channel punjabi
Canada International News

ਬਰੈਂਪਟਨ ਅਤੇ ਮਿਸੀਸਾਗਾ ਪੁਲਿਸ ਦੀ ਵਰਦੀ ‘ਤੇ ਲੱਗਣਗੇ ਕੈਮਰੇ

ਪੀਲ ਪੁਲਿਸ ਅਧਿਕਾਰੀਆਂ ਲਈ ਕੀਤਾ ਗਿਆ ਸ਼ਾਨਦਾਰ

ਪੁਲਿਸ ਅਧਿਕਾਰੀਆਂ ਦੀ ਵਰਦੀ ‘ਤੇ ਲੱਗਣਗੇ ਕੈਮਰੇ

ਵੱਡੀ ਗਿਣਤੀ ਲੋਕਾਂ ਨੇ ਫੈਸਲੇ ਦਾ ਕੀਤਾ ਸਵਾਗਤ

ਪੁਲਿਸ ਦੇ ਵਤੀਰੇ ਦੀ ਮਿਲੇਗੀ ਸਹੀ ਜਾਣਕਾਰੀ

ਬਰੈਂਪਟਨ : ਪੀਲ ਪੁਲਸ ਸਰਵਿਸ ਬੋਰਡ ਵਲੋਂ ਫ੍ਰੰਟਲਾਈਨ ਅਧਿਕਾਰੀਆਂ ਦੀ ਵਰਦੀ ‘ਤੇ ਕੈਮਰੇ ਲਾਉਣ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ। ਹੁਣ ਬਰੈਂਪਟਨ, ਮਿਸੀਸਾਗਾ ਤੇ ਕੈਲੇਡਨ ਦੀਆਂ ਸੜਕਾਂ ‘ਤੇ ਬਿਨਾਂ ਬਾਡੀ ਕੈਮਰਿਆਂ ਤੋਂ ਕੋਈ ਪੁਲਸ ਅਫਸਰ ਨਜ਼ਰ ਨਹੀਂ ਆਵੇਗਾ।

ਪੀਲ ਰੀਜਨਲ ਪੁਲਸ ਦੇ ਉਪ ਮੁਖੀ ਐਂਥਨੀ ਓਡੋਆਰਡੀ ਨੇ ਦੱਸਿਆ ਕਿ ਬਾਡੀ ਕੈਮਰੇ ਲਾਉਣ ਦੀ ਪ੍ਰਕਿਰਿਆ ‘ਤੇ 18 ਲੱਖ ਡਾਲਰ ਖਰਚ ਹੋਣਗੇ ਅਤੇ ਇਸ ਨਾਲ ਪੁਲਿਸ ਮਹਿਕਮੇ ਦੇ ਸੰਚਾਲਨ ਬਜਟ ‘ਤੇ ਕੋਈ ਅਸਰ ਨਹੀਂ ਪਵੇਗਾ। ਬਰੈਂਪਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਨੇ ਪੀਲ ਪੁਲਸ ਦੇ ਇਸ ਫ਼ੈਸਲੇ ਦਾ ਸਵਾਗਤ ਕੀਤਾ ਹੈ। ਮਿਸੀਸਾਗਾ ਦੀ ਮੇਅਰ ਬੌਨੀ ਕਰੌਂਬੀ ਨੇ ਕਿਹਾ ਕਿ ਪੁਲਿਸ ਵਲੋਂ ਲੋਕਾਂ ਨਾਲ ਕੀਤੇ ਜਾਣ ਵਾਲੇ ਸਲੂਕ ਦੀ ਸਹੀ ਜਾਣਕਾਰੀ ਲਈ ਬਾਡੀ ਕੈਮਰੇ ਬੇਹੱਦ ਲਾਜ਼ਮੀ ਹੋ ਗਏ ਸਨ। ਦੱਸ ਦੇਈਏ ਕਿ ਬਰੈਂਪਟਨ ਅਤੇ ਮਿਸੀਸਾਗਾ ਦੇ ਮੇਅਰ ਪੀਲ ਪੁਲਸ ਸੇਵਾਵਾਂ ਬੋਰਡ ਦੇ ਮੈਂਬਰ ਵੀ ਹਨ। ਓਡੋਆਰਡੀ ਨੇ ਦੱਸਿਆ ਕਿ ਪੁਲਸ ਅਫ਼ਸਰਾਂ ਦੀ ਛਾਤੀ ‘ਤੇ ਬਾਡੀ ਕੈਮਰੇ ਲਾਉਣ ਬਾਰੇ ਕੀਤੇ ਗਏ ਸਰਵੇਖਣ ਦੌਰਾਨ 80 ਫੀਸਦੀ ਲੋਕਾਂ ਨੇ ਇਸ ਕਦਮ ਦੀ ਹਮਾਇਤ ਕੀਤੀ।

Related News

ਕੈਨੇਡਾ ਦੇ ਕਈ ਸੂਬਿਆਂ ਵਿੱਚ ਕੋਰੋਨਾ ਦੇ ਮਾਮਲੇ ਚਿੰਤਾਜਨਕ ਹੱਦ ਤੱਕ ਵਧੇ

Vivek Sharma

BIG BREAKING : ਕੈਨੇਡਾ ਨੇ ਯੂ.ਕੇ. ਤੋਂ ਉਡਾਣਾਂ ਦੀ ਪਾਬੰਦੀ ਨੂੰ 2 ਹੋਰ ਹਫ਼ਤਿਆਂ ਲਈ ਵਧਾਇਆ

Vivek Sharma

ਬੀ.ਸੀ: ਸਿਹਤ ਅਧਿਕਾਰੀਆਂ ਨੇ ਬੁੱਧਵਾਰ ਨੂੰ ਕੋਵਿਡ -19 ਦੇ 158 ਨਵੇਂ ਕੇਸਾਂ ਦੀ ਕੀਤੀ ਘੋਸ਼ਣਾ

Rajneet Kaur

Leave a Comment