channel punjabi
Canada International News North America

ਬੀ.ਸੀ ‘ਚ ਨਸ਼ਿਆਂ ਦੀ ਓਵਰਡੋਜ਼ ਕਾਰਨ ਸੱਤ ਮਹੀਨਿਆਂ ‘ਚ 909 ਵਿਅਕਤੀਆਂ ਦੀ ਹੋਈ ਮੌਤ

ਬੀ.ਸੀ: ਬ੍ਰਿਟਿਸ਼ ਕੋਲੰਬੀਆ ਨੇ ਘਾਤਕ ਨਾਜਾਇਜ਼ ਨਸ਼ੀਲੇ ਪਦਾਰਥਾਂ ਦੀ ਓਵਰਡੋਜ਼ ਲੈਣ ਵਾਲਿਆਂ ਦੀ ਮੌਤਾਂ ਦੀ ਗਿਣਤੀ ਰਿਕਾਰਡ ਅਨੁਸਾਰ ਦਸਿਆ ਕਿ ਜੁਲਾਈ  ਦੇ ਮਹੀਨੇ ਦੌਰਾਨ 175 ਮੌਤਾਂ ਹੋਈਆਂ।

ਪੰਜਾਬੀਆਂ ਦੇ ਗੜ੍ਹ ਵਜੋਂ ਜਾਣਿਆ ਜਾਂਦਾ ਬੀ.ਸੀ ਜਿਥੇ ਓਵਰਡੋਸ ਨਾਲ ਕਈ ਮੌਤਾਂ ਹੋ ਰਹੀਆਂ ਹਨ। ਬੀ.ਸੀ ਕੋਰੋਨਰਜ਼ ਸਰਵਿਸ ਦੇ ਅੰਕੜਿਆ ਮੁਤਾਬਕ  ਨਸ਼ੀਲੇ ਪਦਾਰਥਾਂ ਨਾਲ ਜੂਨ ਵਿੱਚ 177 ਮੌਤਾਂ ਹੋਈਆਂ, ਮਈ ਵਿੱਚ 174 ਮੌਤਾਂ ਦੇ ਪਿਛਲੇ ਉੱਚ ਪੱਧਰ ਨੂੰ ਪਾਰ ਕਰ ਗਈਆਂ।

ਸਰਵੇ ਮੁਤਾਬਕ ਜੁਲਾਈ ਮਹੀਨੇ ਨਸ਼ੇ ਕਾਰਨ ਮਰਨ ਵਾਲੇ 5 ‘ਚੋਂ 4 ਵਿਅਕਤੀਆਂ ਨੇ ਫੈਂਟਾਨਿਲ ਲਈ ਸੀ ਜੋ ਕਿ ਤਸਕਰੀ ਰਾਹੀਂ ਇਥੇ ਆ ਰਹੀ ਹੈ। ਮਈ ‘ਚ ਫੈਂਟਾਨਿਲ ਕਾਰਨ 131 ,ਜੂਨ ‘ਚ 139 ਅਤੇ ਜੁਲਾਈ ‘ਚ 140 ਲੋਕਾਂ ਦੀ ਮੌਤ ਹੋਈ ਹੈ। ਜੁਲਾਈ ਦੇ ਅੰਕੜੇ ਦੇਖ ਕਿ ਇਹ ਸਪਸ਼ਟ ਹੈ ਕਿ ਇਕ ਦਿਨ ‘ਚ ਅੋਸਤਨ 5.6 ਮੌਤਾਂ ਹੋਈਆਂ ਹਨ।

ਜਨਵਰੀ ਤੋਂ ਮਈ ਮਹੀਨੇ ਤੱਕ ਨਾਜਾਇਜ਼ ਓਵਰਡੋਜ਼ ਨਾਲ ਮਰਨ ਵਾਲੇ ਸਵਦੇਸ਼ੀ ਲੋਕਾਂ ਦੀ ਗਿਣਤੀ ਵਿੱਚ 93 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਸਵਦੇਸ਼ੀ ਲੋਕ ਬੀ.ਸੀ. ਵਿਚ ਆਬਾਦੀ ਦਾ 3.4 ਪ੍ਰਤੀਸ਼ਤ ਬਣਦੇ ਹਨ।

ਸੂਬਾਈ ਸਿਹਤ ਅਧਿਕਾਰੀ  ਡਾ. ਬੋਨੀ ਹੈਨਰੀ, ਜਿਸ ਨੇ ਸੂਬੇ ਦੀ ਓਵਰਡੋਜ਼ ਅਤੇ ਨਾਵਲ ਕੋਰੋਨਾ ਵਾਇਰਸ ਦੇ ਸਮੁੱਚੇ ਸਿਹਤ ਸੰਕਟ ਬਾਰੇ ਪ੍ਰਤੀਕ੍ਰਿਆ ਦੀ ਅਗਵਾਈ ਕੀਤੀ ਹੈ, ਨੇ ਕਿਹਾ ਕਿ, ਬੀ.ਸੀ ਵਿਚ ਕਤਲੇਆਮ ਦੇ ਕਾਰਨ, ਮੋਟਰ ਵਾਹਨ ਦੀਆਂ ਘਟਨਾਵਾਂ, ਖੁਦਕੁਸ਼ੀਆਂ ਅਤੇ COVID-19 ਨੂੰ ਮਿਲਾ ਕੇ ਵਧੇਰੇ ਲੋਕ ਨਾਜਾਇਜ਼ ਨਸ਼ੇ ਦੀ ਓਵਰਡੋਜ਼ ਨਾਲ ਮਰ ਰਹੇ ਹਨ । ਬੀ.ਸੀ. ਦੀ ਮਾਨਸਿਕ ਸਿਹਤ ਅਤੇ ਨਸ਼ਿਆਂ ਦੀ ਮੰਤਰੀ ਜੂਡੀ ਡਾਰਸੀ ਨੇ ਕਿਹਾ ਕਿ ਮਹਾਂਮਾਰੀ ਦੇ ਪ੍ਰਭਾਵਾਂ ਦਾ ਮੁਕਾਬਲਾ ਕਰਨ ਦੀ ਕੋਸ਼ਿਸ਼ ਵਿੱਚ ਸੂਬਾ ਨੇ ਓਵਰਡੋਜ਼ ਸੰਕਟ ਪ੍ਰਤੀ ਆਪਣੀ ਪ੍ਰਤੀਕ੍ਰਿਆ ਵਧਾ ਦਿੱਤੀ ਹੈ। 2020 ਦੇ ਪਹਿਲੇ ਸੱਤ ਮਹੀਨਿਆਂ ‘ਚ ਬੀ.ਸੀ ‘ਚ ਨਸ਼ਿਆਂ ਦੀ ਓਵਰਡੋਜ਼ ਕਾਰਨ 909 ਵਿਅਕਤੀਆਂ ਦੀ ਮੌਤ ਹੋਈ ਹੈ।

Related News

ਅਮਰੀਕਾ ਵਿਖੇ ਇੱਕ ਦਿਨ ‘ਚ 1 ਲੱਖ ਤੋਂ ਵੱਧ ਕੋਰੋਨਾ ਪਾਜ਼ਿਟਿਵ ਮਾਮਲੇ ਆਏ ਸਾਹਮਣੇ

Vivek Sharma

ਕੈਨੇਡਾ ਨੇ ਸੋਮਵਾਰ ਨੂੰ ਨਾਵਲ ਕੋਰੋਨਾ ਵਾਇਰਸ ਦੇ 3,069 ਨਵੇਂ ਕੇਸਾਂ ਦੀ ਕੀਤੀ ਪੁਸ਼ਟੀ

Rajneet Kaur

ਭਾਰਤ ਅਤੇ ਕੈਨੇਡਾ ਦਰਮਿਆਨ ਏਅਰ ਬੱਬਲ ਸਮਝੌਤੇ ਤਹਿਤ ਉਡਾਣਾਂ 15 ਅਗਸਤ ਤੋਂ ਹੋਣਗੀਆਂ ਸ਼ੁਰੂ

Rajneet Kaur

Leave a Comment