channel punjabi
Canada International News North America

ਟੋਰਾਂਟੋ: ਸਪੈਨਸ  ਬੇਕਰੀ ‘ਚ ਹੋਈ ਗੋਲੀਬਾਰੀ, ਇਕ ਔਰਤ ਅਤੇ ਪੰਜ ਵਿਅਕਤੀਆਂ ਦੀ ਹਾਲਤ ਗੰਭੀਰ

ਕੇਂਦਰੀ ਟੋਰਾਂਟੋ ਵਿੱਚ ਬੁੱਧਵਾਰ ਤੜਕੇ ਗੋਲੀਬਾਰੀ ਹੋਣ ਤੋਂ ਬਾਅਦ ਇਕ ਔਰਤ ਅਤੇ ਪੰਜ ਵਿਅਕਤੀਆਂ ਨੂੰ ਗੰਭੀਰ ਜ਼ਖਮੀ ਹਾਲਤ ‘ਚ ਵੱਖ-ਵੱਖ ਹਸਪਤਾਲਾਂ ‘ਚ ਲਿਜਾਇਆ ਗਿਆ ਹੈ।

ਟੋਰਾਂਟੋ ਪੁਲਿਸ ਇੰਸਪ. ਟਿਮ ਕ੍ਰੋਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਐਮਰਜੈਂਸੀ ਚਾਲਕਾਂ ਨੂੰ ਸਵੇਰੇ 2 ਵਜੇ ਤੋਂ ਤੁਰੰਤ ਬਾਅਦ ਓਕਵੁੱਡ ਅਤੇ ਮਾਰਲੇ ਐਵੇਨਿਊ  ਦੇ ਵਿਚਕਾਰ ਐਗਲਿੰਟਨ ਐਵੇਨਿਊ ਵੈਸਟ ਵਿਖੇ ਸਪੈਨਸ  ਬੇਕਰੀ ਬੁਲਾਇਆ ਗਿਆ ਸੀ।

ਕ੍ਰੋਨ ਨੇ ਕਿਹਾ ਕਿ “ਬੇਕਰੀ ਖੁੱਲ੍ਹੀ ਹੋਈ ਸੀ ਅਤੇ ਇਹ ਗਾਹਕਾਂ ਨਾਲ ਭਰੀ ਹੋਈ ਸੀ, ਅੰਦਰ ਬਹੁਤ ਸਾਰੇ ਲੋਕ ਸਨ। ਉਨ੍ਹਾਂ ਦਸਿਆ ਕਿ ਬੇਕਰੀ ਦੇ ਸਾਹਮਣੇ ਇਕ ਗੱਡੀ ਆਕੇ ਰੁੱਕੀ। ਜਿੰਨ੍ਹਾਂ ਕਿਸੇ ਵੀ ਸੁਰੱਖਿਆ ਦੀ ਪਰਵਾਹ ਕੀਤੇ ਬਿੰਨ੍ਹਾਂ ਅੰਨ੍ਹੇਵਾਹ ਗੋਲੀਬਾਰੀ ਕੀਤੀ। ਉਨ੍ਹਾਂ ਬੇਕਰੀ ਦੇ ਅੰਦਰ ਬੈਠੇ ਲੋਕਾਂ ਦੇ ਸਮੂਹ ‘ਚ ਬੇਕਾਬੂ ਗੋਲੀਆਂ ਮਾਰੀਆਂ। ਕ੍ਰੋਨ ਨੇ ਕਿਹਾ ਕਿ ਇਹ ਘਟਨਾ ਬਹੁਤ ਗੰਭੀਰ ਹੈ।

ਟਰਾਂਟੋ ਪੈਰਾ ਮੈਡੀਕਲ ਦੇ ਬੁਲਾਰੇ ਨੇ ਦੱਸਿਆ ਕਿ ਚਾਰ ਮਰੀਜ਼ਾਂ ਨੂੰ ਟਰੋਮਾ ਹਸਪਤਾਲ ਲਿਜਾਇਆ ਗਿਆ ਅਤੇ 2 ਮਰੀਜ਼ਾਂ ਨੂੰ ਲੋਕਲ ਹਸਪਤਾਲ ਪਹੁੰਚਾਇਆ ਗਿਆ ਹੈ।

ਕ੍ਰੋਨ ਨੇ ਕਿਹਾ ਕਿ ਅਧਿਕਾਰੀ ਅਜੇ ਵੀ ਗਵਾਹਾਂ ਨਾਲ ਗੱਲ ਕਰਨ ਅਤੇ ਸ਼ੱਕੀ ਵਿਅਕਤੀ ਜਾਂ ਸ਼ੱਕੀ ਵਿਅਕਤੀਆਂ ਬਾਰੇ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇੱਕ ਗੂੜ੍ਹੇ ਰੰਗ ਦੀ ਐਸਯੂਵੀ ਨੂੰ ਖੇਤਰ ਛੱਡਦਾ ਵੇਖਿਆ ਗਿਆ ਹੈ ।

ਕ੍ਰੋਨ ਨੇ ਕਿਹਾ ਕਿ ਸ਼ੂਟਿੰਗ ਦੇ ਨਜ਼ਦੀਕ ਏਲਿੰਗਟਨ ਐਵੇਨਿਊ ਵੈਸਟ ਦਾ ਕੁਝ ਹਿੱਸਾ ਬੰਦ ਰਹੇਗਾ ਕਿਉਂਕਿ ਜਾਂਚਕਰਤਾ ਜਾਂਚ ਕਰ ਰਹੇ ਹਨ।ਉਨ੍ਹਾਂ ਕਿਹਾ ਜੇਕਰ ਕਿਸੇ ਨੂੰ ਇਸ ਘਟਨਾ ਦੀ ਜਾਣਕਾਰੀ ਹੈ ਤਾਂ ਉਹ ਗੁਪਤ ਤੌਰ ‘ਤੇ ਪੁਲਿਸ, ਜਾਂ ਕ੍ਰਾਈਮ ਸਟਾਪਰ ਨੂੰ  ਦਸ ਸਕਦੇ ਹਨ।

Related News

ਕੈਨੇਡਾ ਸਰਕਾਰ ਕਰੀਮਾ ਬਲੋਚ ਕਤਲ ਦੀ ਜਾਂਚ ਵਾਸਤੇ ਦਿਖਾਏ ਹਿੰਮਤ : ਤਾਰੇਕ ਫ਼ਤਿਹ

Vivek Sharma

ਕੈਨੇਡਾ ਵਿੱਚ ਕੋਰੋਨਾ ਦਾ ਅੰਕੜਾ 4 ਲੱਖ 60 ਹਜ਼ਾਰ ਤੋਂ ਪਾਰ, ਵੈਕਸੀਨ ਨਾਲ ਰੁਕੇਗੀ ਕੋਰੋਨਾ ਦੀ ਰਫ਼ਤਾਰ

Vivek Sharma

WEATHER ALEART: ਟੋਰਾਂਟੋ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ, ਮੌਸਮ ਵਿਭਾਗ ਨੇ ਐਡਵਾਇਜਰੀ ਕੀਤੀ ਜਾਰੀ

Vivek Sharma

Leave a Comment