channel punjabi
Canada International News North America

ਸਸਕੈਚਵਨ ‘ਚ ਇਕ ਧੀ ਆਪਣੇ ਪਿਤਾ ਨਾਲ ਫੋਨ ਤੇ ਗਲ ਕਰ ਰਹੀ ਸੀ ਕਿ ਅਚਾਨਕ ਰਿੱਛ ਨੇ ਕੀਤਾ ਹਮਲਾ, ਹੋਈ ਮੌਤ

ਸਸਕੈਚਵਨ: ਕੈਨੇਡਾ ‘ਚ ਵਿਅਕਤੀਆਂ ਉਪਰ ਰਿੱਛ ਦੇ ਹਮਲੇ ਵਧ ਦੇ ਜਾ ਰਹੇ ਹਨ। ਹੁਣ ਸਸਕੈਚਵਨ ‘ਚ ਇਕ ਧੀ ਆਪਣੇ ਪਿਤਾ ਨਾਲ ਫੋਨ ਤੇ ਗਲ ਕਰ ਰਹੀ ਸੀ ਕਿ ਅਚਾਨਕ ਇਕ ਰਿੱਛ ਨੇ ਉਸਤੇ ਹਮਲਾ ਕਰ ਦਿਤਾ, ਜਿਸ ਕਾਰਨ ਉਸਦੀ ਮੌਤ ਹੋ ਗਈ।

ਹੁਬਰਟ ਐਸਕੁਇਰੋਲ ਦਾ ਕਹਿਣਾ ਹੈ ਕਿ ਉਹ ਆਪਣੀ ਬੇਟੀ ਸਟੈਫਨੀ ਬਲੇਸ ਨਾਲ ਸੈਟੇਲਾਈਟ ਫੋਨ ‘ਤੇ ਵੀਰਵਾਰ ਸ਼ਾਮ 5:41 ਵਜੇ ਗੱਲ ਕਰ ਰਿਹਾ ਸੀ, ਕਿ ਅਚਾਨਕ ਰਿੱਛ ਨੇ ਉਸ ਤੇ ਹਮਲਾ ਕਰ ਦਿਤਾ।

ਐਸਕੁਇਰੋਲ ਦੇ ਅਨੁਸਾਰ, ਉਸਦੀ ਧੀ ਦੱਖਣ ਵੱਲ ਇੱਕ ਖੁੱਲ੍ਹੇ ਖੇਤਰ ਵਿੱਚ ਕਾਲ ਕਰ ਰਹੀ ਹੋਵੇਗੀ। ਦੋ ਮਿੰਟ ਇੰਤਜ਼ਾਰ ਕਰਨ ਤੋਂ ਬਾਅਦ, ਐਸਕੁਇਰੋਲ ਨੇ ਕੁਨੈਕਸ਼ਨ ਕੱਟਿਆ ਅਤੇ ਵਾਪਸ ਫੋਨ ਲਗਾਇਆ, ਕਿਸੇ ਨੇ ਉੱਤਰ ਨਹੀਂ ਦਿੱਤਾ। ਸੱਤ ਮਿੰਟ ਬਾਅਦ, ਉਸਨੂੰ ਆਪਣੀ ਧੀ ਦੇ ਪਤੀ, ਕਰਟਿਸ ਬਲੇਸ ਦਾ ਫੋਨ ਆਇਆ, ਜੋ ਕਿ ਲਗਭਗ 30 ਮੀਟਰ ਦੀ ਦੂਰੀ ਤੇ ਕੈਬਿਨ ਦੀ ਰਸੋਈ ਵਿੱਚ ਗਿਆ ਹੋਇਆ ਸੀ।

ਉਸਨੇ ਦਸਿਆ ਕਿ ਉਹ ਰਸੋਈ ‘ਚ ਸੀ ਤੇ ਆਵਾਜ਼ ਸੁਣ ਕੇ ਉਹ ਦੌੜਿਆ ਤੇ ਦੇਖਿਆ ਰਿੱਛ ਸਟੀਫਨੀ ਨੂੰ ਲੈ ਜਾ ਰਿਹਾ ਉਸ ਨੇ ਰਿੱਛ ‘ਤੇ ਗੋਲੀਆਂ ਦਾਗੀਆਂ ਪਰ ਇਸ ਤੋਂ ਪਹਿਲਾਂ ਹੀ ਰਿੱਛ ਸਟੀਫਨੀ ਦੀ ਜਾਨ ਲੈ ਚੁੱਕਿਆ ਸੀ। ਕਰਟੀਜ਼ ਨੇ ਸਟੀਫਨੀ ਨੂੰ ਬਚਾਉਣ ਲਈ ਮੂੰਹ ਰਾਹੀਂ ਸਾਹ ਵੀ ਦਿਤਾ ਪਰ ਸਟੀਫਨੀ ਮਰ ਚੁੱਕੀ ਸੀ।

 

Related News

ਉੱਤਰ ਯਾਰਕ ‘ਚ ਇੱਕ TTC ਬੱਸ ‘ਚ ਇਕ ਵਿਅਕਤੀ ‘ਤੇ ਚਾਕੂ ਨਾਲ ਹੋਇਆ ਹਮਲਾ

Rajneet Kaur

ਟੋਰਾਂਟੋ ਸਿਟੀ ਕਾਉਂਸਲ ਵੱਲੋਂ ਡਲਿਵਰੀ ਐਪਸ ਵੱਲੋਂ ਫੂਡ ਡਲਿਵਰ ਕਰਨ ਲਈ ਰੈਸਟੋਰੈਂਟਸ ਤੋਂ ਚਾਰਜ ਕੀਤੀ ਜਾਣ ਵਾਲੀ ਫੀਸ ਨੂੰ ਠੱਲ੍ਹ ਪਾਉਣ ਲਈ ਪਾਈ ਗਈ ਵੋਟ

Rajneet Kaur

WHO ਮੁੱਖੀ ਨੇ ਕਿਹਾ, ਕੋਰੋਨਾ ਮਹਾਮਾਂਰੀ ‘ਤੇ ਰਾਜਨੀਤੀ ਨਾ ਕਰਨ ਵਿਸ਼ਵ ਦੇ ਨੇਤਾ

team punjabi

Leave a Comment