channel punjabi
International News

ਸਾਊਥਾਲ ਵਿਖੇ ਰੱਖੀ ਗਈ ਸਮੂਹ ਰਾਗੀ ਜੱਥਿਆਂ ਦੀ ਵਿਸ਼ੇਸ਼ ਇਕੱਤਰਤਾ

ਸਾਊਥਾਲ ਵਿਖੇ ਰੱਖੀ ਗਈ ਸਮੂਹ ਰਾਗੀ ਸਿੰਘ ਸਭਾ ਦੇ ਜੱਥਿਆਂ ਦੀ ਵਿਸ਼ੇਸ਼ ਇਕੱਤਰਤਾ

ਇਕੱਤਰਤਾ ‘ਚ ਇੰਗਲੈਂਡ ਦੇ 25 ਰਾਗੀ ਜੱਥਿਆਂ ਨੇ ਕੀਤੀ ਸ਼ਿਰਕਤ

ਅੰਮ੍ਰਿਤਸਰ ਦੇ ਹਜ਼ੂਰੀ ਰਾਗੀ ਜੱਥਿਆਂ ਦਾ ਮਾਣ ਸਤਿਕਾਰ ਨਾ ਹੋਣ ਤੇ ਜਤਾਇਆ ਇਤਰਾਜ

ਰਾਗੀ ਸਿੰਘਾਂ ਦੇ ਵਿਰੁੱਧ ਬੋਲ ਰਹੇ ਪ੍ਰਚਾਰਕਾਂ ‘ਤੇ ਸਖਤੀ ਕਰਨ ਦੀ ਮੰਗ

ਸਾਊਥਾਲ (ਇੰਗਲੈਂਡ) : ਪਿਛਲੇ ਦਿਨਾਂ ਤੋਂ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਦੇ ਹਜ਼ੂਰੀ ਰਾਗੀ ਜੱਥਿਆਂ ਦੇ ਮਾਣ ਸਤਿਕਾਰ ਨੂੰ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਵੱਲੋਂ ਢਾਅ ਲਾਉਣ ਦਾ ਮਸਲਾ ਹੱਲ ਨਾ ਹੋਣ ਕਰਕੇ ਸ਼ੋਸਲ ਮੀਡੀਏ ਦੇ ਜਰੀਏ ਸੰਸਾਰ ਪੱਧਰ ‘ਤੇ ਜਾਹਿਰ ਹੋ ਚੁੱਕਾ ਹੈ ਜਿਸ ਕਰਕੇ ਸਮੁੱਚੇ ਖਾਲਸਾ ਪੰਥ ਅਤੇ ਸਿੱਖ ਸੰਗਤਾਂ ਦੇ ਹਿਰਦੇ ਵਲੂੰਧਰੇ ਗਏ ਹਨ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਭਾਈ ਬਲਵਿੰਦਰ ਸਿੰਘ ਪੱਟੀ ਜੀ ਨੇ ਸਿੱਖ ਮਿਸ਼ਨਰੀ ਸੁਸਾਇਟੀ, ਸਾਊਥਾਲ ਵਿਖੇ ਰੱਖੀ ਗਈ ਸਮੂਹ ਰਾਗੀ ਸਿੰਘ ਸਭਾ ਦੇ ਜੱਥਿਆਂ ਦੀ ਵਿਸ਼ੇਸ਼ ਇਕੱਤਰਤਾ ਵਿੱਚ ਕੀਤਾ।

ਇਸ ਇਕੱਤਰਤਾ ਵਿੱਚ ਇੰਗਲੈਂਡ ਦੇ 25 ਰਾਗੀ ਜੱਥਿਆਂ ਨੇ ਭਾਗ ਲਿਆ। ਭਾਈ ਬਲਵਿੰਦਰ ਸਿੰਘ ਪੱਟੀ ਨੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਹਜ਼ੂਰੀ ਰਾਗੀ ਜੱਥਿਆਂ ਦਾ ਸੰਸਾਰ ਪੱਧਰ ਤੇ ਬਹੁਤ ਮਾਣ ਸਤਿਕਾਰ ਹੈ, ਗੁਰੂ ਰਾਮਦਾਸ ਜੀ ਦੇ ਘਰ ਵਿੱਚ ਕੀਰਤਨ ਕਰਨ ਕਰਕੇ ਸੰਗਤਾਂ ਦਿਲੋਂ ਪਿਆਰ ਕਰਦੀਆਂ ਹਨ।

ਇਕੱਤਰਤਾ ਵਿੱਚ ਸ਼ਾਮਲ ਸਮੂਹ ਰਾਗੀ ਜੱਥਿਆਂ ਨੇ ਇਹ ਵਿਚਾਰ ਦਿੱਤੇ ਕਿ ਇਸ ਮਸਲੇ ਨੂੰ ਲੈ ਕੇ ਜਦੋਂ ਰਾਗੀ ਜੱਥੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਕੋਲ ਗਏ ਸੀ ਤਾਂ ਉਨ੍ਹਾਂ ਨੂੰ ਉਦੋਂ ਹੀ ਦੋਵੇਂ ਧਿਰਾਂ ਨੂੰ ਬੁਲਾ ਕੇ ਨਿਆ ਕਰਨਾ ਚਾਹੀਦਾ ਸੀ ਅਤੇ ਦੋਵਾਂ ਧਿਰਾਂ ਵਿੱਚ ਫਿਰ ਆਪਸੀ ਪਿਆਰ, ਮਾਣ ਸਤਿਕਾਰ ਦਾ ਭਰੋਸਾ ਲੈਣਾ ਚਾਹੀਦਾ ਸੀ। ਉਹਨਾਂ ਕਿਹਾ ਕਿ ਅਸੀਂ ਸਾਰੇ ਸਿੰਘ ਸਾਹਿਬ ਜੀ ਨੂੰ ਬੇਨਤੀ ਕਰਦੇ ਹਾਂ ਕਿ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਦੇ ਮਾਣ ਸਤਿਕਾਰ ਨੂੰ ਬਹਾਲ ਰੱਖਣ ਅਤੇ ਗੁਰੂ ਰਾਮਦਾਸ ਜੀ ਦੇ ਘਰ ਦੇ ਰਾਗੀ, ਪ੍ਰਚਾਰਕਾਂ, ਅਤੇ ਸਿੰਘ ਸਾਹਿਬ ਜੀ ਦੇ ਮਾਣ ਸਤਿਕਾਰ ਲਈ ਇਸ ਮਸਲੇ ਨੂੰ ਹੋਰ ਮੀਡੀਏ ਉੱਪਰ ਨਾ ਜਾਣ ਦਿੱਤਾ ਜਾਵੇ ਅਤੇ ਸ੍ਰੀ ਅਕਾਲ ਤਖਤ ਸਾਹਿਬ ਉੱਪਰ ਦੋਹਾਂ ਹੀ ਧਿਰਾਂ ਨੂੰ ਸੱਦਾ ਦੇ ਕੇ ਮਸਲੇ ਨੂੰ ਸੁਲਝਾਇਆ ਜਾਵੇ। ਇਸਦੇ ਨਾਲ ਹੀ ਜੋ ਰਾਗੀ ਸਿੰਘਾਂ ਦੇ ਵਿਰੁੱਧ ਪ੍ਰਚਾਰਕ ਬੋਲ ਰਹੇ ਹਨ ਉਹਨਾਂ ਉੱਤੇ ਵੀ ਸਖਤੀ ਕੀਤੀ ਜਾਵੇ।

Related News

ਵੱਡੀ ਖ਼ਬਰ : ਯੂਰਪ ਵਿੱਚ ਹੁਣ ਕੋਰੋਨਾ ਮਹਾਮਾਰੀ ਦੇ ਦੂਜੇ ਦੌਰ ਦਾ ਖ਼ਤਰਾ‌ !

Vivek Sharma

WHO ਦੇ ਡਾਇਰੈਕਟਰ ਜਨਰਲ ਟੈਡਰੋਸ ਐਡਨੌਮ ਗੈਬਰੀਸਸ ਨੇ ਦੁਨੀਆਂ ਨੂੰ ਕੋਰੋਨਾ ਵਾਇਰਸ ਤੋਂ ਸੁਚੇਤ ਰਹਿਣ ਦੀ ਦਿੱਤੀ ਚਿਤਾਵਨੀ

Rajneet Kaur

ਅਲਬਰਟਾ ‘ਚ ਇਕ ਵਾਰ ਫਿਰ ਤੋਂ ਸਖ਼ਤ ਪਾਬੰਦੀਆਂ 13 ਦਸੰਬਰ ਤੋਂ ਲਾਗੂ ਹੋਣ ਤੋਂ ਪਹਿਲਾਂ ਹੇਅਰ ਸੈਲੂਨ ‘ਚ ਲੱਗੀ ਭੀੜ

Rajneet Kaur

Leave a Comment