channel punjabi
Canada International News North America

ਟੋਰਾਂਟੋ: ਇਕ ਘਰ ‘ਚੋਂ ਮਿਲੀ ਵਿਅਕਤੀ ਦੀ ਲਾਸ਼, ਪੁਲਿਸ ਵਲੋਂ ਜਾਂਚ ਸ਼ੁਰੂ

ਟੋਰਾਂਟੋ: ਟੋਰਾਂਟੋ ਪੁਲਿਸ ਦਾ ਕਹਿਣਾ ਹੈ ਕਿ ਬੁੱਧਵਾਰ ਨੂੰ ਇੱਕ ਘਰ ਦੇ ਅੰਦਰ ਲਾਸ਼ ਮਿਲੀ ਹੋਣ ਤੋਂ ਬਾਅਦ ਉਹ ਪੜਤਾਲ ਕਰ ਰਹੇ ਹਨ।

ਪੁਲਿਸ ਬੁਲਾਰੇ ਨੇ ਦੱਸਿਆ ਕਿ ਲਾਸ਼ ਦੁਪਹਿਰ ਦੇ ਸਮੇਂ ਕਿੰਗ ਅਤੇ ਪੋਰਟਲੈਂਡ (King and Portland)  ਦੀਆਂ ਗਲੀਆਂ ਦੇ ਖੇਤਰ ‘ਚ ਇੱਕ ਘਰ ਵਿੱਚ ਸੜੀ ਹੋਈ ਮਿਲੀ।

ਬੁਲਾਰੇ ਨੇ ਕਿਹਾ ਕਿ ਜਦੋਂ ਤੱਕ ਕਾਰਨ ਦੀ ਪੁਸ਼ਟੀ ਨਹੀਂ ਹੋ ਜਾਂਦੀ , ਵਿਅਕਤੀ ਦੀ ਮੌਤ ਨੂੰ ਸ਼ੱਕੀ ਮੰਨਿਆ ਜਾ ਰਿਹਾ ਹੈ।  ਉਨ੍ਹਾਂ ਕਿਹਾ ਕਿ ਇੱਕ ਪੋਸਟਮਾਰਟਮ ਤਹਿ ਕੀਤਾ ਗਿਆ ਹੈ।

ਪੁਲਿਸ ਨੇ  ਸ਼ੁਰੂਆਤ ਵਿੱਚ ਵਿਅਕਤੀ ਦੀ ਉਮਰ ਜਾਂ ਲਿੰਗ  ਬਾਰੇ ਅੱਜੇ ਤੱਕ ਕੋਈ ਵਧੇਰੇ ਜਾਣਕਾਰੀ ਪ੍ਰਦਾਨ ਨਹੀਂ ਕੀਤੀ।

Related News

ਕੈਨੇਡਾ ਦੀ ਫੌਜ ‘ਚ ਸ਼ੋਸ਼ਣ ਨੂੰ ਲੈ ਕੇ ਸੀਨੀਅਰ ਮਹਿਲਾ ਅਧਿਕਾਰੀ ਨੇ ਦਿੱਤਾ ਅਸਤੀਫ਼ਾ, ਦੋਸ਼ੀਆਂ ਵਿਰੁੱਧ ਕਾਰਵਾਈ ਦੀ ਮੰਗ

Vivek Sharma

ਕਿਸਾਨ ਤਿੰਨੇ ਖੇਤੀ ਕਾਨੂਨਾਂ ਦੀਆਂ ਕਾਪੀਆਂ ਸਾੜ ਕੇ ਮਨਾਉਣਗੇ ਲੋਹੜੀ ਦਾ ਤਿਉਹਾਰ

Rajneet Kaur

ਚੀਨ ਪੂਰੇ ਖੇਤਰ ਲਈ ਖ਼ਤਰਾ : ਤਾਇਵਾਨ ਦੀ ਰਾਸ਼ਟਰਪਤੀ ਸਾਈ ਈਂਗ ਵੇਨ

Vivek Sharma

Leave a Comment