channel punjabi
International News USA

ਅਮਰੀਕਾ ਅਤੇ ਵਿਸ਼ਵ ਸਿਹਤ ਸੰਗਠਨ (WHO) ਵਿਚਾਲੇ ਖੜਕੀ, ਅਮਰੀਕਾ ਵੱਲੋਂ ਬਕਾਇਆ ਭੁਗਤਾਨ ਤੋਂ ਕੋਰੀ ਨਾਂਹ

ਆਖਰਕਾਰ ਡਬਲਿਊ.ਐਚ.ਓ. ‘ਤੇ ਟਰੰਪ ਨੇ ਕੱਢੀ ਭੜਾਸ

WHO ਦੀ ਬਕਾਇਆ ਰਾਸ਼ੀ ਦੇਣ ਤੋਂ ਕੀਤਾ ਇਨਕਾਰ

ਕਿਸੇ ਵੀ ਨਵੀਂ ਯੋਜਨਾ ਵਿੱਚ ਸ਼ਿਰਕਤ ਨਾ ਕਰਨ ਦਾ ਫੈਸਲਾ

WHO ਤੋਂ ਵੱਖ ਹੋ ਜਾਵੇਗਾ ਅਮਰੀਕਾ

ਵਾਸ਼ਿੰਗਟਨ: ਅਮਰੀਕਾ ਨੇ ਵਿਸ਼ਵ ਸਿਹਤ ਸੰਗਠਨ (WHO) ਨੂੰ ਬਕਾਇਆ ਰਾਸ਼ੀ ਦਾ ਭੁਗਤਾਨ ਨਾ ਕਰਨ ਦਾ ਫੈਸਲਾ ਕੀਤਾ ਹੈ। ਟਰੰਪ ਪ੍ਰਸ਼ਾਸਨ ਨੇ ਕਿਹਾ ਕਿ ਛੇ ਕਰੋੜ ਡਾਲਰ ਤੋਂ ਜ਼ਿਆਦਾ ਬਕਾਇਆ ਰਾਸ਼ੀ ਨਹੀਂ ਦਿੱਤੀ ਜਾਵੇਗੀ।

ਬੀਤੇ ਮੰਗਲਵਾਰ ਨੂੰ ਵਾਈਟ ਹਾਊਸ ਨੇ ਕੋਵਿਡ-19 ਦੇ ਟੀਕੇ ਦੇ ਵਿਕਾਸ ਤੇ ਵੰਡ ਦੀ WHO ਦੀ ਯੋਜਨਾ ‘ਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ ਸੀ। ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਕੋਰੋਨਾ ਵਾਇਰਸ ਮਹਾਮਾਰੀ ਨਾਲ ਨਜਿੱਠਣ ਦੇ ਤਰੀਕੇ ਨੂੰ ਲੈ ਕੇ WHO ਤੋਂ ਖਫਾ ਹੈ।

ਉਨ੍ਹਾਂ ਇਲਜ਼ਾਮ ਲਾਇਆ ਸੀ ਕਿ ਚੀਨ ਦੇ ਦਬਾਅ ਦੇ ਚੱਲਦਿਆਂ ਉਸ ਨੇ ਪ੍ਰਭਾਵੀ ਭੂਮਿਕਾ ਨਹੀਂ ਨਿਭਾਈ। ਜੇਕਰ ਸਮਾਂ ਰਹਿੰਦਿਆਂ WHO ਨੇ ਦੁਨੀਆਂ ਨਾਲ ਜਾਣਕਾਰੀ ਸਾਂਝੀ ਕੀਤੀ ਹੁੰਦੀ ਤਾਂ ਮਹਾਮਾਰੀ ਖਿਲਾਫ ਠੀਕ ਢੰਗ ਨਾਲ ਕਦਮ ਚੁੱਕੇ ਜਾ ਸਕਦੇ ਸਨ। ਇਸ ਲਈ ਉਨ੍ਹਾਂ WHO ਨੂੰ 2020 ‘ਚ ਦੇਣ ਵਾਲੀ ਰਾਸ਼ੀ ‘ਚੋਂ ਕਰੀਬ 6.2 ਕਰੋੜ ਡਾਲਰ ਦੀ ਰਾਸ਼ੀ ਰੋਕਣ ਦਾ ਫੈਸਲਾ ਕੀਤਾ।

WHO ਤੋਂ ਖੁਦ ਦੇ ਵੱਖ ਹੋਣ ਦੀ ਪ੍ਰਕਿਰਿਆ ਦੇ ਬਾਵਜੂਦ ਅਧਿਕਾਰੀਆਂ ਨੇ ਕਿਹਾ ਕਿ ਅਮਰੀਕਾ ਉਨ੍ਹਾਂ ਦੀਆਂ ਚੋਣਵੀਆਂ ਬੈਠਕਾਂ ‘ਚ ਸ਼ਾਮਲ ਹੁੰਦਾ ਰਹੇਗਾ। ਉਨ੍ਹਾਂ ਦੱਸਿਆ ਕਿ ਵੱਖ ਹੋਣ ਦੀ ਪ੍ਰਕਿਰਿਆ ਦੇ ਇਕ ਸਾਲ ਦੀ ਸਮਾਂ ਸੀਮਾ ਦੌਰਾਨ ਉਸ ਦੇ ਵਿਸ਼ੇਸ਼ ਪ੍ਰੋਗਰਾਮਾਂ ‘ਚ ਅਮਰੀਕਾ ਇਕ ਵਾਰ ਯੋਗਦਾਨ ਵੀ ਦੇਵੇਗਾ।

ਇਸ ਬਿਨ ਵਿਚ ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਵਿਸ਼ਵ ਸਿਹਤ ਸੰਗਠਨ ਨਾਲ ਅਮਰੀਕਾ ਦੇ ਸਬੰਧਾਂ ਬਾਰੇ ਆਪਣਾ ਬਿਆਨ ਜਾਰੀ ਕੀਤਾ।

WHO ਦੇ ਪ੍ਰੋਗਰਾਮਾਂ ‘ਚ ਅਫਗਾਨਿਸਤਾਨ ਅਤੇ ਪਾਕਿਸਤਾਨ ‘ਚ ਪੋਲੀਓ ਰੋਕਥਾਮ ਪ੍ਰੋਗਰਾਮ, ਲੀਬੀਆ, ਸੀਰੀਆ ‘ਚ ਮਨੁੱਖੀ ਸਹਾਇਤਾ ਤੋਂ ਇਲਾਵਾ ਇਨਫਲੂਏਂਜ਼ਾ ਨਾਲ ਨਜਿੱਠਣ ਦੇ ਯਤਨ ਸ਼ਾਮਲ ਹਨ। ਜੁਲਾਈ ‘ਚ ਟਰੰਪ ਨੇ ਐਲਾਨ ਕੀਤਾ ਸੀ ਕਿ ਅਮਰੀਕਾ ਜੁਲਾਈ, 2021 ਤਕ WHO ਤੋਂ ਵੱਖ ਹੋ ਜਾਵੇਗਾ।

Related News

ਇੰਟੇਗ੍ਰਿਟੀ ਕਮਿਸ਼ਨਰ ਨੇ ਜਿਨਸੀ ਸ਼ੋਸ਼ਣ ਦੇ ਦੋਸ਼ੀ ਗੁਰਪ੍ਰੀਤ ਢਿੱਲੋਂ ਨੂੰ ਬਿਨਾਂ ਤਨਖਾਹ ਦੇ ਮੁਅੱਤਲ ਕਰਨ ਦਾ ਦਿਤਾ ਸੁਝਾਅ

Rajneet Kaur

ਕੋਰੋਨਾ ਪ੍ਰਭਾਵ : ਕੈਨੇਡਾ ਨੇ ਸਾਲ 2020 ’ਚ ਸਿਰਫ਼ 1ਲੱਖ 84ਹਜ਼ਾਰ ਪ੍ਰਵਾਸੀਆਂ ਨੂੰ ਦਿੱਤੀ ਨਾਗਰਿਕਤਾ

Vivek Sharma

ਕੈਲਗਰੀ ‘ਚ ਤੜਕਸਾਰ ਹੋਈ ਗੋਲੀਬਾਰੀ, ਇੱਕ ਫ਼ੱਟੜ

Vivek Sharma

Leave a Comment