channel punjabi
Canada International News North America

ਐਡਮਿੰਟਨ: ਵਾਲਮਾਰਟ ‘ਚ 12 ਕਰਮਚਾਰੀਆਂ ਨੂੰ ਹੋਇਆ ਕੋਰੋਨਾ ਵਾਇਰਸ, ਸਟੋਰ ਕੀਤਾ ਬੰਦ

ਐਡਮਿੰਟਨ:: ਦੱਖਣੀ ਐਡਮਿੰਟਨ ਵਿਚ ਇਕ ਵਾਲਮਾਰਟ ਸੁਪਰਸੈਂਟਰ ਨੂੰ ਕੰਪਨੀ ਦੁਆਰਾ ਬੰਦ ਕਰ ਦਿੱਤਾ ਗਿਆ ਹੈ ਕਿਉਂਕਿ ਇਥੇ ਕੰਮ ਕਰਨ ਵਾਲੇ ਕਾਮੇ ਕੋਰੋਨਾ ਪੋਜ਼ਟਿਵ ਪਾਏ ਗਏ ਹਨ।

ਵਾਲਮਾਰਟ ਕੈਨੇਡਾ ਦੇ ਨੁਮਾਇੰਦਿਆਂ ਨੇ ਦੱਸਿਆ ਕਿ  3931 ਕੈਲਗਰੀ ਟ੍ਰੇਲ NW ਵਿਖੇ ਸਟੋਰ ਵਿਚ 12 ਕਰਮਚਾਰੀਆਂ ਨੂੰ ਕੋਵਿਡ 19  ਦੀ ਪੁਸ਼ਟੀ ਹੋਣ ਤੋਂ ਬਾਅਦ ਸਟੋਰ ਬੰਦ ਕਰ ਦਿੱਤਾ ਗਿਆ ਹੈ। ਅਲਬਰਟਾ ਦੀ ਸਿਹਤ ਦੀ ਮੁੱਖ ਮੈਡੀਕਲ ਅਧਿਕਾਰੀ ਡਾ. ਡੀਨਾ ਹਿੰਸਾ ਨੇ ਸੋਮਵਾਰ ਨੂੰ ਦਸਿਆ ਕਿ ਇਸਦੀ ਅਜੇ ਪੁਸ਼ਟੀ ਨਹੀਂ ਹੋ ਸਕੀ ਕਿ  ਕਰਮਚਾਰੀ ਕੋਰੋਨਾ ਦੇ ਸ਼ਿਕਾਰ ਕਿਵੇਂ ਹੋਏ । ਵਾਲਮਾਰਟ ਦੇ ਬੁਲਾਰੇ ਨੇ ਦਸਿਆ ਕਿ ਸਟੋਰ ਨੂੰ ਸਫਾਈ ਲਈ ਬੰਦ ਕਰ ਦਿਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਜਿਹੜੇ ਕਰਮਚਾਰੀ ਕੋਰੋਨਾ ਪੀੜਿਤ ਹਨ ਉਹ ਜਲਦ ਹੀ ਕੋਰੋਨਾ ਨੂੰ ਮਾਤ ਦੇ ਕੇ ਸਹਿਤਯਾਬ ਹੋ ਕੇ ਆਉਣਗੇ । ਉਨ੍ਹਾਂ ਇਹ ਵੀ ਕਿਹਾ ਕਿ ਸਟੋਰ ਨੂੰ ਕਦੋਂ ਖੋਲ੍ਹਿਆ ਜਾਵੇਗਾ, ਅਜੇੇ ਇਸ ਬਾਰੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ।

ਵਾਲਮਾਰਟ ਕੈਨੇਡਾ ਨੇ ਪਹਿਲਾਂ ਐਲਾਨ ਕੀਤਾ ਸੀ ਕਿ ਉਹ ਆਪਣੇ ਸਾਰੇ ਸਟੋਰਾਂ ਵਿਚ ਮਾਸਕ ਜਾਂ ਫੇਸ ਕਵਰਿੰਗ ਲਾਜ਼ਮੀ ਬਣਾ ਰਿਹਾ ਹੈ, ਇਹ ਨਿਯਮ ਜੋ ਕਿ 12 ਅਗਸਤ ਨੂੰ ਲਾਗੂ ਹੋਇਆ ਸੀ।

ਸੋਮਵਾਰ ਨੂੰ, ਸੂਬੇ ਵਿਚ ਹਫਤੇ ਦੇ ਅੰਤ ਵਿਚ ਲਏ ਗਏ ਟੈਸਟਾਂ ਵਿਚੋਂ 426 ਨਵੇਂ ਕੋਵਿਡ 19 ਦੇ ਮਾਮਲੇ ਸਾਹਮਣੇ ਆਏ ਸਨ। ਸ਼ੁੱਕਰਵਾਰ ਨੂੰ ਇੱਥੇ 133, ਸ਼ਨੀਵਾਰ ਨੂੰ 184 ਅਤੇ ਐਤਵਾਰ ਨੂੰ 109 ਨਵੇਂ ਕੇਸ ਦਰਜ ਹੋਏ ਸਨ।

Related News

29 ਸਾਲਾ ਪੰਜਾਬੀ ਨੌਜਵਾਨ ਦੀ ਕਿੰਗਜ਼ ਦਰਿਆ ‘ਚ ਡੁੱਬ ਰਹੇ ਬੱਚਿਆ ਨੂੰ ਬਚਾਉਣ ਸਮੇਂ ਹੋਈ ਮੌਤ, ਬੱਚੇ ਸੁਰੱਖਿਅਤ

Rajneet Kaur

ਜਲਾਲਾਬਾਦ ਵਿੱਚ ਸੁਖਬੀਰ ਬਾਦਲ ਦੀ ਗੱਡੀ ‘ਤੇ ਪੱਥਰਬਾਜ਼ੀ, ਫਾਇਰਿੰਗ, 40 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ

Vivek Sharma

ਕੈਨੇਡੀਅਨ ਫੌਜ ਕੋਵਿਡ 19 ਟੀਕਿਆਂ ਨੂੰ ਦੇਸ਼ ਭਰ ‘ਚ ਪਹੁੰਚਾਉਣ ਲਈ ਨਿਭਾਵੇਗੀ ਅਹਿਮ ਭੂਮਿਕਾ

Rajneet Kaur

Leave a Comment