channel punjabi
Canada International News North America

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਕੈਨੇਡਾ ਦੇ ਪਹਿਲੇ ਪ੍ਰਧਾਨ ਮੰਤਰੀ ਦੇ ਬੁੱਤ ਨਾਲ ਭੰਨ੍ਹ ਤੋੜ ਕਰਨ ਵਾਲੇ ਲੋਕਾਂ ਤੋਂ ਹੋਏ ਨਿਰਾਸ਼

ਮਾਂਟਰੀਅਲ  : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਖਿਆ ਕਿ ਮਾਂਟਰੀਅਲ ਵਿੱਚ ਸਥਿਤ ਕੈਨੇਡਾ ਦੇ ਪਹਿਲੇ ਪ੍ਰਧਾਨ ਮੰਤਰੀ ਦੇ ਬੁੱਤ ਨਾਲ ਭੰਨ੍ਹ ਤੋੜ ਕਰਨ ਵਾਲੇ ਲੋਕਾਂ ਕਾਰਨ ਕਾਫੀ ਨਿਰਾਸ਼ ਹਨ । ਇਸ ਦੌਰਾਨ ਕਿਊਬਕਿ ਦੇ ਪ੍ਰੀਮੀਅਰ ਵੱਲੋਂ ਇਸ ਬੁੱਤ ਨੂੰ ਠੀਕ ਕਰਵਾਉਣ ਦਾ ਵਾਅਦਾ ਵੀ ਕੀਤਾ ਗਿਆ ਹੈ।

ਮਾਂਟਰੀਅਲ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰੂਡੋ ਨੇ ਆਖਿਆ ਕਿ ਉਹ ਨਸਲਵਾਦ ਤੇ ਪੱਖਪਾਤ ਖਿਲਾਫ ਆਵਾਜ਼ ਉਠਾਉਣ ਵਾਲੇ ਕੈਨੇਡੀਅਨਾਂ ਦੇ ਟੁੱਟ ਚੁੱਕੇ ਸਬਰ ਨੂੰ ਸਮਝ ਸਕਦੇ ਹਨ ਪਰ ਆਪਣੇ ਵਿਚਾਰ ਪ੍ਰਗਟ ਕਰਨ ਲਈ ਇਸ ਤਰ੍ਹਾਂ ਦੀ ਬਰਬਰਤਾ ਨੂੰ ਸਵੀਕਾਰ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਆਖਿਆ ਕਿ ਅਸੀਂ ਕਾਨੂੰਨ ਦੀ ਪਾਲਣਾ ਕਰਨ ਵਾਲੇ ਲੋਕ ਹਾਂ ਤੇ ਜੇ ਸਾਨੂੰ ਕਿਸੇ ਤਰ੍ਹਾਂ ਦੇ ਸੁਧਾਰ ਤੇ ਤਬਦੀਲੀ ਲਈ ਆਵਾਜ਼ ਉਠਾਉਣੀ ਵੀ ਪਵੇ ਤਾਂ ਸਾਨੂੰ ਇਨ੍ਹਾਂ ਨਿਯਮਾਂ ਦਾ ਸਤਿਕਾਰ ਕਰਦਿਆਂ ਹੋਇਆਂ ਹੀ ਆਪਣੀ ਗੱਲ ਰੱਖਣੀ ਚਾਹੀਦੀ ਹੈ। ਇਸ ਤਰ੍ਹਾਂ ਗੁੱਸੇ ਵਿੱਚ ਆ ਕੇ ਭੰਨ੍ਹ ਤੋੜ ਕਰਨ ਨਾਲ ਨਾ ਤਾਂ ਇਸ ਦੇਸ਼ ਵਿੱਚ ਇਨਸਾਫ ਲਿਆਂਦਾ ਜਾ ਸਕਦਾ ਹੈ ਤੇ ਨਾ ਹੀ ਸਮਾਨਤਾ ਲਿਆਂਦੀ ਜਾ ਸਕਦੀ ਹੈ।

ਮਾਂਟਰੀਅਲ ਪੁਲਿਸ ਨੇ ਦੱਸਿਆ ਕਿ ਤੈਸ਼ ਵਿੱਚ ਆਏ ਲੋਕਾਂ ਨੇ ਜੌਹਨ ਏ਼ਮੈਕਡੌਨਲਡ ਦੇ ਬੁੱਤ ਦੇ ਗਲ ਵਿੱਚ ਰੱਸਾ ਪਾਇਆ ਤੇ ਉਸ ਨੂੰ ਜ਼ਮੀਨ ਉੱਤੇ ਸੁੱਟ ਦਿੱਤਾ ਇਸ ਨਾਲ ਬੁੱਤ ਦਾ ਸਿਰ ਵੀ ਧੜ ਨਾਲੋਂ ਅੱਡ ਹੋ ਗਿਆ ਫਿਰ ਮੁਜ਼ਾਹਰਾਕਾਰੀਆਂ ਨੇ ਬੁੱਤ ਉੱਤੇ ਗ੍ਰੈਫਿਟੀ ਕਰ ਦਿੱਤੀ ਮੁਜ਼ਾਹਰਾਕਾਰੀ ਪੁਲਿਸ ਬਜਟ ਵਿੱਚ ਕਟੌਤੀ ਦੀ ਮੰਗ ਕਰ ਰਹੇ ਸਨ।

Related News

ਅਮਰੀਕਾ ਵਿਖੇ ਇੱਕ ਦਿਨ ‘ਚ 1 ਲੱਖ ਤੋਂ ਵੱਧ ਕੋਰੋਨਾ ਪਾਜ਼ਿਟਿਵ ਮਾਮਲੇ ਆਏ ਸਾਹਮਣੇ

Vivek Sharma

ਭਾਰਤ ਦੇ ਸਖਤ ਵਿਰੋਧ ਦੇ ਬਾਵਜੂਦ ਵਿਦੇਸ਼ਾਂ ਵਿੱਚੋਂ ਕਿਸਾਨ ਅੰਦੋਲਨ ਨੂੰ ਮਿਲ ਰਹੀ ਹਮਾਇਤ

Vivek Sharma

ਬੀ.ਸੀ ‘ਚ ਜਨਤਕ ਸਿਹਤ ਦੇ ਆਦੇਸ਼ਾਂ ਦੀ ਉਲੰਘਣਾ ਕਰਨ ਵਾਲੇ ਲੋਕਾਂ ਨੂੰ ਦੇਣਾ ਪਵੇਗਾ $2000 ਤਕ ਦਾ ਜੁਰਮਾਨਾ: ਮਾਈਕ ਫਰਨਵਰਥ

Rajneet Kaur

Leave a Comment