channel punjabi
Canada News North America

ਜਗਰੂਪ ਬਰਾੜ ਨੂੰ NDP ਨੇ ਮੁੜ ਐਲਾਨਿਆ ਉਮੀਦਵਾਰ

NDP ਨੇ ਜਗਰੂਪ ਬਰਾੜ ਨੂੰ ਮੁੜ ਬਣਾਇਆ ਉਮੀਦਵਾਰ

ਆਪਣੇ ਹਲਕੇ ਵਿਚ ਕੀਤੇ ਗਏ ਕੰਮਾਂ ਕਰਨ ਬਰਾੜ ਤੋਂ ਹਰ ਕੋਈ ਪ੍ਰਭਾਵਿਤ

ਜਗਰੂਪ ਚਾਰ ਵਾਰ ਰਹੇ ਹਨ ਵਿਧਾਇਕ, ਨਵੀਂ ਚੁਣੌਤੀ ਲਈ ਤਿਆਰ !

ਜਗਰੂਪ ਬਰਾੜ ਨੂੰ ਸਰੀ-ਫਲੀਟਵੁੱਡ ਤੋਂ ਮੁੜ ਚੋਣ ਮੈਦਾਨ ਵਿਚ ਹੋਣਗੇ।

ੋੋ

ਸਰੀ : ਨਿਊ ਡੈਮੋਕ੍ਰੇਟਿਕ ਪਾਰਟੀ (NDP) ਨੇ ਇਕ ਵਾਰ ਮੁੜ ਤੋਂ ਜਗਰੂਪ ਬਰਾੜ ਨੂੰ ਆਪਣਾ ਉਮੀਦਵਾਰ ਐਲਾਨਿਆ ਹੈ।
ਪੰਜਾਬੀ ਮੂਲ ਦੇ ਜਗਰੂਪ ਬਰਾੜ ਨੂੰ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ NDP ਨੇ ਉਮੀਦਵਾਰ ਐਲਾਨ ਦਿੱਤਾ ਹੈ। ਜਗਰੂਪ ਬਰਾੜ ਸਰੀ-ਫਲੀਟਵੁੱਡ ਤੋਂ ਚੋਣ ਮੈਦਾਨ ਵਿਚ ਹੋਣਗੇ।

ਚਾਰ ਵਾਰ ਦੇ ਵਿਧਾਇਕ ਅਤੇ ਸਵੈ ਰੁਜ਼ਗਾਰ ਤੇ ਵਿਕਾਸ ਸੋਸਾਇਟੀ ਦੇ ਸਾਬਕਾ ਕਾਰਜਕਾਰੀ ਨਿਰਦੇਸ਼ਕ ਜਗਰੂਪ ਬਰਾੜ ਤੋਂ ਐੱਨ.ਡੀ.ਪੀ. ਨੂੰ ਵੱਡੀਆਂ ਆਸਾਂ ਨੇ । ਬ੍ਰਿਟਿਸ਼ ਕੋਲੰਬੀਆ (ਬੀ.ਸੀ) ਵਿਚ ਸਤੰਬਰ 2021 ਵਿਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਜਗਰੂਪ ਬਰਾੜ ਨੇ ਸਰੀ ਫਲੀਟਵੁੱਡ ਤੋਂ ਦੁਬਾਰਾ ਬੀ. ਸੀ. ਵਿਚ ਐੱਨ.ਡੀ.ਪੀ. ਵਲੋਂ ਉਮੀਦਵਾਰ ਚੁਣੇ ਜਾਣ ‘ਤੇ ਖੁਸ਼ੀ ਜਾਹਰ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਜੌਹਨ ਹੋਰਗਨ ਦੀ ਟੀਮ ਦਾ ਹਿੱਸਾ ਹੋਣ ‘ਤੇ ਮੈਨੂੰ ਖੁਸ਼ੀ ਹੈ।

NDP ਨੇ ਇਕ ਬਿਆਨ ਵਿਚ ਕਿਹਾ ਕਿ ਪਿਛਲੇ 3 ਸਾਲਾਂ ਵਿਚ ਬਰਾੜ ਤੇ ਪਾਰਟੀ ਨੇ ਕਈ ਨਿਵੇਸ਼ ਲਿਆਂਦੇ ਹਨ ਅਤੇ ਸਰੀ ਵਿਚ ਕਈ ਕੰਮ ਕੀਤੇ ਹਨ। ਐੱਨ.ਡੀ.ਪੀ. ਨੇ ਆਪਣੀਆਂ ਉਪਲਬਧੀਆਂ ਗਿਣਾਉਂਦੇ ਹੋਏ ਕਿਹਾ ਕਿ ਪੋਰਟ ਮਾਨ ਅਤੇ ਗੋਲਡਨ ਈਅਰ ਬ੍ਰਿਜਾਂ ‘ਤੇ ਟੋਲ ਹਟਾਏ ਗਏ, ਜਿਸ ਨਾਲ ਯਾਤਰੀਆਂ ਨੂੰ ਸਾਲਾਨਾ 900 ਡਾਲਰ ਦੀ ਬਚਤ ਅਤੇ ਟਰੱਕ ਡਰਾਈਵਰਾਂ ਨੂੰ ਹਰ ਸਾਲ 1,800 ਡਾਲਰ ਤੱਕ ਦੀ ਬਚਤ ਹੋ ਰਹੀ ਹੈ। ਸਿਹਤ ਸਹੂਲਤਾਂ ਵਿਚ ਵਾਧਾ ਕੀਤਾ ਗਿਆ। ਇਸ ਤੋਂ ਇਲਾਵਾ 7 ਨਵੇਂ ਸਥਾਨਕ ਸਕੂਲ ਬਣਾਏ ਗਏ ਅਤੇ ਛੇ ਹੋਰਾਂ ਨੂੰ ਅਪਗ੍ਰੇਡ ਕੀਤਾ ਗਿਆ ਤਾਂ ਜੋ ਵਿਦਿਆਰਥੀਆਂ ਨੂੰ ਸਿੱਖਣ ਲਈ ਸੁਰੱਖਿਅਤ ਜਗ੍ਹਾ ਮਿਲੇ। ਛੋਟੇ ਕਾਰੋਬਾਰਾਂ ਲਈ ਟੈਕਸ ਦਰਾਂ ਵਿਚ ਕਟੌਤੀ ਕੀਤੀ ਗਈ ਅਤੇ ਸਥਾਨਕ ਪੈਟਰੋਲੀਓ ਬ੍ਰਿਜ ਵਰਗੇ ਵੱਡੇ ਬੁਨਿਆਦੀ ਪ੍ਰਾਜੈਕਟਾਂ ਲਈ ਸਥਾਨਕ ਕੰਪਨੀਆਂ ਅਤੇ ਵਰਕਰਾਂ ਨੂੰ ਮੌਕਾ ਦਿੱਤਾ ਗਿਆ।

ਮੁੱਖ ਮੰਤਰੀ ਜੌਹਨ ਹੌਰਗਨ ਜਗਰੂਪ ਬਰਾੜ ਵੱਲੋਂ ਕੀਤੇ ਗਏ ਕੰਮਾਂ ਦੀ ਸ਼ਲਾਘਾ ਕਰਦਿਆਂ ਕਿਹਾ “ਜਗਰੂਪ ਬਰਾੜ ਇਕ ਬਿਹਤਰ ਵਿਧਾਇਕ ਹਨ ਜੋ ਸਰੀ-ਫਲਿੱਟਵੁੱਡ ਦੀ ਸੱਚਮੁੱਚ ਪ੍ਰਵਾਹ ਕਰਦੇ ਹਨ ਅਤੇ ਹਲਕੇ ਦੇ ਲੋਕਾਂ ਦੀ ਜ਼ਿੰਦਗੀ ਬਿਹਤਰ ਬਣਾਉਣ ਲਈ ਹਰ ਦਿਨ ਸਖ਼ਤ ਮਿਹਨਤ ਕਰਦੇ ਹਨ।”

ਫਿਲਹਾਲ ਪਾਰਟੀ ਇਹ ਮੰਨ ਕੇ ਚੱਲ ਰਹੀ ਹੈ ਕਿ ਸਰੀ ਫਲੀਟਵੁੱਡ ਤੋਂ ਜਗਰੂਪ ਬਰਾੜ ਦੀ ਸੀਟ ਪੱਕੀ ਹੈ

Related News

ਸਰੀ ਦੇ ਇਕ ਸਿੱਖ ਮੰਦਰ ਨੇ ਭਾਈਚਾਰੇ ਵਿਚ ਬਜ਼ੁਰਗਾਂ ਜਿੰਨ੍ਹਾਂ ਨੂੰ ਅੰਗ੍ਰੇਜ਼ੀ ਨਹੀਂ ਆਉਂਦੀ ਉਨ੍ਹਾਂ ਦੀ ਮਦਦ ਕਰਨ ਦਾ ਲੱਭਿਆ ਸੁਖਾਲਾ ਢੰਗ

Rajneet Kaur

ਭਾਰਤੀਆਂ ਲਈ ਖੁਸ਼ਖਬਰੀ : ਅਮਰੀਕਾ ‘ਚ H-1B ਵੀਜ਼ਾ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ 9 ਮਾਰਚ ਤੋਂ ਹੋਵੇਗੀ ਸ਼ੁਰੂ

Vivek Sharma

ਬਰੈਂਪਟਨ:ਪੰਜਾਬੀ ਹਰਮਨਜੀਤ ਸਿੰਘ ਗਿੱਲ ਨੂੰ 3 ਜਾਨਾਂ ਬਚਾਉਣ ਲਈ ‘ਕਾਰਨੀਗੀ ਮੈਡਲ’ ਨਾਲ ਕੀਤਾ ਗਿਆ ਸਨਮਾਨਿਤ

Rajneet Kaur

Leave a Comment