channel punjabi
International News USA

ਕੋਰੋਨਾ ਨੂੰ ਲੈ ਕੇ W.H.O. ਨੇ ਜਾਰੀ ਕੀਤੀ ਨਵੀਂ ਚਿਤਾਵਨੀ, ਅਨੇਕਾਂ ਦੇਸ਼ਾਂ ਦੀ ਵਧੀ ਚਿੰਤਾ

ਸਰਦੀ ਦੇ ਮੌਸਮ ਵਿੱਚ ਵਧੇਗੀ ਕੋਰੋਨਾ ਦੀ ਮਾਰ : ਵਿਸ਼ਵ ਸਿਹਤ ਸੰਗਠਨ

‘ਸਕੂਲਾਂ, ਕਾਲਜਾਂ ਦੇ ਖੁੱਲ੍ਹਣ ਨਾਲ ਛੋਟੀ ਉਮਰ ਦੀ ਆਬਾਦੀ ‘ਚ ਕੋਰੋਨਾ ਦਾ ਪਸਾਰ ਹੋਣ ਦੀ ਸੰਭਾਵਨਾ’

ਵਿਸ਼ਵ ਸਿਹਤ ਸੰਗਠਨ ਦੀ ਨਵੀਂ ਚਿਤਾਵਨੀ ਨਾਲ ਦੁਨੀਆ ਦੇ ਅਨੇਕਾਂ ਦੇਸ਼ਾਂ ਦੀ ਵਧੀ ਚਿੰਤਾ

WHO ਨੇ ਬਣਾਈ ਇਕ ਕਮੇਟੀ, ਜੋ ਹੈਲਥ ਐਮਰਜੈਂਸੀ ਦੀ ਘੋਸ਼ਣਾ ਕਰਣ ਦੇ ਨਿਯਮ ਨੂੰ ਬਦਲੇਗੀ

ਜਿਨੇਵਾ : ਕੋਰੋਨਾ ਦਾ ਕਹਿਰ ਦੁਨੀਆ ਦੇ ਜਿਆਦਾਤਰ ਦੇਸ਼ਾਂ ਵਿੱਚ ਫੈਲ ਚੁੱਕਾ ਹੈ, ਜਿਸ ਦੇ ਮੱਦੇਨਜ਼ਰ ਵਿਸ਼ਵ ਸਿਹਤ ਸੰਗਠਨ (WHO) ਨੇ ਇਕ ਵਾਰ ਫਿਰ ਚਿਤਾਵਨੀ ਦਿੱਤੀ ਹੈ ਕਿ ਆਉਣ ਵਾਲੀਆਂ ਸਰਦੀਆਂ ਵਿਚ ਯੂਰਪ ਸਮੇਤ ਦੁਨੀਆ ਦੇ ਕਈ ਹਿੱਸਿਆਂ ਵਿਚ ਕੋਰੋਨਾ ਖ਼ਤਰਨਾਕ ਰੂਪ ਧਾਰ ਸਕਦਾ ਹੈ।

ਸੰਗਠਨ ਨੇ ਕਿਹਾ ਕਿ ਇਸ ਦੌਰਾਨ ਹਸਪਤਾਲਾਂ ਵਿਚ ਭਰਤੀ ਹੋਣ ਵਾਲੇ ਲੋਕਾਂ ਦੀ ਗਿਣਤੀ ਵਧੇਗੀ ਅਤੇ ਮੌਤ ਦਰ ਵਿਚ ਵੀ ਵਾਧਾ ਹੋਵੇਗਾ। ਯੂਰਪ ਵਿਚ WHO ਦੇ ਰੀਜਨਲ ਡਾਇਰੈਕਟਰ ਹੈਨਰੀ ਕਲਗ ਨੇ ਕਿਹਾ, ‘ਸਰਦੀਆਂ ਵਿਚ ਨੌਜਵਾਨ ਬਜ਼ੁਰਗ ਆਬਾਦੀ ਦੇ ਜ਼ਿਆਦਾ ਕਰੀਬ ਹੋਣਗੇ, ਅਸੀਂ ਗੈਰ-ਜ਼ਰੂਰੀ ਭਵਿੱਖਵਾਣੀ ਨਹੀਂ ਕਰਣਾ ਚਾਹੁੰਦੇ ਪਰ ਇਸ ਦਾ ਨਿਸ਼ਚਿਤ ਰੂਪ ਨਾਲ ਖ਼ਦਸ਼ਾ ਹੈ। ਇਸ ਦੌਰਾਨ ਜ਼ਿਆਦਾ ਲੋਕ ਹਸਪਤਾਲਾਂ ਵਿਚ ਭਰਤੀ ਹੋਣਗੇ ਅਤੇ ਮੌਤ ਦਰ ਵੱਧ ਜਾਵੇਗੀ।’

ਹੈਨਰੀ ਕਲਗ ਨੇ ਆਉਣ ਵਾਲੇ ਮਹੀਨਿਆਂ ਵਿਚ 3 ਮੁੱਖ ਕਾਰਣਾਂ ‘ਤੇ ਧਿਆਨ ਕਰਣ ਲਈ ਕਿਹਾ ਹੈ। ਇਨ੍ਹਾਂ ਵਿਚ ਸਕੂਲਾਂ ਦਾ ਫਿਰ ਤੋਂ ਖੁੱਲ੍ਹਣਾ, ਸਰਦੀ-ਜ਼ੁਕਾਮ ਦਾ ਮੌਸਮ ਅਤੇ ਸਰਦੀਆਂ ਦੌਰਾਨ ਬਜ਼ੁਰਗਾਂ ਦੀ ਜ਼ਿਆਦਾ ਮੌਤ ਸ਼ਾਮਲ ਹੈ। ਇਨ੍ਹਾਂ ਕਾਰਨਾਂ ਨਾਲ ਇਨਫੈਕਸ਼ਨ ਦੇ ਹੋਰ ਖ਼ਤਰਨਾਕ ਹੋਣ ਦਾ ਖ਼ਤਰਾ ਹੈ। ਉਨ੍ਹਾ ਕਿਹਾ ਕਿ ਦੁਨੀਆ ਦੇ ਦੇਸ਼ਾਂ ਨੂੰ ਉਨ੍ਹਾਂ ਦੀ ਇਸ ਚਿਤਾਵਨੀ ਮੁਤਾਬਕ ਹੁਣ ਤੋਂ ਹੀ ਤਿਆਰੀਆਂ ਕਰਣੀਆਂ ਚਾਹੀਦੀਆਂ ਹਨ।

ਅਮਰੀਕਾ ਵਿਚ ਸਕੂਲ ਅਤੇ ਕਾਲਜ ਖੋਲ੍ਹਣ ਦੇ ਚਲਦੇ ਕਈ ਜਗ੍ਹਾ ਕੋਰੋਨਾ ਦਾ ਇਨਫੈਕਸ਼ਨ ਫੈਲਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦੇਈਏ ਕਿ ਮਿਸੀਸੀਪੀ ਦੇ ਇਕ ਸਕੂਲ ਵਿਚ 4000 ਬੱਚਿਆਂ ਅਤੇ 600 ਅਧਿਆਪਕਾਂ ਨੂੰ ਇਕਾਂਤਵਾਸ ਕਰਣਾ ਪਿਆ ਹੈ।

WHO ਨੇ ਕਿਹਾ ਹੈ ਕਿ ਉਸ ਨੇ ਇਕ ਕਮੇਟੀ ਬਣਾਈ ਹੈ ਜੋ ਹੈਲਥ ਐਮਰਜੈਂਸੀ ਦੀ ਘੋਸ਼ਣਾ ਕਰਣ ਦੇ ਨਿਯਮ ਬਦਲੇਗੀ। ਦੱਸ ਦੇਈਏ ਕਿ ਕੋਰੋਨਾ ਮਹਾਮਾਰੀ ਦੇ ਬਾਅਦ ਡਬਲਯੂ.ਐਚ.ਓ. ‘ਤੇ ਦੁਨੀਆ ਨੂੰ ਦੇਰੀ ਨਾਲ ਜਾਣਕਾਰੀ ਦੇਣ ਦੇ ਦੋਸ਼ ਲੱਗਦੇ ਰਹੇ ਹਨ। ਹੁਣ ਡਬਲਯੂ.ਐਚ.ਐਚ.ਓ. ਨੇ ਆਪਣੇ ਨਿਯਮਾਂ ਦੀ ਸਮੀਖਿਆ ਦੀ ਇਕ ਕਮੇਟੀ ਬਣਾਈ ਹੈ, ਜਿਸ ਨਾਲ ਵੇਖਿਆ ਜਾਵੇਗਾ ਕਿ ਕੀ ਨਿਯਮਾਂ ਵਿਚ ਕੋਈ ਬਦਲਾਅ ਕੀਤਾ ਜਾਣਾ ਚਾਹੀਦਾ ਹੈ?

Related News

ਸਸਕੈਚਵਨ ਦੇ ਸਕੂਲਾਂ ਤੱਕ ਫੈਲਿਆ ਕੋਰੋਨਾ, ਅਹਿਤਿਆਤ ਦੇ ਤੌਰ ਤੇ ਲਿਆ ਵੱਡਾ ਫੈਸਲਾ

Vivek Sharma

ਨਾਬਾਲਗ ਨਾਲ ਬਲਤਕਾਰ ਤੋਂ ਬਾਅਦ, ਨਵਜੰਮੇ ਬੱਚੇ ਦੇ ਕਤਲ ਦੇ ਮਾਮਲੇ ‘ਚ ਭਗੋੜਾ ਦੋਸ਼ੀ ਕੈਨੇਡਾ ਤੋਂ ਗ੍ਰਿਫਤਾਰ

Rajneet Kaur

ਹੈਮਿਲਟਨ ‘ਚ ਇਕ ਸਟੀਲ ਫੈਕਟਰੀ ‘ਚ ਵੱਡੇ ਧਮਾਕੇ ਤੋਂ ਬਾਅਦ ਲੱਗੀ ਅੱਗ, ਪੁਲਿਸ ਵਲੋਂ ਜਾਂਚ ਸ਼ੁਰੂ

Rajneet Kaur

Leave a Comment