channel punjabi
Canada International News North America

ਬਰਨਬੀ ‘ਚ ਮੈਟਰੋਟਾਊਨ ਮਾਲ ਤੋਂ ਦੋ 14 ਸਾਲਾਂ ਦੀਆਂ ਕੁੜੀਆਂ ਲਾਪਤਾ

ਵੈਨਕੁਵਰ: ਬਰਨਬੀ ਵਿਚ ਮੈਟਰੋਟਾਊਨ ਮਾਲ ਤੋਂ ਮੰਗਲਵਾਰ ਰਾਤ ਨੂੰ  ਦੋ ਕਿਸ਼ੋਰ ਕੁੜੀਆਂ ਲਾਪਤਾ ਹੋ ਗਈਆਂ ਹਨ।  ਬਰਨਬੀ ਸਥਾਨਕ ਪੁਲਿਸ ਮੁਤਾਬਕ ਮਾਹਸਾ ਕਾਸੇਬ ਅਤੇ ਸਦਾਫ ਫਾਹਿਮੀ ਦੋਵੇਂ 14 ਸਾਲਾਂ ਦੀਆਂ ਹਨ ਜਿੰਨ੍ਹਾਂ ਨੂੰ ਆਖਰੀ ਵਾਰ ਸ਼ਾਮ 6:30 ਵਜੇ ਵੇਖਿਆ ਗਿਆ ਸੀ।

ਪੁਲਿਸ ਨੇ ਕਾਸੇਬ ਦੀ ਪਛਾਣ ਜਾਰੀ ਕੀਤੀ ਹੈ ਤੇ ਦਸਿਆ ਹੈ ਕਿ  ੳੇਹ ਦੱਖਣੀ ਏਸ਼ੀਆਈ ਮੂਲ ਦੀ ਹੈ। ਉਸਦੇ ਪਤਲੇ ਅਤੇ ਲੰਬੇ ਕਾਲੇ ਵਾਲ ਹਨ। ਉਸਦਾ ਕੱਦ 5 ਫੁੱਟ 2 ਇੰਚ ਹੈ। ਆਖਰੀ ਵਾਰ ਉਸਨੇ ਇਕ ਕਾਲੀ ਹੁੱਡੀ ਅਤੇ ਡਾਰਕ ਪੈਂਟ ਪਾਹਿਨੀ ਹੋਈ ਸੀ। ਪੁਲਿਸ ਅਨੁਸਾਰ ਫਾਹੀਮੀ ਵੀ ਦੱਖਣੀ ਏਸ਼ੀਆਈ ਮੂਲ ਦੀ ਹੈ। ਉਸਦਾ ਕੱਦ 5 ਫੁੱਟ 3 ਇੰਚ ਹੈ। ਆਖਰੀ ਵਾਰ ਉਸਨੇ ਹਰੇ ਰੰਗ ਦੀ ਜੈਕੇਟ, ਨੀਲੀ ਕਮੀਜ਼ ਅਤੇ ਕਾਲੀ ਪੈਂਟ ਪਹਿਨੀ ਹੋਈ ਸੀ।

ਪੁਲਿਸ ਨੇ ਨੰਬਰ 604-646-9999 ਜਾਰੀ ਕਰਦਿਆਂ ਕਿਹਾ ਹੈ ਜੇਕਰ ਕਿਸੇ ਨੂੰ ਵੀ ਇਸ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਸਪੰਰਕ ਕਰ ਸਕਦੇ ਹਨ।

 

 

Related News

ਖੁਲਾਸਾ: ਚੀਨ ਵਿੱਚ ਲਗਭਗ ਸੱਤ ਸਾਲ ਪਹਿਲਾਂ ਹੋ ਚੁੱਕੀ ਸੀ ਕੋਰੋਨਾ ਵਾਇਰਸ ਦੀ ਆਮਦ

team punjabi

DSGMC ਚੋਣਾਂ : ਆਖ਼ਰਕਾਰ ਸ਼੍ਰੋਮਣੀ ਅਕਾਲੀ ਦਲ (ਬਾਦਲ) ਲਈ ਵੀ ਚੋਣ ਲੜਣ ਦਾ ਰਾਹ ਹੋਇਆ ਪੱਧਰਾ, ਦਿੱਲੀ ਹਾਈਕੋਰਟ ਨੇ ਪੁਰਾਣੇ ਚੋਣ ਨਿਸ਼ਾਨ ‘ਤੇ ਚੋਣ ਲੜਣ ਦੀ ਦਿੱਤੀ ਇਜਾਜ਼ਤ

Vivek Sharma

BIG NEWS : ਹੁਣ ਓਂਟਾਰੀਓ ਅਤੇ ਅਲਬਰਟਾ ਵਿੱਚ 40 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਨੂੰ ਵੀ ਮਿਲੇਗੀ ਵੈਕਸੀਨ

Vivek Sharma

Leave a Comment