channel punjabi
Canada International News North America

ਬੀਸੀ ਦੇ ਸਕੂਲ ਸਤੰਬਰ ‘ਚ ਨਹੀਂ ਸਗੋਂ ਅਕਤੂਬਰ ‘ਚ ਖੋਲ੍ਹਣ ਬਾਰੇ ਸੋਚ ਰਹੇ ਨੇ ਮਾਹਿਰ

ਬੀਸੀ ਦੇ ਮਾਹਿਰ ਸਕੂਲ ਸਤੰਬਰ ‘ਚ ਨਹੀਂ ਸਗੋਂ ਹੁਣ ਅਕਤੂਬਰ ‘ਚ ਖੁਲਣ ਦੀ ਗੱਲ ਆਖ ਰਹੇ ਹਨ । ਕਾਰਨ ਹੈ ਕਿ ਬੀਸੀ ਸਕੂਲ ਖੁਲਣ ਤੋਂ ਪਹਿਲਾਂ ਜਿਹੜੀਆਂ ਤਬਦੀਲੀਆਂ ਦੀ ਲੋੜ ਹੈ ਉਹ ਮੁਕੰਮਲ ਹੋਣੀ ਚਾਹੀਦੀ ਹੈ। ਖਾਸ ਕਰਕੇ ਮਾਪਿਆਂ ਦੇ ਮਨ ‘ਚ ਆਪਣੇ ਬਚਿਆਂ ਦੀ ਸੁਰਖਿਆ ਨੂੰ ਲੈ ਕੇ ਜਿਹੜੀ ਸ਼ੰਕਾ ਹੈ ਉਹ ਦੂਰ ਹੋਣਾ ਇੱਕ ਵੱਡੀ ਚੁਣੌਤੀ ਹੈ।

ਮਾਹਿਰਾਂ ਮੁਤਾਬਕ ਸੂਬਾ ਸਰਕਾਰ ਦਾਅਵਾ ਤਾਂ ਕਰ ਰਹੀ ਹੈ ਇੱਕ ਫਲੈਕਸੀਬਲ ਸਕੂਲ ਰੀ ਓਪਨ ਪਲੈਨ ਦਾ ਪਰ ਅਜਿਹਾ ਕੁਝ ਅਜੇ ਦਿਖਾਈ ਨਹੀਂ ਦੇ ਰਿਹਾ।

ਬੀਸੀ ਦੇ ਮਾਹਿਰ ਅਕਤੂਬਰ ਤੱਕ ਮਿਆਦ ਵਧਾਉਣ ਦੀ ਗਲ ਕਹਿ ਰਹੇ ਹਨ। ਓਧਰ ਬੀਸੀ ਦੇ ਸਕੂਲ ਖੁਲਣ ‘ਚ ਮਹਿਜ ਕੁਝ ਦਿਨ ਬਾਕੀ ਬਚੇ ਹਨ। ਅਜਿਹੇ ‘ਚ ਕੁਝ ਅਧਿਆਪਕਾਂ ਦਾ ਕਹਿਣਾ ਹੈ ਕਿ ਜਮਾਤਾਂ ਨੂੰ ਸੁਰਖਿਅਤ ਰੱਖਣ ਲਈ ਜੋ ਬਣ ਪਾ ਰਿਹਾ ਹੈ ਉਹ ਕੋਸ਼ਿਸ਼ ਕਰ ਰਹੇ ਹਨ ਪਰ ਫਿਰ ਵੀ ਇੱਕ ਵੱਡੀ ਚਿੰਤਾ ਆਸੇ ਪਾਸੇ ਮੰਡਰਾ ਰਹੀ ਹੈ। ਉਨਾਂ ਨੂੰ ਅਜੇ ਵੀ ਬਹੁਤ ਸਾਰੀਆਂ ਕਮੀਆਂ ਸਕੂਲਾਂ ਦੀ ਸੁਰਖਿਆ ‘ਚ ਨਜ਼ਰ ਆ ਰਹੀਆਂ ਹਨ ।

ਵਿਦਿਅਕ ਟੈਕਨਾਲੋਜੀ ਮਾਹਰ ਵਲੇਰੀ ਇਰਵਿਨ (Valerie Irvine) , ਜੋ ਕਿ ਵਿਕਟੋਰੀਆ ਯੂਨੀਵਰਸਿਟੀ ਵਿਚ ਹੈ, ਦਾ ਕਹਿਣਾ ਹੈ ਕਿ ਮਾਪਿਆਂ ਨੂੰ ਬਹੁਤ ਘੱਟ ਵਿਕਲਪ ਅਤੇ ਬਹੁਤ ਸਾਰੇ ਜੋਖਮਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਅਤੇ ਸਕੂਲ ਦੇ ਸਾਲ ਦੀ ਸ਼ੁਰੂਆਤ ਨੂੰ 1 ਅਕਤੂਬਰ ਤੋਂ ਸ਼ੁਰੂ ਕਰਨ ਨਾਲ ਚੀਜ਼ਾਂ ਨੂੰ ਸਹੀ ਢੰਗ ਨਾਲ ਪ੍ਰਾਪਤ ਕਰਨ ਲਈ ਵਧੇਰੇ ਸਮਾਂ ਮਿਲੇਗਾ।ਇਸ ਨਾਲ ਕਈ ਹੋਰ ਜ਼ਰੂਰਤਾਂ ਨੂੰ ਵੀ ਪੂਰਾ ਕੀਤਾ ਜਾ ਸਕਦਾ ਹੈ।

 

 

 

 

Related News

ਬ੍ਰਿਟੇਨ ਅਤੇ ਫਰਾਂਸ ਤੋ ਬਾਅਦ ਆਸਟ੍ਰੀਆ ਨੇ ਵੀ ਕੀਤਾ ਮੁੜ ਤਾਲਾਬੰਦੀ ਦਾ ਐਲਾਨ

Vivek Sharma

ਕੈਨੇਡਾ ਵਿੱਚ ਕੋਰੋਨਾ ਦੇ ਹਾਲਾਤਾਂ ‘ਚ ਸੁਧਾਰ, ਘਟਣ ਲੱਗੀ ਪ੍ਰਭਾਵਿਤਾਂ ਦੀ ਗਿਣਤੀ

Vivek Sharma

ਹੁਣ WESTERN UNIVERSITY ਦੇ 28 ਵਿਦਿਆਰਥੀ ਕੋਰੋਨਾ ਦੀ ਲਪੇਟ ਵਿੱਚ

Vivek Sharma

Leave a Comment