channel punjabi
Canada International News North America

ਕਿਊਬਿਕ: ਪ੍ਰੋਵਿੰਸ ਦੇ 47 ਸਕੂਲਾਂ ਦੇ ਕੋਵਿਡ 19 ਹੋਣ ਦੀ ਪੁਸ਼ਟੀ

ਕਿਊਬਿਕ ‘ਚ ਕੋਵਿਡ 19 ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਸੂਬੇ ਦੇ ਸਿਹਤ ਮੰਤਰੀ ਨੇ ਕਿਹਾ ਹੈ ਕਿ ਸਥਿਤੀ ਨਿਯੰਤਰਣ ਅਧੀਨ ਹੈ ਪਰ ਨਾਗਰਿਕਾਂ ਨੂੰ ਵਧੇਰੇ ਚੌਕਸ ਰਹਿਣ ਦੀ ਅਪੀਲ ਕੀਤੀ ਹੈ।

ਸਰਕਾਰ ਨੇ ਸ਼ੁੱਕਰਵਾਰ ਨੂੰ ਪ੍ਰੋਵਿੰਸ ਦੇ 47 ਸਕੂਲਾਂ ਦੇ ਕੋਵਿਡ 19 ਹੋਣ ਦੀ ਪੁਸ਼ਟੀ ਕੀਤੀ। ਜਿਸ ‘ਚ ਅੱਧੇ ਤੋਂ ਵਧੇਰੇ ਸਕੂਲ ਮਾਂਟਰੀਅਲ ਖੇਤਰ ਵਿੱਚ ਹਨ।ਸੂਚੀਬੱਧ ਕੀਤੇ ਗਏ ਸਕੂਲਾਂ ਵਿੱਚ ਪ੍ਰੀਸਕੂਲ, ਐਲੀਮੈਂਟਰੀ, ਸੈਕੰਡਰੀ ਅਤੇ ਬਾਲਗ ਕੈਰੀਅਰ ਸੈਂਟਰ ਸ਼ਾਮਲ ਹਨ।  ਜਿੰਨ੍ਹਾਂ ਨੇ 26 ਅਗਸਤ ਤੋਂ 3 ਸਤੰਬਰ ਦੇ ਵਿਚਕਾਰ ਇੱਕ ਜਾਂ ਵਧੇਰੇ ਲਾਗਾਂ ਦੀ ਰਿਪੋਰਟ ਕੀਤੀ ਹੈ।

ਸਿਹਤ ਮੰਤਰੀ ਕ੍ਰਿਸ਼ਚੀਅਨ ਦੂਬੇ (Christian Dubé ) ਨੇ ਕਿਹਾ ਕਿ ਕੋਵਿਡ 19 ਦਾ ਸੰਕਰਮਣ ਕਮਿਊਨਿਟੀ ਤੋਂ ਫੈਲਿਆ ਹੈ ਨਾ ਕਿ ਸਕੂਲ ਦੇ ਅੰਦਰ ਤੋਂ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪਤਾ ਹੈ ਕਿ ਸਕੂਲ ਦੇ ਸਾਲ ਦੀ ਸ਼ੁਰੂਆਤ ਸੰਪੂਰਨ ਨਹੀਂ ਹੋਈ, ਪਰ ਇਹ ਸੂਬਾ ਤਿਆਰ ਹੋਇਆ ਸੀ। ਉਨ੍ਹਾਂ ਨੇ ਕਿਊਬਿਸਰਜ਼ ਨੂੰ ਦੂਜੀ ਲਹਿਰ ਨੂੰ ਰੋਕਣ ਲਈ ਜਨਤਕ ਸਿਹਤ ਦੇ ਉਪਾਵਾਂ ਦੀ ਪਾਲਣਾ ਕਰਨ ਦਾ ਸੱਦਾ ਦਿੱਤਾ, ਕਿਹਾ ਕਿ ਬਹੁਤੇ ਨਵੇਂ ਕੇਸ ਸਕੂਲ ਜਾਂ ਲੰਬੇ ਸਮੇਂ ਦੇ ਕੇਅਰ ਹੋਮਜ਼ ਵਿੱਚ ਨਹੀਂ ਹਨ । ਇਸਦੇ ਨਾਲ ਨਾਲ ਹੀ ਉਨ੍ਹਾਂ ਕਿਹਾ ਕਿ ਪਿਛਲੇ ਦੋ ਹਫ਼ਤਿਆਂ ਵਿੱਚ ਤਾਜ਼ਾ ਵਾਧਾ ਚਿੰਤਾਜਨਕ ਹੈ।

 

Related News

60 ਤੋਂ 80 ਸਾਲ ਉਮਰ ਦੇ ਲੋਕਾਂ ਲਈ ਕੋਰੋਨਾ ਬਣਿਆ ਜਾਨ ਦਾ ਖ਼ਤਰਾ !

Vivek Sharma

ਪੰਜਾਬ ‘ਚ ਅਚਾਨਕ ਵਧੇ ਕੋਰੋਨਾ ਪਾਜ਼ਿਟਿਵ ਮਾਮਲੇ, ਹੁਣ ਮੁੱਖ ਮੰਤਰੀ ਦੇ ਜ਼ਿਲ੍ਹੇ ਵਿੱਚ ਵੀ ਲਾਗੂ ਕੀਤਾ ਗਿਆ NIGHT CURFEW

Vivek Sharma

ਵੱਡੀ ਖ਼ਬਰ : ਟੋਰਾਂਟੋ ਡਿਸਟ੍ਰਿਕਟ ਸਕੂਲ ਬੋਰਡ ਨੇ ਕਲਾਸਾਂ ਮੁਲਤਵੀ ਕਰਨ ਦਾ ਕੀਤਾ ਐਲਾਨ

Vivek Sharma

Leave a Comment