channel punjabi
Canada International News North America

ਟਰੂਡੋ ਨੇ ਸਕੂਲਾਂ ਨੂੰ ਦੁਬਾਰਾ ਖੋਲ੍ਹਣ ‘ਚ ਸਹਾਇਤਾ ਲਈ ਫੰਡ ਦੇਣ ਦਾ ਕੀਤਾ ਐਲਾਨ

ਓਟਾਵਾ: ਅਗਲੇ ਮਹੀਨੇ ਤੋਂ ਬੱਚੇ ਸੁਰੱਖਿਅਤ ਢੰਗ ਨਾਲ ਸਕੂਲ ਜਾ ਸਕਣ ਇਸ ਲਈ ਫੈਡਰਲ ਸਰਕਾਰ ਪ੍ਰੋਵਿੰਸਿਜ਼ ਤੇ ਟੈਰੇਟਰੀਜ਼ ਨੂੰ ਦੋ ਬਿਲੀਅਨ ਡਾਲਰ ਦੀ ਹੋਰ ਰਕਮ ਮੁਹੱਈਆ ਕਰਵਾ ਰਹੀ ਹੈ। ਇਸ ਸਬੰਧ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਬੁੱਧਵਾਰ ਨੂੰ ਟੋਰਾਂਟੋ ਦੇ ਸਕੂਲ ਵਿੱਚ ਐਲਾਨ ਕੀਤਾ ਜਾਵੇਗਾ।

ਟਰੂਡੋ ਵੱਲੋਂ ਕੋਵਿਡ-19 ਨਾਲ ਸੰਘਰਸ਼ ਕਰ ਰਹੇ ਪ੍ਰੋਵਿੰਸਿਜ਼ ਤੇ ਟੈਰੇਟਰੀਜ਼ ਨੂੰ ਪਹਿਲਾਂ 19 ਬਿਲੀਅਨ ਡਾਲਰ ਦੀ ਮਦਦ ਦਾ ਜੋ ਵਾਅਦਾ ਕੀਤਾ ਗਿਆ ਸੀ, ਇਹ ਰਕਮ ਉਸ ਤੋਂ ਵੱਖਰੀ ਹੋਵੇਗੀ। ਇਸ ਯੋਜਨਾ ਬਾਰੇ ਟਰੂਡੋ ਨੇ ਮੰਗਲਵਾਰ ਦੁਪਹਿਰ ਨੂੰ ਕਾਨਫਰੰਸ ਕਾਲ ਦੌਰਾਨ ਪ੍ਰੀਮੀਅਰਜ਼ ਨੂੰ ਜਾਣੂ ਕਰਵਾਇਆ। ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ਉੱਤੇ ਸੂਤਰਾਂ ਨੇ ਦੱਸਿਆ ਕਿ ਇਹ ਰਕਮ ਹਰੇਕ ਪ੍ਰੋਵਿੰਸ ਤੇ ਟੈਰੇਟਰੀ ਵਿੱਚ ਵਿਦਿਆਰਥੀਆਂ ਦੀ ਗਿਣਤੀ ਦੇ ਹਿਸਾਬ ਨਾਲ ਵੰਡੀ ਜਾਵੇਗੀ। ਪ੍ਰੋਵਿੰਸਿਜ਼ ਤੇ ਟੈਰੇਟਰੀਜ਼ ਆਪਣੀਆਂ ਲੋੜਾਂ ਦੇ ਹਿਸਾਬ ਨਾਲ ਇਸ ਦੀ ਵਰਤੋਂ ਕਰ ਸਕਣਗੇ।

Related News

ਕੈਨੇਡਾ ਅਤੇ ਬ੍ਰਿਟੇਨ ਦੀਆਂ 8 ਯੂਨੀਵਰਸਿਟੀਆਂ ਦੇ ਰਿਕਾਰਡ ਵਿਚ ਲਾਈ ਗਈ ਸੰਨ੍ਹ, ਅਹਿਮ ਰਿਕਾਰਡ ਚੋਰੀ ਹੋਣ ਦੀ ਸੰਭਾਵਨਾ !

Vivek Sharma

ਕਿਊਬਿਕ ‘ਚ ਕੋਰੋਨਾ ਵਾਇਰਸ ਦੇ ਮਾਮਲਿਆਂ ‘ਚ ਵਾਧਾ, 171 ਨਵੇਂ ਕੇਸਾਂ ਦੀ ਪੁਸ਼ਟੀ, 3 ਲੋਕਾਂ ਦੀ ਮੌਤ

Rajneet Kaur

ਓਂਟਾਰੀਓ ਦੇ ਬੀਚਾਂ ‘ਤੇ ਲੱਗੀ ਭੀੜ ਦੇਖ ਘਬਰਾਏ ਪ੍ਰੀਮੀਅਰ ਡੱਗ ਫੋਰਡ

team punjabi

Leave a Comment