channel punjabi
Canada International News North America

ਸਕਾਰਬੌਰੋ ਦੇ ਇੰਡਸਟਰੀਅਲ ਏਰੀਆ ‘ਚ ਲੱਗੀ ਜ਼ਬਰਦਸਤ ਅੱਗ

ਸਕਾਰਬੌਰੋ : ਸਕਾਰਬੌਰੋ ਦੇ ਇੰਡਸਟਰੀਅਲ ਏਰੀਆ ਵਿੱਚ ਲੱਗੀ ਜ਼ਬਰਦਸਤ ਅੱਗ ਉੱਤੇ ਕਾਬੂ ਪਾਉਣ ਲਈ ਫਾਇਰ ਅਮਲੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮਿਡਲਫੀਲਡ ਰੋਡ ਨੇੜੇ ਪਾਸਮੋਰ ਐਵਨਿਊ ਉੱਤੇ ਇਹ ਅੱਗ ਰਾਤੀਂ 2:00 ਵਜੇ ਲੱਗੀ। ਹੈਲੀਕਾਪਟਰ ਰਾਹੀਂ ਖਿੱਚੀਆਂ ਤਸਵੀਰਾਂ ਤੋਂ ਪਤਾ ਲੱਗਦਾ ਹੈ ਕਿ ਅੱਗ ਕਿੰਨੀ ਜ਼ਬਰਦਸਤ ਹੈ। ਤਸਵੀਰਾਂ ਵਿੱਚ ਅੱਗ ਬਿਲਡਿੰਗ ਦੀ ਛੱਤ ਦੇ ਉੱਪਰੋਂ ਭਬਕਦੀ ਨਜ਼ਰ ਆ ਰਹੀ ਹੈ। ਜਿਸ ਬਿਲਡਿੰਗ ਵਿੱਚ ਅੱਗ ਲੱਗੀ ਹੈ ਉਸ ਨੂੰ ਪ੍ਰੋਸੈਸਿੰਗ ਫੈਸਿਲਿਟੀ ਦੱਸਿਆ ਜਾ ਰਿਹਾ ਹੈ। ਕਈ ਕਿਲੋਮੀਟਰ ਤੋਂ ਵੀ ਇੱਥੋਂ ਨਿਕਲਣ ਵਾਲੇ ਗਾੜ੍ਹੇ ਧੂੰਏਂ ਨੂੰ ਵੇਖਿਆ ਜਾ ਸਕਦਾ ਹੈ।

ਟੋਰਾਂਟੋ ਫਾਇਰ ਸਰਵਿਸਿਜ਼ ਨੇ ਦੱਸਿਆ ਕਿ ਉਨ੍ਹਾਂ ਨੂੰ ਅੱਗ ਉੱਤੇ ਕਾਬੂ ਪਾਉਣ ਲਈ ਕਾਫੀ ਮਸ਼ੱਕਤ ਕਰਨੀ ਪੈ ਰਹੀ ਹੈ। ਟੋਰਾਂਟੋ ਫਾਇਰ ਨੇ ਦੱਸਿਆ ਕਿ ਅੱਗ ਬਿਲਡਿੰਗ ਦੀ ਛੱਤ ਤੋਂ ਹੀ ਸ਼ੁਰੂ ਹੋਈ ਤੇ ਫਿਰ ਫੌਰੀ ਤੌਰ ਉੱਤੇ ਬਿਲਡਿੰਗ ਖਾਲੀ ਕਰਵਾਉਣੀ ਪਈ। ਅਜੇ ਤੱਕ ਕਿਸੇ ਦੇ ਜ਼ਖ਼ਮੀ ਹੋਣ ਦੀ ਕੋਈ ਖਬਰ ਨਹੀਂ ਹੈ। ਅੱਗ ਉੱਤੇ ਕਾਬੂ ਪਾਏ ਜਾਣ ਤੱਕ ਕਈ ਰੋਡਜ਼ ਨੂੰ ਬਲਾਕ ਜ਼ਰੂਰ ਕੀਤਾ ਗਿਆ ਹੈ।

Related News

ਓਂਟਾਰੀਓ ਦੇ ਤਿੰਨ ਖ਼ੇਤਰਾਂ ਵਿੱਚ ਕੋਰੋਨਾ ਪਾਬੰਦੀਆਂ ਨੂੰ ਹੋਰ ਸਮੇਂ ਲਈ ਵਧਾਇਆ ਗਿਆ

Vivek Sharma

ਸਡਬਰੀ ਪੁਲਿਸ ਨੇ 34 ਸਾਲਾ ਲਾਪਤਾ ਔਰਤ ਨੂੰ ਲੱਭਣ ਲਈ ਜਨਤਾ ਨੂੰ ਕੀਤੀ ਮਦਦ ਦੀ ਅਪੀਲ

Rajneet Kaur

ਬੀ.ਸੀ ਤੋਂ ਐਡਮਿੰਟਨ ਵਲ ਉਡਾਣ ਭਰ ਰਹੇ ਇਕ ਛੋਟੇ ਜਹਾਜ਼ ਦੀ ਸੜਕ ‘ਤੇ ਹੋਈ ਐਮਰਜੈਂਸੀ ਲੈਡਿੰਗ, ਲਗਿਆ ਜਾਮ

Rajneet Kaur

Leave a Comment