channel punjabi
Canada International News North America

ਹੈਮਿਲਟਨ ‘ਚ ਇਕ ਸਟੀਲ ਫੈਕਟਰੀ ‘ਚ ਵੱਡੇ ਧਮਾਕੇ ਤੋਂ ਬਾਅਦ ਲੱਗੀ ਅੱਗ, ਪੁਲਿਸ ਵਲੋਂ ਜਾਂਚ ਸ਼ੁਰੂ

ਹੈਮਿਲਟਨ ਪੁਲਿਸ ਅਨੁਸਾਰ ਸ਼ੁੱਕਰਵਾਰ ਸਵੇਰੇ ਹੈਮਿਲਟਨ ਵਿਚ ਇਕ ਸਟੀਲ ਫੈਕਟਰੀ ਵਿਚ ਹੋਏ ਵੱਡੇ ਧਮਾਕੇ ਤੋਂ ਬਾਅਦ ਕਿਸੇ ਦੇ ਜ਼ਖਮੀ ਹੋਣ ਦੀ ਖਬਰ ਨਹੀਂ ਹੈ। ਹੈਮਿਲਟਨ ਦੇ ਵਾਟਰਫ੍ਰੰਟ ਉਦਯੋਗਿਕ ਜ਼ੋਨ ਤੋਂ ਭੂਰੇ ਧੂੰਏ ਦੇ ਵੱਡੇ ਬੱਦਲ ਆਉਂਦੇ ਵੇਖੇ ਗਏ।

ਸਵੇਰੇ 11 ਵਜੇ ਤੋਂ ਤੁਰੰਤ ਬਾਅਦ ਹੈਮਿਲਟਨ ਦੇ ਅੱਗ ਬੁਝਾਉ ਅਮਲੇ ਨੇ ਕਿਹਾ ਕਿ ਉਨ੍ਹਾਂ ਨੂੰ ਬਰਲਿੰਗਟਨ ਸਟ੍ਰੀਟ ਦੇ ਉੱਤਰ ਵੱਲ 300 ਵਿਲਕੋਕਸ ਸਟ੍ਰੀਟ ਵਿਖੇ ਬੁਲਾਇਆ ਗਿਆ ਸੀ। ਹੈਮਿਲਟਨ ਫਾਇਰ ਦੇ ਅਨੁਸਾਰ, ਸਟੀਲ ਉਤਪਾਦਨ ਵਾਲੀ ਕੰਪਨੀ ਅਰਸੇਲਰਮਿੱਤਲ (ArcelorMittal) ਦੀ ਇਕ ਇਮਾਰਤ ‘ਚ ਅੱਗ ਲੱਗੀ ਸੀ।

ਪੁਲਿਸ ਅਧਿਕਾਰੀਆਂ ਨੇ ਸ਼ੁਰੂ ਵਿੱਚ ਕਿਹਾ ਕਿ ਇਹ ਧਮਾਕਾ ਸਟੈਲੋ ਹੈਮਿਲਟਨ ਵਰਕਸ ਵਿਖੇ ਹੋਇਆ ਸੀ। ਦਰਅਸਲ, ਇਹ ਧਮਾਕਾ ਆਰਸੇਲਰਮਿੱਤਲ ਡੋਫਾਸਕੋ ਵਿਖੇ ਹੋਇਆ ਸੀ।

ਹੈਮਿਲਟਨ ਪੁਲਿਸ ਦੇ ਕਾਰਜਕਾਰੀ ਸਟਾਫ Sgt. Jason Leek ਨੇ ਕਿਹਾ ਕਿ ਅੱਗ ‘ਤੇ ਜਲਦੀ ਹੀ ਕਾਬੂ ਪਾ ਲਿਆ ਗਿਆ ਸੀ। ਉਨ੍ਹਾਂ ਕਿਹਾ ਕਿ ਇਸ ਦੌਰਾਨ ਪੁਲਿਸ ਕਿਸੇ ਸੁਰੱਖਿਆ ਜਾਂ ਵਾਤਾਵਰਣ ਸੰਬੰਧੀ ਚਿੰਤਾਵਾਂ ਤੋਂ ਵਾਕਫ਼ ਨਹੀਂ ਹੈ।

ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਜ਼ੋਰ ਦਾ ਧਮਾਕਾ ਸੁਣਾਈ ਦਿੱਤਾ। ਇਸ ਦੇ ਬਾਅਦ ਇਸ ਖੇਤਰ ਵਿਚ ਅੱਗ ਲੱਗੀ ਤੇ ਧੂੰਆਂ ਉੱਠਦਾ ਦਿਖਾਈ ਦਿੱਤਾ। ਲੋਕਾਂ ਨੇ ਇਸ ਦੀਆਂ ਤਸਵੀਰਾਂ ਤੇ ਵੀਡੀਓਜ਼ ਸਾਂਝੀਆਂ ਕੀਤੀਆਂ। ਫਿਲਹਾਲ ਪੁਲਸ ਵਲੋਂ ਇਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ ਤੇ ਹੋਏ ਨੁਕਸਾਨ ਦਾ ਜਾਇਜ਼ਾ ਲਿਆ ਜਾ ਰਿਹਾ ਹੈ।
.

Related News

ਕਿਉਬਿਕ ਪੁਲਿਸ ਵਲੋਂ Lake of Two Mountains ‘ਚ ਲਾਪਤਾ ਹੋਏ ਵਿਅਕਤੀ ਦੀ ਭਾਲ ਜਾਰੀ

Rajneet Kaur

ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਕੈਨੇਡਾ ਸਰਕਾਰ ਦਾ ਨਵਾਂ ਫ਼ਰਮਾਨ, ਵਿਦਿਆਰਥੀਆਂ ਦੀਆਂ ਆਸਾਂ ‘ਤੇ ਫਿਰਿਆ ਪਾਣੀ !

Vivek Sharma

ਬਰੈਂਪਟਨ: ਓਂਟਾਰੀਓ ‘ਚ ਇਕ ਘਰ ‘ਚ 200 ਤੋਂ ਵੱਧ ਲੋਕ ਕਰ ਰਹੇ ਸਨ ਪਾਰਟੀ, ਮਾਲਕ ਵਿਰੁਧ ਐਮਰਜੰਸੀ ਐਂਡ ਸਿਵਲ ਪ੍ਰੋਟੈਕਸ਼ਨ ਐਕਟ ਤਹਿਤ ਮਾਮਲਾ ਦਰਜ

Rajneet Kaur

Leave a Comment