ ਵਿੱਚ ‘very high level’ ‘ਤੇ ਪਾਈ ਗਈ ਕਾਰਬਨ ਮੋਨੋਆਕਸਾਈਡ, 1 ਦੀ ਮੌਤ, 4 ਜ਼ਖਮੀ

Rajneet Kaur

Leave a Comment