channel punjabi
Canada International News North America

ਟੋਰਾਂਟੋ ‘ਚ ਇੱਕ  ਅਸਥਾਈ ਬੇਘਰ ਪਨਾਹ ਦੇ ਨੇੜੇ ਇਕ ਵਿਅਕਤੀ ‘ਤੇ ਚਾਕੂ ਨਾਲ ਹਮਲਾ, ਪੁਲਿਸ ਵਲੋਂ ਸ਼ੱਕੀਆਂ ਦੀ ਤਸਵੀਰ ਜਾਰੀ

ਟੋਰਾਂਟੋ : ਟੋਰਾਂਟੋ ਪੁਲਿਸ ਨੇ ਇੱਕ  ਅਸਥਾਈ ਬੇਘਰ ਪਨਾਹ ਦੇ ਨੇੜੇ ਇਕ ਵਿਅਕਤੀ ਨੂੰ ਚਾਕੂ ਮਾਰਦੇ ਹੋਏ ਤਿੰਨ ਵਿਅਕਤੀਆਂ  ਦੀਆਂ ਨਿਗਰਾਨੀ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ । ਜਿਸ ਵਿਅਕਤੀ ‘ਤੇ ਹਮਲਾ ਕੀਤਾ ਗਿਆ ਹੈ ਉਹ ਰੋਹੈਮਟਨ ਹੋਟਲ ਦਾ ਕਲਾਇੰਟ ਸੀ ,ਜਿਥੇ ਬੇਘਰੇ ਲੋਕਾਂ ਨੂੰ ਆਸਰਾ ਦਿਤਾ ਜਾਦਾਂ ਹੈ।

ਪੁਲਿਸ ਦਾ ਕਹਿਣਾ ਹੈ ਕਿ ਇਹ ਘਟਨਾ ਸ਼ਾਮ 10 ਵਜੇ ਰੋਹੈਮਟਨ ਹੋਟਲ ਦੇ ਨਜ਼ਦੀਕ 808 ਮਾਉਂਟ ਪਲੇਇਜ਼ੈਂਟ ਆਰ.ਡੀ ਨੇੜੇ ਐਲਿੰਗਟਨ ਐਵੇਨਿਊ ‘ਤੇ ਵਾਪਰੀ। ਜਿਥੇ ਇਕ 44 ਸਾਲਾ ਵਿਅਕਤੀ ਅਤੇ ਤਿੰਨ ਸ਼ੱਕੀ ਵਿਅਕਤੀਆਂ ਵਿਚਕਾਰ ਝਗੜੇ ਤੋਂ ਬਾਅਦ ਉਸ ਵਿਅਕਤੀ ਤੇ ਚਾਕੂ ਨਾਲ ਕਈ ਵਾਰ ਹਮਲਾ ਕੀਤਾ ਗਿਆ ਅਤੇ ਉਸ ਨੂੰ ਜਾਨ ਤੋਂ ਮਾਰਨ ਦੀ ਧਮਕੀ ਵੀ ਦਿਤੀ ਗਈ। ਇਸ ਤੋਂ ਬਾਅਦ ਤਿੰਨੋਂ ਵਿਅਕਤੀ ਘਟਨਾ ਵਾਲੀ ਥਾਂ ਤੋਂ ਭੱਜ ਗਏ।

ਟੋਰਾਂਟੋ ਪੈਰਾਮੈਡਿਕ ਸਰਵਿਸ ਮੁਤਾਬਕ ਜ਼ਖਮੀ ਵਿਅਕਤੀ ਦੀ ਹਾਲਤ ਖਤਰੇ ਤੋਂ ਬਾਹਰ ਹੈ। ਪੁਲਿਸ ਵਲੋਂ ਦੋ ਸ਼ੱਕੀਆਂ ਦੀ ਪਛਾਣ ਕਰ ਲਈ ਗਈ ਹੈ।ਉਨ੍ਹਾਂ ਦੀ ਪਛਾਣ 27 ਸਾਲਾ ਕੋਲੀਨ ਡੀਫੇਟਾਸ ਅਤੇ ਰੀਸ ਮੌਰਿਸ ਵਜੋਂ ਹੋਈ ਹੈ। ਤੀਜੇ ਸ਼ੱਕੀ ਦੀ ਅਝੇ ਤੱਕ ਪਛਾਣ ਨਹੀਂ ਹੋ ਸਕੀ ਪਰ ਉਹ 20ਤੋਂ 25 ਸਾਲਾ ਨੌਜਵਾਨ ਦਸਿਆ ਜਾ ਰਿਹਾ ਹੈ।

ਪੁਲਿਸ ਨੇ ਤਿੰਨਾਂ ਸ਼ੱਕੀ ਵਿਅਕਤੀਆਂ ਨੂੰ ਖਤਰਨਾਕ ਅਤੇ ਹਥਿਆਰਬੰਦ ਦਸਿਆ ਹੈ । ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸ਼ੱਕੀ ਵਿਅਕਤੀਆਂ ਤੋਂ ਦੂਰ ਰਹਿਣ ਅਤੇ ਜੇਕਰ ਕੋਈ ਜਾਣਕਾਰੀ ਮਿਲਦੀ ਹੈ ਤਾਂ 911 ਤੇ ਕਾਲ ਕਰਨ।

 

 

 

Related News

U.S. PRESIDENT ELECTION: ਕੁਝ ਸੂਬਿਆਂ ‘ਚ ਵੋਟਿੰਗ ਦਾ ਕੰਮ ਮੁਕੰਮਲ, ਸ਼ੁਰੂਆਤੀ ਰੁਝਾਨ ਮਿਲਣੇ ਸ਼ੁਰੂ

Vivek Sharma

ਓਨਟਾਰੀਓ: ਕਿਸਾਨ ਅੰਦੋਲਨ ਦੇ ਹੱਕ ‘ਚ ਬੋਲੇ ਗ੍ਰੀਨ ਪਾਰਟੀ ਦੇ ਆਗੂ ਮਾਈਕ ਸ਼੍ਰੇਨਰ,ਕਿਸਾਨ ਸਾਡੀਆਂ ਕਮਿਊਨਿਟੀਜ਼ ਨੂੰ ਅੰਨ ਮੁਹੱਈਆ ਕਰਵਾਉਂਦੇ ਹਨ ਜਿਸ ਤੋਂ ਬਿਨਾਂ ਅਸੀਂ ਜਿਊਂਦੇ ਨਹੀਂ ਰਹਿ ਸਕਦੇ

Rajneet Kaur

ਫ੍ਰੈਂਚ ਭਾਸ਼ਾ ਦੇ ਹੱਕ ਵਿਚ ਮੋਂਟ੍ਰਿਆਲ ਵਿਖੇ ਹੋਇਆ ਜ਼ੋਰਦਾਰ ਪ੍ਰਦਰਸ਼ਨ, ਫ੍ਰੈਂਚ ਭਾਸ਼ਾ ਦੀ ਵਰਤੋਂ ਲਈ ਨਾਅਰੇਬਾਜ਼ੀ

Vivek Sharma

Leave a Comment