channel punjabi
Canada International News North America

ਵੈਨਕੂਵਰ ਦੀ 2020 ਦੀ ਪੰਜਵੀਂ ਆਵਾਜਾਈ ਮੌਤ, ਮੋਟਰਸਾਈਕਲ ਸਵਾਰ ਦੀ ਹੋਈ ਮੌਤ

ਵੈਨਕੂਵਰ : ਵੈਨਕੂਵਰ ਦੀ 2020 ਦੀ ਪੰਜਵੀਂ ਆਵਾਜਾਈ ਮੌਤ ਵਿੱਚ ਇੱਕ 39 ਸਾਲਾ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ ਹੈ।

ਪੁਲਿਸ ਨੇ ਦੱਸਿਆ ਕਿ ਮੰਗਲਵਾਰ ਸਵੇਰੇ 5:25 ਵਜੇ ਮੋਟਰਸਾਈਕਲ ਸਵਾਰ ਨਾਲ ਇਕ ਔਰਤ ਯਾਤਰੀ ਵੀ ਸਵਾਰ ਸੀ ਜਿੰਨ੍ਹਾਂ ਦੀ ਪੂਰਬੀ ਹੇਸਟਿੰਗਜ਼ ਅਤੇ ਕੋਲੰਬੀਆ ਦੀ ਸੜਕਾਂ ‘ਤੇ ਇਕ ਟਰਾਂਜ਼ਿਟ ਬੱਸ ਨੂੰ ਟੱਕਰ ਹੋ ਗਈ। ਪੁਲਿਸ ਅਨੁਸਾਰ , ਦੋਵਾਂ ਨੂੰ ਹਸਪਤਾਲ ਲਿਜਾਇਆ ਗਿਆ, ਪਰ ਡਰਾਈਵਰ ਦੀ ਸੱਟ ਲੱਗਣ ਕਾਰਨ ਮੌਤ ਹੋ ਗਈ ਅਤੇ ਔਰਤ ਗੰਭੀਰ ਰੂਪ ‘ਚ ਜ਼ਖਮੀ ਹਸਪਤਾਲ ‘ਚ ਦਾਖਲ ਹੈ।

ਬੱਸ ਵਿਚ ਕਿਸੇ ਨੂੰ ਸੱਟ ਨਹੀਂ ਲੱਗੀ ਅਤੇ ਪੁਲਿਸ ਨੇ ਕਿਹਾ ਡਰਾਈਵਰ ਜਾਂਚ ਵਿਚ ਸਹਿਯੋਗ ਕਰ ਰਿਹਾ ਹੈ। ਪੁਲਿਸ ਨੇ ਨੰਬਰ 604-717-3012 ਜਾਰੀ ਕਰਕੇ ਕਿਹਾ ਹੈ ਕਿ ਜੇਕਰ ਕਿਸੇ ਨੇ ਘਟਨਾ ਨੂੰ ਵੇਖਿਆ ਹੈ ਜਾਂ ਫਿਰ ਜਿਸ ਕੋਲ ਡੈਸ਼ਕੈਮ ਫੁਟੇਜ ਹੈ ਤਾਂ ਉਹ ਸਪੰਰਕ ਕਰ ਸਕਦਾ ਹੈ।

Related News

ਬੀ.ਸੀ: ਸਿਹਤ ਅਧਿਕਾਰੀਆਂ ਨੇ 121 ਨਵੇਂ ਕੇਸਾਂ ਅਤੇ ਇੱਕ ਨਵੀਂ ਮੌਤ ਦੀ ਕੀਤੀ ਪੁਸ਼ਟੀ

Rajneet Kaur

ਲਓ ਜੀ, ਦੁਨੀਆ ਦੇਖਦੀ ਰਹਿ ਗਈ, ਰੂਸ ਲੱਭ ਲਿਆਇਆ ‘ਕੋਰੋਨਾ’ ਦਾ ਹੱਲ !

Vivek Sharma

ਐਸਟ੍ਰਾਜੈ਼ਨੇਕਾ ਵੈਕਸੀਨ ਦੀਆਂ 1·5 ਮਿਲੀਅਨ ਡੋਜ਼ਾਂ ਦੇਣ ਦਾ ਭਰੋਸਾ ਦੇਣ ਉੱਤੇ ਟਰੂਡੋ ਨੇ ਬਾਇਡਨ ਦਾ ਕੀਤਾ ਧੰਨਵਾਦ

Vivek Sharma

Leave a Comment