channel punjabi
Canada International News

ਉਂਟਾਰੀਓ ‘ਚ ਮੁੜ ਵਧਣ ਲੱਗੇ ਕੋਰੋਨਾ ਦੇ ਮਾਮਲੇ, ਸਿਹਤ ਵਿਭਾਗ ਵਿੱਚ ਮਚਿਆ ਹੜਕੰਪ !

ਕੋਰੋਨਾ ਦੇ ਨਵੇਂ ਮਾਮਲਿਆਂ ਨੇ ਵਧਾਈ ਸਰਕਾਰ ਦੀ ਚਿੰਤਾ

ਸ਼ਨੀਵਾਰ ਨੂੰ ਕੋਵਿਡ-19 ਦੇ 169 ਨਵੇਂ ਮਾਮਲੇ ਆਏ ਸਾਹਮਣੇ

ਸਿਹਤ ਵਿਭਾਗ ਅਤੇ ਸਥਾਨਕ ਪ੍ਰਸ਼ਾਸਨ ਮੁੜ ਸਖਤੀ ਕਰਨ ਦੇ ਅਹੱਕ ਼ਖ ਵਿਚ

ਟੋਰਾਂਟੋ : ਓਨਟਾਰੀਓ ਵਿਚ ਸ਼ਨੀਵਾਰ ਨੂੰ ਕੋਵਿਡ-19 ਦੇ 169 ਨਵੇਂ ਮਾਮਲੇ ਸਾਹਮਣੇ ਆਏ, ਜੋ ਜੁਲਾਈ ਦੇ ਅਖੀਰ ਤੋਂ ਹੁਣ ਤੱਕ ਸਭ ਤੋਂ ਵਧੇਰੇ ਗਿਣਤੀ ਹੈ। ਇਸ ਦੀ ਜਾਣਕਾਰੀ ਸਿਹਤ ਮੰਤਰਾਲਾ ਵਲੋਂ ਦਿੱਤੀ ਗਈ ਹੈ। ਇਹ ਲਗਾਤਾਰ 10ਵਾਂ ਦਿਨ ਹੈ ਜਦੋਂ ਓਨਟਾਰੀਓ ਵਿਚ ਕੋਰੋਨਾ ਵਾਇਰਸ ਦੇ ਤਿੰਨ ਅੰਕਾਂ ਵਿਚ ਮਾਮਲੇ ਦਰਜ ਕੀਤੇ ਗਏ ਹਨ। ਇਸ ਤੋਂ ਪਹਿਲਾਂ 20 ਤੇ 26 ਅਗਸਤ ਨੂੰ ਹੀ ਕੋਰੋਨਾ ਮਾਮਲੇ 2 ਅੰਕਾਂ ਵਿਚ ਸਨ।

ਓਨਟਾਰੀਓ ਦੇ ਸਿਹਤ ਮੰਤਰੀ ਕ੍ਰਿਸਟੀਨ ਇਲੀਅਟ ਨੇ ਕਿਹਾ ਕਿ ਪਿਛਲੇ 24 ਘੰਟਿਆਂ ਵਿਚ ਸੂਬੇ ਨੇ 28,600 ਤੋਂ ਵਧੇਰੇ ਕੋਰੋਨਾ ਵਾਇਰਸ ਦੇ ਟੈਸਟ ਕੀਤੇ ਹਨ। ਇਲੀਅਟ ਨੇ ਕਿਹਾ ਕਿ ਸਥਾਨਕ ਤੌਰ ‘ਤੇ ਓਨਟਾਰੀਓ ਦੇ 34 ਪਬਲਿਕ ਹੈਲਥ ਯੂਨਿਟਸ ਵਿਚੋਂ 28 ਵਿਚ ਪੰਜ ਜਾਂ ਉਸ ਤੋਂ ਘੱਟ ਮਾਮਲੇ ਰਿਪੋਰਟ ਕੀਤੇ ਗਏ ਹਨ।

ਸਿਹਤ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਕੋਵੀਡ-19 ਦੇ 46 ਕੇਸ ਪੀਲ ਖੇਤਰ ਵਿਚ, 19 ਯਾਰਕ ਖੇਤਰ ਵਿਚ ਤੇ 42 ਟੋਰਾਂਟੋ ਵਿਚ ਸਾਹਮਣੇ ਆਏ ਹਨ। ਇਸ ਤੋਂ ਇਲਾਵਾ ਉਟਾਵਾ ਵਿਚ ਵੀ 30 ਕੋਵਿਡ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਓਨਟਾਰੀਓ ਸੂਬੇ ਵਿਚ ਇਸ ਵੇਲੇ ਕੁੱਲ 43,003 ਪੁਸ਼ਟੀ ਕੀਤੇ ਮਾਮਲੇ ਹਨ, ਜਿਨ੍ਹਾਂ ਵਿਚੋਂ 2,811 ਲੋਕਾਂ ਦੀ ਮੌਤ ਹੋਈ ਹੈ ਤੇ 38,847 ਲੋਕ ਸਿਹਤਮੰਦ ਹੋਏ ਹਨ।

Related News

BIG BREAKING : ਕ੍ਰਿਸਮਸ ਦੀ ਸਵੇਰ ਅਮਰੀਕਾ ਦੇ ਨੈਸ਼ਵਿਲ ਵਿੱਚ ਜ਼ਬਰਦਸਤ ਧਮਾਕਾ, ਤਿੰਨ ਫੱਟੜ ! ਪ੍ਰਭਾਵਿਤ ਇਲਾਕੇ ਵਿੱਚ ਕਰਫ਼ਿਊ ਲਾਗੂ

Vivek Sharma

ਕਰੀਮਾ ਬਲੋਚ ਦੀ ਮੌਤ ਪਿੱਛੇ ISI ਦਾ ਹੱਥ ! ਕੈਨੇਡਾ ਸਰਕਾਰ ‘ਤੇ ਦੋਸ਼ੀਆਂ ਖਿਲਾਫ਼ ਕਾਰਵਾਈ ਕਰਨ ਦਾ ਦਬਾਅ

Vivek Sharma

BREAKING NEWS: ‘ਕੰਟਰੈਕਟ ਫਾਰਮਿੰਗ ਦਾ ਸਾਡਾ ਕੋਈ ਇਰਾਦਾ ਨਹੀਂ, ਸਾਡੀ ਸੰਪਤੀ ਨੂੰ ਨਾ ਪਹੁੰਚਾਓ ਨੁਕਸਾਨ: ਰਿਲਾਇਂਸ ਕੰਪਨੀ ਦਾ ਪਹਿਲਾ ਵੱਡਾ ਬਿਆਨ, ਹਾਈ ਕੋਰਟ ਵਿੱਚ ਦਾਖ਼ਲ ਕੀਤਾ ਹਲਫ਼ਨਾਮਾ

Vivek Sharma

Leave a Comment